menu-icon
Punjabi Story Line
  • Home
  • News
  • International
  • ਬਲੈਕ ਸੀ ਵਿੱਚ ਭਾਰਤੀ ਨਾਗਰਿਕ ਦੀ ਮੌਤ ਤੋਂ ਬਾਅਦ ਭਾਰਤ ਸਖ਼ਤ, ਯੂਕਰੇਨ ਦੇ ਰਾਜਦੂਤ ਨੂੰ ਕੀਤਾ ਤਲਬ

ਬਲੈਕ ਸੀ ਵਿੱਚ ਭਾਰਤੀ ਨਾਗਰਿਕ ਦੀ ਮੌਤ ਤੋਂ ਬਾਅਦ ਭਾਰਤ ਸਖ਼ਤ, ਯੂਕਰੇਨ ਦੇ ਰਾਜਦੂਤ ਨੂੰ ਕੀਤਾ ਤਲਬ

18 ਜੁਲਾਈ ਨੂੰ ਬਲੈਕ ਸੀ ਰਾਹੀਂ ਗੁਜ਼ਰ ਰਹੇ ਵਪਾਰਕ ਜਹਾਜ਼ ਐਮਵੀ ਓਮੋਰਫੀ 'ਤੇ ਹਮਲਾ ਕੀਤਾ ਗਿਆ ਸੀ। ਇਸ ਹਮਲੇ ਵਿੱਚ ਇੱਕ ਭਾਰਤੀ ਨਾਗਰਿਕ ਦੀ ਜਾਨ ਚਲੀ ਗਈ ਸੀ, ਜਿਸ 'ਤੇ ਹੁਣ ਵਿਦੇਸ਼ ਮੰਤਰਾਲੇ ਨੇ ਭਾਰਤ ਵਿੱਚ ਤਾਇਨਾਤ ਯੂਕਰੇਨ ਦੇ ਰਾਜਦੂਤ ਡਾ. ਓਲੇਕਸਾਂਦਰ ਪੋਲਿਸ਼ਚੁਕ ਨੂੰ ਤਲਬ ਕੀਤਾ ਹੈ 

Date Updated Last Updated : 27 July 2026, 04:32 PM IST
Share:

ਨਵੀਂ ਦਿੱਲੀ. ਬਲੈਕ ਸੀ ਵਿੱਚ ਇੱਕ ਵਪਾਰਕ ਜਹਾਜ਼ 'ਤੇ ਹੋਏ ਹਮਲੇ ਦੌਰਾਨ ਭਾਰਤੀ ਨਾਗਰਿਕ ਦੀ ਮੌਤ ਤੋਂ ਬਾਅਦ ਭਾਰਤ ਨੇ ਇਸ ਮਾਮਲੇ 'ਤੇ ਸਖ਼ਤ ਰੁਖ ਅਪਣਾਇਆ ਹੈ। ਵਿਦੇਸ਼ ਮੰਤਰਾਲੇ ਨੇ ਭਾਰਤ ਵਿੱਚ ਤਾਇਨਾਤ ਯੂਕਰੇਨ ਦੇ ਰਾਜਦੂਤ ਡਾ. ਓਲੇਕਸਾਂਦਰ ਪੋਲਿਸ਼ਚੁਕ ਨੂੰ ਤਲਬ ਕੀਤਾ ਹੈ ਅਤੇ ਇਸ ਘਟਨਾ 'ਤੇ ਆਪਣੀ ਗੰਭੀਰ ਚਿੰਤਾ ਅਤੇ ਇਤਰਾਜ਼ ਦਰਜ ਕਰਵਾਇਆ ਹੈ।

ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਜਾਣਕਾਰੀ ਅਨੁਸਾਰ, 18 ਜੁਲਾਈ ਨੂੰ ਬਲੈਕ ਸੀ ਰਾਹੀਂ ਗੁਜ਼ਰ ਰਹੇ ਵਪਾਰਕ ਜਹਾਜ਼ ਐਮਵੀ ਓਮੋਰਫੀ (MV OMORFI) 'ਤੇ ਹਮਲਾ ਕੀਤਾ ਗਿਆ ਸੀ। ਇਸ ਹਮਲੇ ਵਿੱਚ ਇੱਕ ਭਾਰਤੀ ਨਾਗਰਿਕ ਦੀ ਜਾਨ ਚਲੀ ਗਈ। ਸਰਕਾਰ ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਮ੍ਰਿਤਕ ਦੇ ਪਰਿਵਾਰ ਨਾਲ ਡੂੰਘੀ ਸੰਵੇਦਨਾ ਪ੍ਰਗਟ ਕੀਤੀ।

