menu-icon
Punjabi Story Line
Raksha Bandhan 2026
  • Home
  • News
  • Business
  • ਤਿਉਹਾਰਾਂ ਤੋਂ ਪਹਿਲਾਂ ਮਹਿੰਗਾਈ ਨੇ ਵਿਗਾੜਿਆ ਰਸੋਈ ਦਾ ਬਜਟ, ਉੜਦ, ਅਰਹਰ ਅਤੇ ਮਸੂਰ ਦਾਲਾਂ ਦੀਆਂ ਕੀਮਤਾਂ 'ਚ ਵੱਡਾ ਉਛਾਲ

ਤਿਉਹਾਰਾਂ ਤੋਂ ਪਹਿਲਾਂ ਮਹਿੰਗਾਈ ਨੇ ਵਿਗਾੜਿਆ ਰਸੋਈ ਦਾ ਬਜਟ, ਉੜਦ, ਅਰਹਰ ਅਤੇ ਮਸੂਰ ਦਾਲਾਂ ਦੀਆਂ ਕੀਮਤਾਂ 'ਚ ਵੱਡਾ ਉਛਾਲ

ਦਾਲਾਂ ਭਾਰਤੀ ਘਰਾਂ ਦੇ ਰੋਜ਼ਾਨਾ ਖਾਣੇ ਦਾ ਅਹਿਮ ਹਿੱਸਾ ਹਨ। ਇਸ ਲਈ ਇਨ੍ਹਾਂ ਦੀਆਂ ਕੀਮਤਾਂ ਵਿੱਚ ਅਚਾਨਕ ਵਾਧਾ ਸਿੱਧਾ ਘਰੇਲੂ ਰਸੋਈ ਦੇ ਬਜਟ ਨੂੰ ਪ੍ਰਭਾਵਿਤ ਕਰਦਾ ਹੈ। ਹਾਲ ਹੀ 'ਚ ਦਾਲਾਂ ਦੀਆਂ ਕੀਮਤਾਂ ਵਿੱਚ ਵਾਧਾ ਦੇਖਣ ਨੂੰ ਮਿਲਿਆ ਹੈ।

Date Updated Last Updated : 24 August 2026, 03:24 PM IST
Share:

ਨਵੀਂ ਦਿੱਲੀ: ਦੇਸ਼ ਵਿੱਚ ਖਾਣ-ਪੀਣ ਦੀਆਂ ਚੀਜ਼ਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਇਸਦਾ ਸਿੱਧਾ ਅਸਰ ਲੋਕਾਂ ਦੀ ਰਸੋਈ 'ਤੇ ਪੈ ਰਿਹਾ ਹੈ। ਤਿਉਹਾਰੀ ਸੀਜ਼ਨ ਦੇ ਵਿੱਚ ਖਾਣ-ਪੀਣ ਦੀਆਂ ਚੀਜ਼ਾਂ 'ਤੇ ਮਹਿੰਗਾਈ ਨੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ। ਖੰਡ ਅਤੇ ਪਿਆਜ਼ ਤੋਂ ਬਾਅਦ ਹੁਣ ਦਾਲਾਂ ਵੀ ਮਹਿੰਗੀਆਂ ਹੋ ਗਈਆਂ ਹਨ। ਤਾਂ ਆਓ ਜਾਣਦੇ ਹਾਂ ਦਾਲਾਂ ਦੀਆਂ ਨਵੀਆਂ ਕੀਮਤਾਂ..

ਉੜਦ ਦਾਲ ਦੀਆਂ ਕੀਮਤਾਂ ਵਿੱਚ ਵਾਧਾ

23 ਅਗਸਤ ਨੂੰ ਥੋਕ ਮੰਡੀਆਂ ਵਿੱਚ ਸਾਬਤ ਉੜਦ ਦੀ ਦਾਲ ਦੀਆਂ ਕੀਮਤਾਂ ਵਿੱਚ ਇੱਕ ਦਿਨ ਦੇ ਅੰਦਰ ਹੀ 15.29 ਫੀਸਦੀ ਦਾ ਉਛਾਲ ਦਰਜ ਕੀਤਾ ਗਿਆ। ਇਸ ਵਾਧੇ ਤੋਂ ਬਾਅਦ ਉੜਦ ਦਾ ਔਸਤ ਥੋਕ ਭਾਅ ਲਗਭਗ 10,238 ਰੁਪਏ ਪ੍ਰਤੀ ਕੁਇੰਟਲ ਤੱਕ ਪਹੁੰਚ ਗਿਆ। ਕੁਝ ਮੰਡੀਆਂ ਵਿੱਚ ਇਸ ਦੀ ਕੀਮਤ 13,000 ਰੁਪਏ ਪ੍ਰਤੀ ਕੁਇੰਟਲ ਤੱਕ ਵੀ ਦਰਜ ਕੀਤੀ ਗਈ। ਸਥਾਨਕ ਬਾਜ਼ਾਰਾਂ ਵਿੱਚ ਖੁੱਲ੍ਹੀ ਉੜਦ ਦਾਲ ਦੀ ਕੀਮਤ ਲਗਭਗ 120 ਤੋਂ 150 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਹੈ।

