menu-icon
Punjabi Story Line
Raksha Bandhan 2026
  • Home
  • News
  • International
  • ਨੇਪਾਲ ਫਲੈਸ਼ ਫਲੱਡ ਵਿੱਚ ਮਰਨ ਵਾਲਿਆਂ ਦੀ ਗਿਣਤੀ ਪਹੁੰਚੀ 469 ਤੱਕ, 1600 ਤੋਂ ਵੱਧ ਲੋਕ ਲਾਪਤਾ

ਨੇਪਾਲ ਫਲੈਸ਼ ਫਲੱਡ ਵਿੱਚ ਮਰਨ ਵਾਲਿਆਂ ਦੀ ਗਿਣਤੀ ਪਹੁੰਚੀ 469 ਤੱਕ, 1600 ਤੋਂ ਵੱਧ ਲੋਕ ਲਾਪਤਾ

ਨੇਪਾਲ 'ਚ ਬੁੱਧਵਾਰ ਨੂੰ ਅਚਾਨਕ ਆਏ ਭਿਆਨਕ ਹੜ੍ਹ ਨੇ ਕਈ ਲੋਕਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ ਅਤੇ ਕਈਆਂ ਦਾ ਅਤਾ-ਪਤਾ ਨਹੀਂ ਹੈ। ਸ਼ੁੱਕਰਵਾਰ ਨੂੰ ਇਸ ਫਲੈਸ਼ ਫਲੱਡ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 469 ਤੱਕ ਪਹੁੰਚ ਗਈ। 

Date Updated Last Updated : 28 August 2026, 10:12 AM IST
Share:

ਨਵੀਂ ਦਿੱਲੀ. ਨੇਪਾਲ 'ਚ ਬੁੱਧਵਾਰ ਨੂੰ ਅਚਾਨਕ ਆਏ ਭਿਆਨਕ ਹੜ੍ਹਾਂ ਵਿੱਚ ਸੈਂਕੜੇ ਲੋਕਾਂ ਦੀ ਜਾਨ ਚਲੀ ਗਈ, ਜਦਕਿ ਹਜ਼ਾਰਾਂ ਲੋਕਾਂ ਦਾ ਅਜੇ ਵੀ ਕੋਈ ਅਤਾ ਪਤਾ ਨਹੀਂ ਹੈ। ਸ਼ੁੱਕਰਵਾਰ ਨੂੰ ਇਸ ਫਲੈਸ਼ ਫਲੱਡ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 469 ਤੱਕ ਪਹੁੰਚ ਗਈ। ਦੂਜੇ ਪਾਸੇ, ਸਰਹੱਦ ਪਾਰ ਤਿੱਬਤ ਵਾਲੇ ਖੇਤਰ ਵਿੱਚ ਵੀ ਤਿੰਨ ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ। ਇਸ ਤਰ੍ਹਾਂ ਇਸ ਆਫ਼ਤ ਵਿੱਚ ਮਰਨ ਵਾਲਿਆਂ ਦੀ ਕੁੱਲ ਗਿਣਤੀ 472 ਹੋ ਗਈ ਹੈ। ਜਦੋਂ ਕਿ ਸਰਹੱਦ ਦੇ ਦੋਵੇਂ ਪਾਸੇ 1,468 ਲੋਕ ਲਾਪਤਾ ਹਨ ਅਤੇ ਇੱਕ ਨਵੀਂ ਬਣੀ ਬੈਰੀਅਰ ਝੀਲ ਨੇ ਹੇਠਾਂ ਵੱਲ ਦੂਜੀ ਲਹਿਰ ਸ਼ੁਰੂ ਹੋਣ ਦਾ ਖ਼ਤਰਾ ਪੈਦਾ ਕਰ ਦਿੱਤਾ ਹੈ। 

 

ਤਿੱਬਤ ਵਿੱਚ ਵੀ ਤਿੰਨ ਮੌਤਾਂ ਦੀ ਪੁਸ਼ਟੀ

ਨੇਪਾਲ ਤੋਂ ਇਲਾਵਾ ਇਸ ਆਫ਼ਤ ਦਾ ਅਸਰ ਚੀਨ ਦੇ ਤਿੱਬਤ ਖੇਤਰ ਤੱਕ ਵੀ ਦੇਖਣ ਨੂੰ ਮਿਲਿਆ ਹੈ। ਚੀਨ ਵੱਲੋਂ ਤਿੱਬਤ ਵਾਲੇ ਪਾਸੇ ਤਿੰਨ ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ। ਨੇਪਾਲ ਵਿੱਚ 469 ਮੌਤਾਂ ਅਤੇ ਤਿੱਬਤ ਵਿੱਚ ਤਿੰਨ ਮੌਤਾਂ ਨੂੰ ਜੋੜ ਕੇ ਇਸ ਕੁਦਰਤੀ ਆਫ਼ਤ ਵਿੱਚ ਮਰਨ ਵਾਲਿਆਂ ਦੀ ਗਿਣਤੀ 472 ਤੱਕ ਪਹੁੰਚ ਗਈ ਹੈ। ਹਾਲਾਂਕਿ ਬਚਾਅ ਮੁਹਿੰਮ ਜਾਰੀ ਹੋਣ ਕਾਰਨ ਮ੍ਰਿਤਕਾਂ ਅਤੇ ਲਾਪਤਾ ਲੋਕਾਂ ਦੇ ਅੰਕੜਿਆਂ ਵਿੱਚ ਅੱਗੇ ਵੀ ਬਦਲਾਅ ਹੋ ਸਕਦਾ ਹੈ।