ਵਿਦੇਸ਼ ਮੰਤਰਾਲੇ ਨੇ ਸਪੱਸ਼ਟ ਕੀਤਾ ਕਿ ਭਾਰਤ ਵਪਾਰਕ ਜਹਾਜ਼ਾਂ 'ਤੇ ਹੋਣ ਵਾਲੇ ਅਜਿਹੇ ਹਮਲਿਆਂ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਾ ਹੈ। ਮੰਤਰਾਲੇ ਨੇ ਕਿਹਾ ਕਿ ਸਮੁੰਦਰੀ ਰਾਹਾਂ ਰਾਹੀਂ ਆਵਾਜਾਈ ਕਰਨ ਵਾਲੇ ਵਪਾਰਕ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣਾ ਅੰਤਰਰਾਸ਼ਟਰੀ ਸਮੁੰਦਰੀ ਸੁਰੱਖਿਆ ਲਈ ਗੰਭੀਰ ਖ਼ਤਰਾ ਹੈ।

'ਅਜਿਹੇ ਹਮਲਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ'

ਯੂਕਰੇਨ ਦੇ ਰਾਜਦੂਤ ਨੂੰ ਕਿਹਾ ਗਿਆ ਕਿ ਉਹ ਆਪਣੀ ਸਰਕਾਰ ਨੂੰ ਭਾਰਤ ਦੀ ਇਸ ਚਿੰਤਾ ਤੋਂ ਜਾਣੂ ਕਰਵਾਏ। ਭਾਰਤ ਨੇ ਕਿਾ ਕਿ ਇਸ ਤਰ੍ਹਾਂ ਦੇ ਹਮਲੇ ਜੋ ਨਿਰਦੋਸ਼ ਨਾਗਰਿਕ ਮਲਾਹਾਂ ਦੀ ਜਾਨ ਨੂੰ ਜੋਖ਼ਮ 'ਚ ਪਾਉਂਦੇ ਹਨ, ਉਨ੍ਹਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਨ੍ਹਾਂ ਨੂੰ ਹਰ ਹਾਲ 'ਚ ਰੋਕਿਆ ਜਾਣਾ ਚਾਹੀਦਾ ਹੈ।

ਸ਼ਿਪ ਤੇ ਸਵਾਰ ਸਨ 10 ਕਰੂ ਮੈਂਬਰ

ਵਿਦੇਸ਼ ਮੰਤਰਾਲੇ ਮੁਤਾਬਕ, ਐਮਵੀ ਓਮੋਰਫੀ 'ਤੇ ਹਮਲਾ ਉਸ ਵੇਲੇ ਹੋਇਆ, ਜਦੋਂ ਉਸ 'ਤੇ ਤਿੰਨ ਭਾਰਤੀਆਂ ਸਮੇਤ 10 ਲੋਕ ਮੌਜੂਦ ਸਨ। ਉਸ ਵੇਲੇ ਹਮਲੇ ਤੋਂ ਬਾਅਦ ਭਾਰਤ ਨੇ ਕਿਹਾ ਸੀ- "ਰੂਸ ਵਿੱਚ ਭਾਰਤੀ ਮਿਸ਼ਨ ਸਬੰਧਤ ਅਧਿਕਾਰੀਆਂ ਦੇ ਸੰਪਰਕ ਵਿੱਚ ਹੈ ਅਤੇ ਪ੍ਰਭਾਵਿਤ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਦੇ ਯਤਨ ਕਰ ਰਿਹਾ ਹੈ।" ਭਾਰਤ ਨੇ ਸਾਰੀਆਂ ਧਿਰਾਂ ਨੂੰ ਅੰਤਰਰਾਸ਼ਟਰੀ ਜ਼ਿੰਮੇਵਾਰੀਆਂ ਦੀ ਪਾਲਣਾ ਕਰਨ ਅਤੇ ਸਮੁੰਦਰੀ ਰਸਤੇ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦਾ ਸੱਦਾ ਦਿੱਤਾ ਹੈ।

