Courtesy: ai image
ਨਵੀਂ ਦਿੱਲੀ. ਅੱਜ, 28 ਅਗਸਤ ਨੂੰ ਰੱਖੜੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸ ਮੌਕੇ ਜੇਕਰ ਤੁਸੀ ਰਾਖੀ ਬੰਨ੍ਹਾਉਣ ਆਪਣੇ ਭੈਣ ਜਾਂ ਭਰਾ ਤੋਂ ਜਾ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਮਹੱਤਵਪੂਰਣ ਹੈ। ਅੱਜ ਰੱਖੜੀ ਦੇ ਤਿਉਹਾਰ ਕਾਰਨ ਦਿੱਲੀ ਐਨਸੀਆਰ ਦੇ ਮੈਟਰੋ ਸਟੇਸ਼ਨਾਂ ਸਮੇਤ ਕਈ ਸ਼ਹਿਰਾਂ ਵਿੱਚ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨਾਂ 'ਤੇ ਭਾਰੀ ਭੀੜ ਨਜ਼ਰ ਆ ਰਹੀ ਹੈ। ਲੋਕ ਆਪਣੇ ਪਰਿਵਾਰ ਸਹਿਤ ਭੈਣਾਂ ਨੂੰ ਮਿਲਣ ਜਾ ਰਹੇ ਹਨ ਅਤੇ ਕਈ ਘਰ ਵਾਪਸ ਪਰਤਨ ਲਈ ਨਿਕਲੇ ਹਨ। ਅਜਿਹੇ 'ਚ ਅੱਜ ਸਵੇਰ ਤੋਂ ਹੀ ਜਨਤਕ ਅੱਡਿਆਂ 'ਤੇ ਯਾਤਰੀਆਂ ਦੀ ਭੀੜ ਨਜ਼ਰ ਆ ਰਹੀ ਹੈ। ਤਾਂ ਆਓ ਜਾਣਦੇ ਹਾਂ ਇਸ ਮੌਕੇ ਤੁਹਾਨੂੰ ਘਰੋਂ ਨਿਕਲਣ ਤੋਂ ਪਹਿਲਾਂ ਕਿਹੜੇ ਰਸਤਿਆਂ ਤੋਂ ਬਚਣਾ ਚਾਹੀਦਾ ਹੈ।
ਰੱਖਣੀ ਦੇ ਤਿਉਹਾਰ ਕਾਰਨ ਦਿੱਲੀ-ਐਨਸੀਆਰ ਦੀਆਂ ਸੜਕਾਂ 'ਤੇ ਜਾਮ ਦੀ ਸਥਿਤੀ ਬਣੀ ਹੋਈ ਹੈ। ਕਈ ਜਗ੍ਹਾ 'ਤੇ ਟਿਕਟ ਕਾਉਂਟਰ ਅਤੇ ਐਂਟਰੀ ਗੇਟਾਂ 'ਤੇ ਲੋਕਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਹਨ। ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨਾਂ 'ਤੇ ਵੀ ਯਾਤਰੀਆਂ ਦੀ ਭੀੜ ਨਜ਼ਰ ਆ ਰਹੀ ਹੈ। ਇਸ ਵਿਚਾਲੇ ਪੁਲਿਸ ਨੇ ਸੁਰੱਖਿਆ ਵਿਵਸਥਾ ਸਖ਼ਤ ਕਰ ਦਿੱਤੀ ਹੈ।
ਦਿੱਲੀ ਮੇਰਠ ਐਕਸਪ੍ਰੇਸਵੇ 'ਤੇ ਰਾਤ ਤੋਂ ਹੀ ਬੁਰਾ ਜਾਮ ਲੱਗਿਆ ਹੋਇਆ ਹੈ। ਕਈ ਥਾਵਾਂ 'ਤੇ ਵਾਹਨਾਂ ਦੀਆਂ 2-2 ਕਿਲੋਮੀਟਰ ਲੰਬੀਆਂ ਲਾਈਨਾਂ ਦਿੱਖ ਰਹੀਆਂ ਹਨ। ਆਵਾਜਾਈ ਜ਼ਿਆਦਾ ਹੋਣ ਕਾਰਨ ਸੜਕਾਂ, ਫਲਾਈਓਵਰਾਂ ਅਤੇ ਚੋਰਾਹਿਆਂ 'ਤੇ ਟ੍ਰੈਫਿਕ ਹੋਲ਼ੀ ਚੱਲ ਰਿਹਾ ਹੈ।