1,600 ਤੋਂ ਵੱਧ ਲੋਕ ਲਾਪਤਾ

ਇਸ ਦੌਰਾਨ, 1,400 ਤੋਂ ਵੱਧ ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ। ਇਸ ਘਟਨਾ ਤੋਂ ਬਾਅਦ 290 ਭਾਰਤੀ ਨਾਗਰਿਕਾਂ ਨਾਲ ਸੰਪਰਕ ਟੁੱਟ ਗਿਆ ਹੈ ਅਤੇ ਉਨ੍ਹਾਂ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਜਾਰੀ ਹਨ।
ਵੀਰਵਾਰ ਦੁਪਹਿਰ 1 ਵਜੇ ਤੱਕ ਤਾਮਿਲਨਾਡੂ ਦੇ 21 ਸੈਲਾਨੀਆਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਸੀ ਅਤੇ ਉਨ੍ਹਾਂ ਨੂੰ ਕਾਠਮਾਂਡੂ ਲੈ ਜਾਇਆ ਗਿਆ। ਤਿੱਬਤੀ ਖੇਤਰ 'ਚ ਫਸੇ 200 ਹੋਰ ਭਾਰਤੀਆਂ ਨੇ ਵੀ ਮਦਦ ਦੀ ਆਵਾਜ਼ ਲਗਾਈ ਹੈ। 

ਨੇਪਾਲ ਪੁਲਿਸ ਨੇ ਕੀਤੀ ਪੁਸ਼ਟੀ

ਇਸ ਤ੍ਰਾਸਦੀ 'ਚ ਜਾਨ ਗਵਾਉਣ ਵਾਲਿਆਂ ਦੇ ਅਧਿਕਾਰਤ ਅੰਕੜਿਆਂ ਦੀ ਪੁਸ਼ਟੀ ਕਰਦੇ ਹੋਏ ਨੇਪਾਲ ਪੁਲਿਸ ਨੇ ਦੱਸਿਆ ਕਿ ਪਾਣੀ ਦੇ ਤੇਜ਼ ਵਹਾਅ ਵਿੱਚ ਕਈ ਲੋਕ ਰੁੜ੍ਹ ਗਏ, ਜਦਕਿ ਕੁਝ ਲੋਕ ਹੜ੍ਹ ਦੇ ਪਾਣੀ ਅਤੇ ਮਲਬੇ ਵਿਚਕਾਰ ਫਸ ਗਏ। ਬਚਾਅ ਟੀਮਾਂ ਇਨ੍ਹਾਂ ਲੋਕਾਂ ਦੀ ਭਾਲ ਵਿੱਚ ਲਗਾਤਾਰ ਜੁਟੀਆਂ ਹੋਈਆਂ ਹਨ। ਲਾਪਤਾ ਲੋਕਾਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਰਾਹਤ ਏਜੰਸੀਆਂ ਲਈ ਚੁਣੌਤੀਆਂ ਵੀ ਵਧ ਗਈਆਂ ਹਨ।

ਰਾਹਤ ਅਤੇ ਬਚਾਅ ਕਾਰਜਾਂ 'ਚ ਜੁੱਟੀਆਂ ਟੀਮਾਂ

ਨੇਪਾਲ ਵਿੱਚ ਇਸ ਆਪਦਾ ਵਿਚਾਲੇ ਰਾਹਤ ਅਤੇ ਬਚਾਅ ਟੀਮਾਂ ਰੈਸਕਿਊ ਵਿੱਚ ਜੁੱਟੀਆਂ ਹੋਈਆਂ ਹਨ। ਖਾਸ ਤੌਰ 'ਤੇ ਭੋਟੇ ਕੋਸ਼ੀ-ਤ੍ਰਿਸ਼ੂਲੀ ਕੋਰੀਡੋਰ ਦੇ ਆਲੇ-ਦੁਆਲੇ ਵੱਡੇ ਪੱਧਰ 'ਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।ਕਈ ਪ੍ਰਭਾਵਿਤ ਇਲਾਕਿਆਂ ਵਿੱਚ ਸੜਕਾਂ, ਪੁਲਾਂ ਅਤੇ ਹੋਰ ਸੰਪਰਕ ਮਾਰਗਾਂ ਨੂੰ ਨੁਕਸਾਨ ਪਹੁੰਚਣ ਕਾਰਨ ਬਚਾਅ ਟੀਮਾਂ ਨੂੰ ਵੀ ਪ੍ਰਭਾਵਿਤ ਸਥਾਨਾਂ ਤੱਕ ਪਹੁੰਚਣ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਬਚਾਅ ਅਭਿਆਨ ਵਿੱਚ 7,451 ਸੁਰੱਖਿਆ ਕਰਮਚਾਰੀ ਜੁੱਟੇ ਹੋਏ ਹਨ, ਜਿਨ੍ਹਾਂ ਵਿੱਚ 2391 ਜਵਾਨ ਨੇਪਾਲ ਸੇਨਾ ਦੇ ਸ਼ਾਮਲ ਹਨ।

Recent News