 
ਅਰਹਰ ਦੀ ਦਾਲ ਵੀ ਹੋਈ ਮਹਿੰਗੀ

23 ਅਗਸਤ ਨੂੰ ਥੋਕ ਮੰਡੀਆਂ ਵਿੱਚ ਅਰਹਰ ਦੀਆਂ ਕੀਮਤਾਂ ਵਿੱਚ 19.51 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ। ਇਸ ਵਾਧੇ ਤੋਂ ਬਾਅਦ ਅਰਹਰ ਦਾ ਔਸਤ ਥੋਕ ਭਾਅ ਵਧ ਕੇ ਕਰੀਬ 9,050 ਰੁਪਏ ਪ੍ਰਤੀ ਕੁਇੰਟਲ ਹੋ ਗਿਆ। ਕੁਝ ਮੰਡੀਆਂ ਵਿੱਚ ਇਸ ਦੀ ਕੀਮਤ 13,000 ਰੁਪਏ ਪ੍ਰਤੀ ਕੁਇੰਟਲ ਤੱਕ ਪਹੁੰਚ ਗਈ ਹੈ।  ਖੁੱਲ੍ਹੀ ਅਰਹਰ ਦਾਲ ਦੀ ਕੀਮਤ ਕਈ ਥਾਵਾਂ 'ਤੇ 140 ਤੋਂ 160 ਰੁਪਏ ਪ੍ਰਤੀ ਕਿਲੋ ਤੋਂ ਉੱਪਰ ਪਹੁੰਚ ਗਈ ਹੈ। ਦੂਜੇ ਪਾਸੇ ਪੈਕੇਟ ਵਾਲੀ ਅਰਹਰ ਦਾਲ ਲਗਭਗ 175 ਤੋਂ 195 ਰੁਪਏ ਪ੍ਰਤੀ ਕਿਲੋ ਵਿਕ ਰਹੀ ਹੈ।

ਮਸੂਰ ਦੀ ਦਾਲ ਦੀ ਕੀਮਤ 'ਚ ਵੀ ਵਾਧਾ

ਅਰਹਰ ਤੋਂ ਬਾਅਦ ਮਸੂਰ ਦਾਲ ਦੀਆਂ ਕੀਮਤਾਂ ਵਿੱਚ ਵੀ ਵੱਡੀ ਤੇਜ਼ੀ ਦਰਜ ਕੀਤੀ ਗਈ। ਪ੍ਰਮੁੱਖ ਥੋਕ ਬਾਜ਼ਾਰਾਂ ਵਿੱਚ ਇੱਕ ਦਿਨ ਦੇ ਅੰਦਰ ਮਸੂਰ ਦੇ ਭਾਅ ਵਿੱਚ 35.28 ਫੀਸਦੀ ਦਾ ਵਾਧਾ ਹੋਇਆ। ਇਸ ਤੇਜ਼ੀ ਤੋਂ ਬਾਅਦ ਮਸੂਰ ਦਾ ਔਸਤ ਥੋਕ ਭਾਅ ਵਧ ਕੇ ਲਗਭਗ 10,672 ਰੁਪਏ ਪ੍ਰਤੀ ਕੁਇੰਟਲ ਹੋ ਗਿਆ। ਕੁਝ ਮੰਡੀਆਂ ਵਿੱਚ ਇਸ ਦੀ ਕੀਮਤ 12,700 ਰੁਪਏ ਪ੍ਰਤੀ ਕੁਇੰਟਲ ਦੇ ਪੱਧਰ ਤੱਕ ਵੀ ਪਹੁੰਚ ਗਈ। ਸਥਾਨਕ ਬਾਜ਼ਾਰਾਂ ਵਿੱਚ ਖੁੱਲ੍ਹੀ ਮਸੂਰ ਦਾਲ ਲਗਭਗ 110 ਤੋਂ 130 ਰੁਪਏ ਪ੍ਰਤੀ ਕਿਲੋ ਦੇ ਭਾਅ 'ਤੇ ਮਿਲ ਰਹੀ ਹੈ, ਜਦਕਿ ਪੈਕਡ ਮਸੂਰ ਦਾਲ ਦੀ ਕਰੀਬ 140 ਤੋਂ 149 ਰੁਪਏ ਪ੍ਰਤੀ ਕਿਲੋ ਦੀ ਕੀਮਤ 'ਤੇ ਵਿਕ ਰਹੀ ਹੈ।

Recent News