menu-icon
Punjabi Story Line
Raksha Bandhan 2026
  • Home
  • News
  • National
  • ਜਿਮ ਤੋਂ ਬਾਹਰ ਕਾਰ 'ਚ ਬੈਠਣ ਹੀ ਲੱਗੇ ਸਨ ਅੰਕਿਤ ਬਾਲਿਆਨ, ਬਦਮਾਸ਼ਾਂ ਨੇ ਚਾਰੋਂ ਪਾਸਿਓਂ ਘੇਰ ਕੇ ਮਾਰੀਆਂ ਗੋਲੀਆਂ, CCTV 'ਚ ਕੈਦ ਹੋਈ ਘਟਨਾ

ਜਿਮ ਤੋਂ ਬਾਹਰ ਕਾਰ 'ਚ ਬੈਠਣ ਹੀ ਲੱਗੇ ਸਨ ਅੰਕਿਤ ਬਾਲਿਆਨ, ਬਦਮਾਸ਼ਾਂ ਨੇ ਚਾਰੋਂ ਪਾਸਿਓਂ ਘੇਰ ਕੇ ਮਾਰੀਆਂ ਗੋਲੀਆਂ, CCTV 'ਚ ਕੈਦ ਹੋਈ ਘਟਨਾ

ਮਸ਼ਹੂਰ ਹਰਿਆਣਵੀ ਅੰਕਿਤ ਬਾਲਿਆਨ ਦੇ ਕਤਲ ਦੀ CCTV ਫੁਟੇਜ ਸਾਹਮਣੇ ਆਈ ਹੈ, ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਸਿੰਗਰ ਜਿਮ ਸੈਸ਼ਨ ਤੋਂ ਬਾਅਦ ਆਪਣੀ ਕਾਰ 'ਚ ਬੈਠ ਹੀ ਲੱਗੇ ਸਨ ਕਿ 4 ਬਦਮਾਸ਼ਾਂ ਨੇ ਕਈ ਰਾਊਂਡ ਗੋਲੀਆਂ ਮਾਰ ਕੇ ਉਨ੍ਹਾਂ ਨੂੰ ਜਾਨੋਂ ਮਾਰ ਦਿੱਤਾ।

Date Updated Last Updated : 28 August 2026, 10:38 AM IST
Share:

ਸ਼ਾਮਲੀ. ਮਸ਼ਹੂਰ ਹਰਿਆਣਵੀ ਅੰਕਿਤ ਬਾਲਿਆਨ ਦਾ ਬੁੱਧਵਾਰ ਨੂੰ 4 ਬਦਮਾਸ਼ਾਂ ਨੇ ਬੇਰਹਿਮੀ ਨਾਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਸਿੰਗਰ ਉੱਤਰ ਪ੍ਰਦੇਸ਼ ਦੇ ਸ਼ਾਮਲੀ 'ਚ ਜਿਮ ਸੈਸ਼ਨ ਤੋਂ ਬਾਅਦ ਆਪਣੀ ਗੱਡੀ 'ਤੇ ਬੈਠਣ ਜਾ ਰਹੇ ਸਨ ਕਿ ਅਚਾਨਕ ਬਦਮਾਸ਼ਾਂ ਨੇ 20 ਰਾਊਂਡ ਫਾਇਰ ਕਰਕੇ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਸ ਘਟਨਾ ਨੇ ਉਨ੍ਹਾਂ ਦੇ ਫੈਨਜ਼ ਅਤੇ ਕਰੀਬੀਆਂ ਨੂੰ ਡੂੰਘਾ ਝੱਟਕਾ ਦਿੱਤਾ। ਇਸ ਵਿਚਾਲੇ ਹੀ ਹਾਲ ਹੀ 'ਚ ਅੰਕਿਤ ਬਾਲਿਆਨ ਦੇ ਕਤਲ ਦੀ CCTV ਫੁਟੇਜ ਸਾਹਮਣੇ ਆਈ ਹੈ।

CCTV 'ਚ ਕੈਦ ਹੋਈ ਘਟਨਾ

CCTV 'ਚ ਦੇਖਿਆ ਜਾ ਸਕਦਾ ਹੈ ਕਿ ਅੰਕਿਤ ਬਾਲਿਆਨ ਜਿਮ ਤੋਂ ਬਾਹਰ ਨਿਕਲਦੇ ਨਜ਼ਰ ਆਉਂਦੇ ਹਨ। ਇਸ ਦੌਰਾਨ ਉਹ ਬਹੁਤ ਹੀ ਰਿਲੈਕਸ ਮੂ਼ਡ ਵਿੱਚ ਦਿਖਾਈ ਦੇ ਰਹੇ ਹਨ। ਉਹ ਆਪਣਾ ਬੈਗ ਕਾਰ ਦੇ ਕੋਲ ਰੱਖਣ ਤੋਂ ਬਾਅਦ ਡਰਾਈਵਰ ਸਾਈਡ ਵੱਲ ਜਾਂਦੇ ਹਨ ਕਿ ਇਸੇ ਦੌਰਾਨ ਪੈਦਲ ਆਏ ਚਾਰ ਹਮਲਾਵਰ ਉਸ ਨੂੰ ਅਚਾਨਕ ਘੇਰ ਕੇ ਫਾਇਰਿੰਗ ਸ਼ੁਰੂ ਕਰ ਦਿੰਦੇ ਹਨ। 


