Courtesy: ai image
ਨਵੀਂ ਦਿੱਲੀ: ਜੰਮੂ-ਕਸ਼ਮੀਰ ਦੇ ਰਾਜਨੀਤਿਕ ਅਤੇ ਧਾਰਮਿਕ ਹਲਕਿਆਂ ਤੋਂ ਮਹੱਤਵਪੂਰਨ ਖ਼ਬਰ ਸਾਹਮਣੇ ਆ ਰਹੀ ਹੈ। ਉੱਘੇ ਸ਼ੀਆ ਧਰਮ ਗੁਰੂ ਅਤੇ ਹੁਰੀਅਤ ਕਾਨਫਰੰਸ ਦੇ ਕਾਰਜਕਾਰੀ ਮੈਂਬਰ ਆਗਾ ਸਈਦ ਹਸਨ ਮੁਸਾਵੀ ਨੂੰ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਈਰਾਨ ਜਾਣ ਵਾਲੀ ਉਡਾਣ 'ਤੇ ਚੜ੍ਹਨ ਤੋਂ ਰੋਕ ਦਿੱਤਾ। ਆਗਾ ਹਸਨ ਦੇ ਪੁੱਤਰ, ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀਡੀਪੀ) ਦੇ ਵਿਧਾਇਕ ਆਗਾ ਮੁੰਤਜ਼ੀਰ ਮੇਹਦੀ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਪਿਤਾ ਦਾ ਪਾਸਪੋਰਟ ਵੀ ਜ਼ਬਤ ਕਰ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਆਗਾ ਹਸਨ ਨੂੰ ਈਰਾਨ ਦੇ ਮਰਹੂਮ ਸੁਪਰੀਮ ਲੀਡਰ, ਆਯਤੁੱਲਾ ਅਲੀ ਖਮੇਨੀ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਲਈ ਤਹਿਰਾਨ ਤੋਂ ਵਿਸ਼ੇਸ਼ ਸੱਦਾ ਮਿਲਿਆ ਸੀ।
ਵਿਧਾਇਕ ਆਗਾ ਮੁੰਤਜ਼ੀਰ ਮੇਹਦੀ ਦੇ ਮੁਤਾਬਿਕ, ਦਿੱਲੀ ਦੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਉਨ੍ਹਾਂ ਦੇ ਪਿਤਾ ਸਾਹਮਣੇ ਅਜੀਬ ਸ਼ਰਤ ਰਖੀ, ਜਿਸ ਵਿੱਚ ਕਿਹਾ ਗਿਆ ਕਿ ਉਨ੍ਹਾਂ ਨੂੰ ਉਦੋਂ ਹੀ ਈਰਾਨ ਜਾਣ ਦੀ ਇਜ਼ਾਜ਼ਤ ਦਿੱਤੀ ਜਾਵੇਗੀ, ਜਦੋਂ ਉਹ ਭਾਰਤ ਖਿਲਾਫ਼ ਕੁੱਝ ਨਹੀਂ ਬੋਲਣਗੇ ਅਤੇ ਕਸ਼ਮੀਰ 'ਚ ਹਾਲ ਹੀ 'ਚ ਹੋਈਆਂ ਗਿਰਫ਼ਤਾਰੀਆਂ ਤੇ ਚਰਚਾ ਨਹੀਂ ਕਰਨਗੇ।
ਮੁੰਤਜ਼ੀਰ ਨੇ ਦੱਸਿਆ ਕਿ ਉਸਦੇ ਪਿਤਾ ਨੇ ਅਧਿਕਾਰੀਆਂ ਨੂੰ ਇਹੀ ਕਿਹਾ ਕਿ ਉਹ ਈਰਾਨ ਕੋਈ ਰਾਜਨੀਤੀ ਕਰਨ ਨਹੀਂ ਜਾ ਰਹੇ, ਕੇਵਲ ਅੰਤਿਮ ਸੰਸਕਾਰ ਸਮਾਰੋਹ 'ਚ ਸ਼ਾਮਿਲ ਹੋਣ ਜਾ ਰਹੇ ਹਨ। ਪਰ ਜਦੋਂ ਉਨ੍ਹਾਂ ਨੇ ਅਧਿਕਾਰੀਆਂ ਦੀ ਇਸ ਸ਼ਰਤ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਤਾਂ ਉਨ੍ਹਾਂ ਦਾ ਪਾਸਪੋਰਟ ਜ਼ਬਤ ਕਰ ਲਿਆ ਗਿਆ।
