menu-icon
Punjabi Story Line
  • Home
  • News
  • National
  • 650 ਸਾਲ ਪੁਰਾਣੀ ਅਦੀਨਾ ਮਸਜਿਦ ਪਹੁੰਚਿਆ ਆਦੀਨਾਥ ਸ਼ਿਵਲਿੰਗ, ਹਿੰਦੂ ਸੰਗਠਨ ਕਰਨਗੇ ਸਥਾਪਨਾ, ਮੁਸਲਿਮ ਭਾਈਚਾਰੇ 'ਚ ਰੋਸ

650 ਸਾਲ ਪੁਰਾਣੀ ਅਦੀਨਾ ਮਸਜਿਦ ਪਹੁੰਚਿਆ ਆਦੀਨਾਥ ਸ਼ਿਵਲਿੰਗ, ਹਿੰਦੂ ਸੰਗਠਨ ਕਰਨਗੇ ਸਥਾਪਨਾ, ਮੁਸਲਿਮ ਭਾਈਚਾਰੇ 'ਚ ਰੋਸ

ਹੁਗਲੀ ਜ਼ਿਲ੍ਹੇ ਦੇ ਤਾਰਕੇਸ਼ਵਰ ਤੋਂ 1.5 ਟਨ ਦਾ ਆਦੀਨਾਥ ਸ਼ਿਵਲਿੰਗ ਅਦੀਨਾ ਮਸਜਿਦ ਪਹੁੰਚ ਚੁੱਕਾ ਹੈ, ਜਿਸਦੀ ਹਿੰਦੂ ਸੰਗਠਨ ਜਲਦ ਹੀ ਵਿਧੀ-ਵਿਧਾਨ ਨਾਲ ਪੂਜਾ ਕਰਕੇ ਸਥਾਪਨਾ ਕਰਨਗੇ। ਹਾਲਾਂਕਿ, ਇਸ ਐਲਾਨ ਤੋਂ ਬਾਅਦ ਮੁਸਲਿਮ ਨੇਤਾ ਅਤੇ ਸੰਗਠਨ ਭੜਕ ਗਏ ਹਨ ਅਤੇ ਉਨ੍ਹਾਂ ਨੇ ਇਤਰਾਜ਼ ਜਤਾਇਆ ਹੈ।

Date Updated Last Updated : 27 July 2026, 03:51 PM IST
Share:

ਨਵੀਂ ਦਿੱਲੀ: ਇੱਕ ਹਿੰਦੂ ਸੰਗਠਨ ਨੇ ਪੱਛਮੀ ਬੰਗਾਲ ਦੇ ਮਾਲਦਾ ਵਿੱਚ 14ਵੀਂ ਸਦੀ ਦੀ ਅਦੀਨਾ ਮਸਜਿਦ ਦੇ ਬਾਹਰ ਇੱਕ ਸ਼ਿਵਲਿੰਗ ਸਥਾਪਤ ਕਰਨ ਅਤੇ ਵਿਧੀ-ਵਿਧਾਨ ਨਾਲ ਪੂਜਾ ਦਾ ਐਲਾਨ ਕੀਤਾ ਹੈ। ਇਸ ਪ੍ਰਸਤਾਵ ਤੋਂ ਬਾਅਦ ਕੁਝ ਮੁਸਲਿਮ ਨੇਤਾ ਅਤੇ ਸੰਗਠਨ ਭੜਕ ਗਏ ਹਨ ਤੇ ਉਨ੍ਹਾਂ ਨੇ ਪ੍ਰਸ਼ਾਸਨ ਨੂੰ ਸਥਿਤੀ ਜਿਉਂ ਦੀ ਤਿਉਂ ਬਣਾਈ ਰੱਖਣ ਦੀ ਅਪੀਲ ਕੀਤੀ ਹੈ। 650 ਸਾਲ ਪੁਰਾਣੀ ਅਦੀਨਾ ਮਸਜਿਦ ਦੇ ਨੇੜੇ ਹਿੰਦੂ ਸੰਗਠਨਾਂ ਦੁਆਰਾ ਲਿਆਂਦੇ ਗਏ ਇੱਕ ਵਿਸ਼ਾਲ ਸ਼ਿਵਲਿੰਗ ਦੇ ਆਉਣ ਨਾਲ ਇੱਕ ਨਵਾਂ ਮੰਦਰ-ਮਸਜਿਦ ਵਿਵਾਦ ਪੈਦਾ ਹੋ ਗਿਆ ਹੈ।