ਇਸ ਵਿਚਾਲੇ ਟ੍ਰੈਫਿਕ ਪੁਲਿਸ ਨੇ ਲੋਕਾਂ ਨੂੰ ਘਰੋਂ ਨਿਕਲਣ ਤੋਂ ਪਹਿਲਾਂ ਟ੍ਰੈਫਿਕ ਅਪਡੇਟ ਜਰੂਰ ਚੈੱਕ ਕਰਨ ਦੀ ਅਪੀਲ ਕੀਤੀ। ਪੁਲਿਸ ਨੇ ਵਿਕਲਪਿਕ ਰੂਟਾਂ ਦਾ ਇਸਤੇਮਾਲ ਕਰਨ ਦੀ ਸਲਾਹ ਦਿੱਤੀ ਅਤੇ ਬੇਵਜ੍ਹਾਂ ਯਾਤਰਾ ਕਰਨ ਤੋਂ ਪਰਹੇਜ ਕਰਨ ਲਈ ਕਿਹਾ। ਇਸ ਵਿਚਾਲੇ ਸੁਰੱਖਿਆਂ ਕਾਰਨਾਂ ਅਤੇ ਆਵਾਜਾਈ ਨੂੰ ਕੰਟਰੋਲ ਕਰਨ ਲਈ ਟ੍ਰੈਫਿਕ ਪੁਲਿਸ ਵੀ ਤੈਨਾਤ ਕੀਤੀ ਗਈ ਹੈ।
ਰੱਖੜੀ ਦੇ ਤਿਉਹਾਰ ਤੋਂ ਪਹਿਲਾਂ ਵੀਰਵਾਰ ਸ਼ਾਮ ਨੂੰ ਦਿੱਲੀ ਐਨੀਆਰ 'ਚ ਆਵਾਜਾਈ ਦੀ ਭਾਰੀ ਭੀੜ ਦੇਖਣ ਨੂੰ ਮਿਲੀ। ਦਿੱਲੀ ਮੇਰਠ ਐਕਸਪ੍ਰੇਸਵੇ, ਐਨਐਚ-9 ਅਤੇ ਗਾਜ਼ਿਆਬਾਦ ਦੀਆਂ ਮੁੱਖ ਸੜਕਾਂ ( ਲਾਲਾ ਕੂਆਂ ਅਤੇ ਜੀਟੀ ਰੋਡ) 'ਤੇ ਵੀ ਲੰਬੀਆਂ ਲਾਈਨਾਂ ਦੇਖਣ ਨੂੰ ਮਿਲੀਆਂ।
ਨੋਇਡਾ ਦੇ ਬੋਟੇਨਿਕਲ ਗਾਰਡਨ ਮੈਟਰੋ ਸਟੇਸ਼ਨ ਨੇੜੇ ਆਵਾਜਾਈ ਦਾ ਬੁਰਾ ਹਾਲ ਰਿਹਾ। ਇੱਥੇ ਤਿਉਹਾਰ ਮਨਾਉਣ ਵਾਲੇ ਅਤੇ ਆਫਿਸ ਜਾਣ ਵਾਲੇ ਲੋਕਾਂ ਦੀ ਭੀੜ ਇੱਕਠੀ ਹੋ ਗਈ। ਲੋਕ ਆਪਣੇ ਘਰਾਂ ਨੂੰ ਜਾਣ ਲਈ ਕਾਫੀ ਜਦੋ-ਜ਼ਹਿਦ ਕਰਦੇ ਨਜ਼ਰ ਆਏ।
ਹਾਲਾਂਕਿ, ਰੱਖੜੀ ਤੋਂ ਇੱਕ ਦਿਨ ਪਹਿਲਾਂ ਹੀ ਆਵਾਜਾਈ ਪੁਲਿਸ ਨੇ ਇੱਕ ਚੇਤਾਵਨੀ ਜਾਰੀ ਕੀਤੀ ਸੀ। ਵਾਹਨਾਂ ਦੀ ਸੁਚਾਰੂ ਆਵਾਜਾਈ ਲਈ ਕਈ ਮੁੱਖ ਮਾਰਗਾਂ ਅਤੇ ਚੌਰਾਹਿਆਂ 'ਤੇ ਪੁਲਿਸ ਬਲ ਤੈਨਾਤ ਕੀਤਾ ਗਿਆ ਸੀ। ਕਈ ਸਥਾਨਾਂ 'ਤੇ ਰੂਟਾਂ ਨੂੰ ਡਾਇਵਰਟ ਕੀਤਾ ਗਿਆ ਸੀ, ਪਰ ਇਸਦੇ ਬਾਵਜੂਦ ਵੀ ਭੀੜ ਵੱਡੀ ਗਿਣਤੀ 'ਚ ਇੱਕਠੀ ਹੋ ਗਈ ਸੀ।