ਇਮੀਗ੍ਰੇਸ਼ਨ ਬਿਉਰੋ ਦੇ ਅਧਿਕਾਰੀ ਅਜੈ ਸਿੰਘ ਨੇ 'ਸੀਜ਼ਰ ਮੇਮੋ' ਜਾਰੀ ਕੀਤਾ, ਜਿਸਦੇ ਤਹਤ ਆਗਾ ਹਸਨ ਪਾਸਪੋਰਟ ਹੁਣ ਅੱਗੇ ਦੀ ਕਾਰਵਾਈ ਲਈ ਸਥਾਨਕ ਪਾਸਪੋਰਟ ਦਫ਼ਤਰ ਸ਼੍ਰੀਨਗਰ ਭੇਜ ਦਿੱਤਾ ਗਿਆ ਹੈ।
ਦੱਸ ਦੇਈਏ, ਈਰਾਨ ਸਰਕਾਰ ਨੇ ਇਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਜੰਮੂ-ਕਸ਼ਮੀਰ ਦੇ ਪੰਜ ਮੁੱਖ ਚੇਹਰਿਆਂ ਨੂੰ ਸੱਦਾ ਭੇਜਿਆ ਸੀ। ਇਸ ਲਿਸਟ ਵਿੱਚ ਆਗਾ ਸਈਦ ਹਸਨ ਮੁਸਾਵੀ ਦੇ ਅਲਾਵਾ ਸੰਸਦ ਆਗਾ ਰੁਹੁਲਾਹ ਮੇਹਦੀ, ਸ਼ਿਆ ਨੇਤਾ ਇਮਰਾਨ ਅੰਸਾਰੀ, ਸਈਦ ਹਾਦੀ ਅਤੇ ਪੀਡੀਪੀ ਪ੍ਰਮੁੱਕ ਅਤੇ ਪੂਰਵ ਮੁੱਖਮੰਤਰੀ ਮਹਬੂਬਾ ਮੁਫ਼ਤੀ ਦਾ ਨਾਮ ਸ਼ਾਮਿਲ ਸੀ।
ਈਰਾਨੀ ਦਿਵੰਗਤ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨੇਈ ਦੇ ਅੰਤਿਮ ਸੰਸਕਾਰ 'ਚ ਸ਼ਾਮਿਲ ਹੋਣ ਲਈ ਮਹਬੂਬਾ ਮੁਫ਼ਤੀ ਅਤੇ ਇਮਰਾਨ ਅੰਸਾਰੀ ਨੂੰ ਤੇਹਰਾਨ ਜਾਣ ਦੀ ਇਜ਼ਾਜ਼ਤ ਦੇ ਦਿੱਤੀ ਗਈ ਅਤੇ ਉਹ ਰਵਾਨਾ ਹੋ ਗਏ ਹਨ। ਪਰ ਬਾਕੀ ਸੱਦੇ ਗਏ ਨੇਤਾਵਾਂ ਵਿੱਚੋਂ ਸਈਦ ਹਾਦੀ ਫਿਲਹਾਲ ਇੱਤੇ ਹਨ। ਉਨ੍ਹਾਂ ਦੀ ਯਾਤਰਾ ਟਾਲ ਦਿੱਤੀ ਗਈ ਹੈ।
ਆਗਾ ਸਈਦ ਹਸਨ ਮੁਸਾਵੀ ਕਸ਼ਮੀਰ ਦੇ ਇੱਕ ਪ੍ਰਭਾਵਸ਼ਾਲੀ ਸ਼ੀਆ ਮੌਲਵੀ ਹਨ ਅਤੇ ਮੀਰਵਾਇਜ਼ ਉਮਰ ਫਾਰੂਕ ਦੀ ਅਗਵਾਈ ਵਾਲੇ ਹੁਰੀਅਤ ਕਾਨਫਰੰਸ ਦੇ ਨਰਮ ਧੜੇ ਦੇ ਕਾਰਜਕਾਰੀ ਮੈਂਬਰ ਵਜੋਂ ਸੇਵਾ ਨਿਭਾ ਚੁੱਕੇ ਹਨ। ਉਨ੍ਹਾਂ ਦਾ ਪੁੱਤਰ, ਆਗਾ ਮੁੰਤਜ਼ੀਰ ਮੇਹਦੀ, ਇਸ ਸਮੇਂ ਪੀਡੀਪੀ ਨਾਲ ਇੱਕ ਸਰਗਰਮ ਨੇਤਾ ਹੈ ਅਤੇ ਬਡਗਾਮ ਹਲਕੇ ਲਈ ਉਪ-ਚੋਣ ਜਿੱਤ ਕੇ ਵਿਧਾਨ ਸਭਾ ਵਿੱਚ ਸੀਟ ਹਾਸਲ ਕੀਤੀ ਹੈ। ਇਸ ਘਟਨਾਕ੍ਰਮ ਨੇ ਕਸ਼ਮੀਰ ਘਾਟੀ ਦੇ ਰਾਜਨੀਤਿਕ ਹਲਕਿਆਂ ਵਿੱਚ ਤਿੱਖੀ ਪ੍ਰਤੀਕਿਰਿਆ ਪੈਦਾ ਕਰ ਦਿੱਤੀ ਹੈ।