ਅਦੀਨਾ ਮਸਜਿਦ ਦੇ ਬਾਹਰ ਸਥਾਪਿਤ ਕੀਤਾ ਜਾਵੇਗਾ ਸ਼ਿਵਲਿੰਗ

ਦਰਅਸਲ, 1.5 ਟਨ ਦਾ ਆਦੀਨਾਥ ਸ਼ਿਵਲਿੰਗ ਹੁਗਲੀ ਜ਼ਿਲ੍ਹੇ ਦੇ ਤਾਰਕੇਸ਼ਵਰ ਤੋਂ ਲਿਆਂਦਾ ਗਿਆ ਹੈ, ਜਿਸਨੂੰ ਅਦੀਨਾ ਮਸਜਿਦ ਦੇ ਬਾਹਰ ਸਥਾਪਿਤ ਕੀਤਾ ਜਾਵੇਗਾ ਅਤੇ ਇਸਦੀ ਪਾਠ-ਪੂਜਾ ਕੀਤੀ ਜਾਵੇਗੀ। ਹਿੰਦੂ ਸੰਗਠਨ ਦੇ ਇਸ ਐਲਾਨ ਨੇ ਸਮਾਜਿਕ ਅਤੇ ਧਾਰਮਿਕ ਤੌਰ 'ਤੇ ਇਲਾਕੇ ਵਿੱਚ ਹਲਚਲ ਮਚਾ ਦਿੱਤੀ ਹੈ। ਪ੍ਰਸ਼ਾਸਨ ਸਥਿਤੀ 'ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ ਅਤੇ ਸ਼ਾਂਤੀ ਅਤੇ ਵਿਵਸਥਾ ਬਣਾਈ ਰੱਖਣ ਲਈ ਯਤਨਸ਼ੀਲ ਹੈ।

ਸੰਗਠਨਾਂ ਦੇ ਮੁਤਾਬਕ, 1.5 ਟਨ ਦਾ ਇਹ ਸ਼ਿਵਲਿੰਗ ਮਾਲਦਾ ਲਿਆਂਦਾ ਗਿਆ ਹੈ। ਸਾਵਣ ਦੇ ਦੂਜੇ ਸੋਮਵਾਰ ਇਸਨੂੰ ਅਦੀਨਾ ਮਸਜਿਦ ਦੇ ਬਾਹਰ ਸਥਾਪਿਤ ਕਰ ਪੂਰੇ ਵਿਧੀ-ਵਿਧਾਨ ਨਾਲ ਪੂਜਾ ਕੀਤੀ ਜਾਵੇਗੀ। ਸ਼ਿਵਲਿੰਗ ਨੂੰ ਨਿਰਧਾਰਿਤ ਸਥਾਨ ਤੇ ਪਹੁੰਚਾ ਦਿੱਤਾ ਗਿਆ ਹੈ ਅਤੇ ਸਥਾਪਿਤ ਕਰਨ ਦੀਆਂ ਤਿਆਰੀਆਂ ਵੀ ਸ਼ੁਰੂ ਹੋ ਗਈਆਂ ਹਨ।

ਮੁਸਲਿਮ ਸੰਗਠਨ ਨੂੰ ਇਤਰਾਜ਼

ਇਸ ਸ਼ਿਵਲਿੰਗ ਨੂੰ ਸਥਾਪਿਤ ਕਰਨ ਨੂੰ ਲੈਕੇ ਕੇ ਜਿੱਥੇ ਹਿੰਦੂ ਭਾਈਚਾਰੇ 'ਚ ਖੁਸ਼ੀ ਦੀ ਲਹਿਰ ਹੈ। ਉੱਥੇ ਹੀ ਮੁਸਿਲਮ ਨੇਤਾਵਾਂ ਅਤੇ ਸੰਗਠਨਾਂ ਨੇ ਇਸਨੂੰ ਲੈ ਕੇ ਇਤਰਾਜ਼ ਜਤਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਿਸੇ ਵੀ ਇਤਿਹਾਸਕ ਅਤੇ ਸੰਵੇਦਨਸ਼ੀਲ ਸਥਾਨ 'ਤੇ ਕਿਸੇ ਵੀ ਨਵੇਂ ਧਾਰਮਿਕ ਸਮਾਗਮ ਜਾਂ ਉਸਾਰੀ ਤੋਂ ਬਚਣਾ ਚਾਹੀਦਾ ਹੈ। ਉਨ੍ਹਾਂ ਪ੍ਰਸ਼ਾਸਨ ਨੂੰ ਇਸ ਮਾਮਲੇ ਵਿੱਚ ਦਖਲ ਦੇਣ ਅਤੇ ਸ਼ਾਂਤੀ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਨੂੰ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ।