ਇਸ ਦੌਰਾਨ, ਕੈਸਪੀਅਨ ਸਾਗਰ ਵਿੱਚ ਯੂਕਰੇਨ ਵੱਲੋਂ ਇੱਕ ਈਰਾਨੀ ਵਪਾਰਕ ਜਹਾਜ਼ 'ਤੇ ਹਮਲਾ ਕੀਤੇ ਜਾਣ ਤੋਂ ਬਾਅਦ ਈਰਾਨ ਨੇ ਗੁੱਸੇ ਨਾਲ ਪ੍ਰਤੀਕਿਰਿਆ ਦਿੱਤੀ। ਈਰਾਨੀ ਵਿਦੇਸ਼ ਮੰਤਰਾਲੇ ਨੇ ਸੋਮਵਾਰ (27 ਜੁਲਾਈ, 2026) ਨੂੰ ਕਿਹਾ ਕਿ ਇਹ ਹਮਲਾ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਕਰਦਾ ਹੈ ਅਤੇ ਈਰਾਨ ਕੋਲ ਬਦਲਾ ਲੈਣ ਦਾ ਪੂਰਾ ਅਧਿਕਾਰ ਹੈ।

ਯੂਕਰੇਨ ਵਿਰੁੱਧ ਬਦਲਾ ਲੈਣ ਦੀ ਕਾਰਵਾਈ ਦੀ ਚੇਤਾਵਨੀ

ਈਰਾਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਈਲ ਬਘਾਈ ਨੇ ਐਲਾਨ ਕੀਤਾ ਕਿ ਕੈਸਪੀਅਨ ਸਾਗਰ ਵਿੱਚ ਈਰਾਨੀ ਜਹਾਜ਼ 'ਤੇ ਯੂਕਰੇਨ ਦਾ ਹਮਲਾ ਗੈਰ-ਕਾਨੂੰਨੀ ਸੀ ਅਤੇ ਇਸਦਾ ਜਵਾਬ ਜ਼ਰੂਰ ਦਿੱਤਾ ਜਾਵੇਗਾ। ਯੂਕਰੇਨ ਵਿਰੁੱਧ ਸੰਭਾਵੀ ਬਦਲਾ ਲੈਣ ਦੀ ਕਾਰਵਾਈ ਦੀ ਚੇਤਾਵਨੀ ਦਿੰਦੇ ਹੋਏ ਉਨ੍ਹਾਂ ਕਿਹਾ, "ਤਹਿਰਾਨ ਅੰਤਰਰਾਸ਼ਟਰੀ ਕਾਨੂੰਨ ਦੇ ਤਹਿਤ ਆਪਣੇ ਰਾਸ਼ਟਰੀ ਹਿੱਤਾਂ ਅਤੇ ਸੁਰੱਖਿਆ ਦੀ ਰੱਖਿਆ ਕਰਨ ਵਿੱਚ ਥੋੜ੍ਹੀ ਜਿਹੀ ਵੀ ਝਿਜਕ ਨਹੀਂ ਕਰੇਗਾ।" ਈਰਾਨੀ ਸੰਸਦ ਦੇ ਰਾਸ਼ਟਰੀ ਸੁਰੱਖਿਆ ਅਤੇ ਵਿਦੇਸ਼ ਨੀਤੀ ਕਮਿਸ਼ਨ ਦੇ ਚੇਅਰਮੈਨ ਇਬਰਾਹਿਮ ਅਜ਼ੀਜ਼ੀ ਨੇ ਵੀ ਸੋਮਵਾਰ ਸਵੇਰੇ ਨਤੀਜਿਆਂ ਦੀ ਚੇਤਾਵਨੀ ਦਿੱਤੀ ਸੀ।

 

 

Tags :

Recent News