ਪੁਲਿਸ ਮੁਤਾਬਕ ਹਮਲਾਵਰਾਂ ਨੇ ਕਰੀਬ 20 ਰਾਊਂਡ ਫਾਇਰ ਕੀਤੇ, ਜਿਸ ਵਿੱਚ ਅੰਕਿਤ ਬਾਲਿਆਨ ਦੀ ਮੌਕੇ ’ਤੇ ਹੀ ਮੌਤ ਹੋ ਗਈ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਬਦਮਾਸ਼ ਮੌਕੇ ਤੋਂ ਫਰਾਰ ਹੋ ਗਏ। ਇਸ ਘਟਨਾ ਤੋਂ ਬਾਅਦ ਪੁਲਿਸ ਤੁਰੰਤ ਮੌਕੇ 'ਤੇ ਪਹੁੰਚੀ ਅਤੇ ਹਾਦਸੇ ਦਾ ਕਾਰਨਾਂ ਤੇ ਬਦਮਾਸ਼ਾਂ ਦੀ ਭਾਲ ਵਿੱਚ ਜੁੱਟ ਗਈ ਹੈ।

ਹਾਲਾਂਕਿ, ਅਜੇ ਤੱਕ ਅੰਕਿਤ ਬਾਲਿਆਨ ਦੀ ਹੱਤਿਆ ਦੀ ਵਜ੍ਹਾ ਨਹੀਂ ਪਤਾ ਚੱਲ ਪਾਈ ਹੈ। ਦੱਸਿਆ ਜਾ ਰਿਹਾ ਹੈ ਕਿ ਸਿੰਗਰ ਜ਼ਿਲ੍ਹਾ ਪੰਚਾਇਤ ਚੋਣਾਂ ਦੀ ਤਿਆਰੀ ਕਰ ਰਹੇ ਸਨ।

ਮੌਤ ਤੋਂ ਬਾਅਦ ਵਾਇਰਲ ਹੋਇਆ ਅੰਕਿਤ ਦਾ ਆਖਰੀ ਪੋਸਟ

ਅੰਕਿਤ ਨੇ ਆਪਣੀ ਹੱਤਿਆ ਤੋਂ ਕਰੀਬ 2 ਘੰਟੇ ਪਹਿਲਾਂ ਇੰਸਟਾਗ੍ਰਾਮ 'ਤੇ ਇੱਕ ਰੀਲ ਪੋਸਟ ਕੀਤੀ ਸੀ, ਜਿਸ ਵਿੱਚ ਕਿਹਾ ਗਿਆ ਕਿ ਖ਼ਾਸ ਭਰਾ ਦੀ ਬਹਿਸ ਵਿੱਚ ਜੇ ਸੜਕ 'ਤੇ ਉਸ ਦਾ ਕਤਲ ਕਰ ਦਿੱਤਾ ਜਾਵੇ ਤਾਂ ਜੋ ਨਜ਼ਰਾਂ ਵਿੱਚ ਰਹੇਗਾ, ਉਹ ਬਚ ਕੇ ਕਿਵੇਂ ਨਿਕਲੇਗਾ। ਇਸ ਪੋਸਟ ਦੇ ਕੈਪਸ਼ਨ ਵਿੱਚ ਉਨ੍ਹਾਂ ਨੇ ਲਿਖਿਆ ਸੀ— ‘ਖ਼ਾਸ ਭਾਈ’। ਹੁਣ ਉਨ੍ਹਾਂ ਦੀ ਮੌਤ ਤੋਂ ਬਾਅਦ ਇਹ ਪੋਸਟ ਖੂਬ ਵਾਇਰਲ ਹੋ ਰਿਹਾ ਹੈ ਅਤੇ ਉਨ੍ਹਾਂ ਦੇ ਫੈਨਜ਼ ਬੇਹਦ ਦੁਖੀ ਨਜ਼ਰ ਆ ਰਹੀ ਹਨ।


ਦੱਸ ਦੇਈਏ, ਹਰਿਆਣਵੀ ਸਿੰਗਰ ਅੰਕਿਤ ਯੂਪੀ ਦੇ ਸ਼ਾਮਲੀ ਦੇ ਰਹਿਣ ਵਾਲੇ ਸਨ। ਉਹ ਕਈ ਸਾਲਾਂ ਤੋਂ ਸੋਨੀਪਤ-ਰੋਹਤਕ ਵਿੱਚ ਰਹਿ ਰਹੇ ਸਨ ਅਤੇ ਹਰਿਆਣਵੀ ਮਿਊਜ਼ਿਕ ਇੰਡਸਟਰੀ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਈ ਸੀ। ਉਨ੍ਹਾਂ ਦੇ ਗੀਤਾਂ ਨੂੰ ਲੋਕਾਂ ਵਿੱਚ ਕਾਫ਼ੀ ਫੇਮਸ ਰਹੇ ਹਨ। ਉਨ੍ਹਾਂ ਦੇ ਗਾਣੇ ‘ਭਰੀ ਕੋਰਟ ਵਿੱਚ ਗੋਲੀ ਮਾਰਾਂਗੇ ਮੇਰੀ ਜਾਨ’ ਨੂੰ ਲੋਕਾਂ ਨੇ ਖੂਬ ਪਸੰਦ ਕੀਤਾ।

Recent News