ਪ੍ਰਸ਼ਾਸਨ ਲਈ ਕਾਨੂੰਨ ਵਿਵਸਥਾ ਬਣਾਈ ਰੱਖਣ ਦੀ ਚੁਣੌਤੀ

ਹੁਣ ਦੋਵਾਂ ਪਾਸਿਆਂ ਤੋਂ ਵਿਰੋਧੀ ਵਿਚਾਰ ਸਾਹਮਣੇ ਆਉਣ ਤੋਂ ਬਾਅਦ, ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਦੇ ਸਾਹਮਣੇ ਵੱਡੀ ਚੁਣੌਤੀ ਪੈਦਾ ਹੋ ਗਈ ਹੈ। ਪੁਲਿਸ ਸਥਿਤੀ 'ਤੇ ਨੇੜਿਓਂ ਨਜ਼ਰ ਰੱਖ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਜ਼ਰੂਰੀ ਸੁਰੱਖਿਆ ਪ੍ਰਬੰਧ ਕੀਤੇ ਜਾਣਗੇ ਅਤੇ ਕਾਨੂੰਨ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ। 

ਸ਼ਿਵਲਿੰਗ ਦੀ ਸਥਾਪਨਾ

ਦੱਸ ਦੇਈਏ, 'ਆਦਿਨਾਥ ਪੁਰਾਤਨ ਸ਼ਿਵ ਮੰਦਰ' ਕਮੇਟੀ ਅਤੇ ਭਾਜਪਾ ਨੇਤਾ ਕਾਜਲ ਗੋਸਵਾਮੀ ਦੀ ਅਗਵਾਈ ਹੇਠ, ਹੁਗਲੀ ਦੇ ਤਾਰਕੇਸ਼ਵਰ ਤੋਂ 3.6 ਫੁੱਟ ਉੱਚਾ ਅਤੇ 1.5 ਟਨ ਭਾਰ ਵਾਲਾ ਸ਼ਿਵਲਿੰਗ ਮਾਲਦਾ ਲਿਆਂਦਾ ਗਿਆ ਹੈ। ਹਿੰਦੂ ਸੰਗਠਨਾਂ ਦਾ ਦਾਅਵਾ ਹੈ ਕਿ 14ਵੀੰ ਸਦੀ 'ਚ ਬਣੀ ਅਦੀਨਾ ਮਸਜਿਦ ਅਸਲ 'ਚ ਪ੍ਰਾਚੀਨ 'ਆਦਿਨਾਥ ਸ਼ਿਵ ਮੰਦਰ' ਨੂੰ ਤੋੜ ਕੇ ਬਣਾਈ ਗਈ ਸੀ।  


ਭਾਰਤੀ ਪੁਰਾਤੱਤਵ ਸਰਵੇਖਣ (ASI) ਇਸਨੂੰ ਇੱਕ ਸੁਰੱਖਿਅਤ ਸਮਾਰਕ ਮੰਨਦਾ ਹੈ ਅਤੇ ਇਸਦੇ ਅੰਦਰ ਕਿਸੇ ਵੀ ਤਰ੍ਹਾਂ ਦੀ ਧਾਰਮਿਕ ਗਤੀਵਿਧੀ ਦੀ ਮਨਾਹੀ ਹੈ। ਵਧਦੇ ਤਣਾਅ ਦੇ ਮੱਦੇਨਜ਼ਰ, ਸਥਾਨਕ ਪ੍ਰਸ਼ਾਸਨ ਅਤੇ ਪੁਲਿਸ ਨੇ ਸੁਰੱਖਿਆ ਸਖ਼ਤ ਕਰ ਦਿੱਤੀ ਹੈ ਅਤੇ ਕਿਸੇ ਵੀ ਅਣਅਧਿਕਾਰਤ ਜਾਂ ਗੈਰ-ਕਾਨੂੰਨੀ ਗਤੀਵਿਧੀ ਵਿਰੁੱਧ ਸਖ਼ਤ ਕਾਰਵਾਈ ਦੀ ਚੇਤਾਵਨੀ ਦਿੱਤੀ ਹੈ।
 

Recent News