menu-icon
Punjabi Story Line
  • Home
  • News
  • National
  • ਅਮਰੀਕੀ ਹਮਲਿਆਂ ‘ਚ ਭਾਰਤੀਆਂ ਦੀ ਮੌਤ ਮਗਰੋਂ ਕੇਜਰੀਵਾਲ ਦਾ ਕੇਂਦਰ ’ਤੇ ਸ਼ਬਦੀ ਵਾਰ – ‘ਮੋਦੀ ਚੁੱਪ ਕਿਉਂ’

ਅਮਰੀਕੀ ਹਮਲਿਆਂ ‘ਚ ਭਾਰਤੀਆਂ ਦੀ ਮੌਤ ਮਗਰੋਂ ਕੇਜਰੀਵਾਲ ਦਾ ਕੇਂਦਰ ’ਤੇ ਸ਼ਬਦੀ ਵਾਰ – ‘ਮੋਦੀ ਚੁੱਪ ਕਿਉਂ’

ਕੇਜਰੀਵਾਲ ਨੇ ਅੱਗੇ ਕਿਹਾ ਕਿ 10 ਜੂਨ ਨੂੰ ਜਦੋਂ ਦੂਜਾ ਹਮਲਾ ਹੋਇਆ, ਉਸੇ ਦਿਨ ਟਰੰਪ ਨੇ ਸੋਸ਼ਲ ਮੀਡੀਆ 'ਤੇ ਪੀਐੱਮ ਮੋਦੀ ਨੂੰ ਸਭ ਤੋਂ ਲੰਬੇ ਸਮੇਂ ਤੱਕ ਪ੍ਰਧਾਨ ਮੰਤਰੀ ਰਹਿਣ ਦੀ ਵਧਾਈ ਵੀ ਦਿੱਤੀ। ਆਪ ਆਗੂ ਨੇ ਸਵਾਲ ਕੀਤਾ ਕਿ ਕੀ ਇਹ ਮੌਤਾਂ ਦਾ ਤਮਾਸ਼ਾ ਦੇਖਣ ਵਰਗਾ ਮਾਮਲਾ ਹੈ?

Date Updated Last Updated : 15 June 2026, 08:19 PM IST
Share:

ਅਮਰੀਕੀ ਹਮਲਿਆਂ ਵਿੱਚ ਤਿੰਨ ਭਾਰਤੀ ਨਾਗਰਿਕਾਂ ਦੀ ਮੌਤ ਮਗਰੋਂ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਸੰਯੋਜਕ ਅਰਵਿੰਦ ਕੇਜਰੀਵਾਲ ਨੇ ਜ਼ੋਰਦਾਰ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਸਿੱਧੇ ਤੌਰ 'ਤੇ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਭਾਰਤ ਆਪਣੀ ਬੇਇੱਜ਼ਤੀ ਅਤੇ ਕਤਲ ਦਾ ਬਦਲਾ ਲੈ ਕੇ ਰਹੇਗਾ। ਨਾਲ ਹੀ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੁੱਪੀ 'ਤੇ ਵੀ ਸਵਾਲ ਉਠਾਏ।
ਅਰਵਿੰਦ ਕੇਜਰੀਵਾਲ ਨੇ ਇੱਕ ਪ੍ਰੈਸ ਬਿਆਨ ਵਿੱਚ ਕਿਹਾ ਕਿ 8, 10 ਅਤੇ 11 ਜੂਨ ਨੂੰ ਅਮਰੀਕਾ ਵੱਲੋਂ ਤਿੰਨ ਵੱਖ-ਵੱਖ ਜਹਾਜ਼ਾਂ 'ਤੇ ਕੀਤੇ ਗਏ ਹਮਲਿਆਂ ਵਿੱਚ 68 ਭਾਰਤੀ ਸਵਾਰ ਸਨ, ਜਿਨ੍ਹਾਂ ਵਿੱਚੋਂ ਤਿੰਨ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪਹਿਲੇ ਹਮਲੇ ਤੋਂ ਲੈ ਕੇ ਹੁਣ ਤੱਕ ਪ੍ਰਧਾਨ ਮੰਤਰੀ ਮੋਦੀ ਨੇ ਕੋਈ ਬਿਆਨ ਜਾਰੀ ਨਹੀਂ ਕੀਤਾ, ਜੋ ਕਿ ਦੁੱਖਦਾਈ ਹੈ।
ਕੇਜਰੀਵਾਲ ਨੇ ਅੱਗੇ ਕਿਹਾ ਕਿ 10 ਜੂਨ ਨੂੰ ਜਦੋਂ ਦੂਜਾ ਹਮਲਾ ਹੋਇਆ, ਉਸੇ ਦਿਨ ਟਰੰਪ ਨੇ ਸੋਸ਼ਲ ਮੀਡੀਆ 'ਤੇ ਪੀਐੱਮ ਮੋਦੀ ਨੂੰ ਸਭ ਤੋਂ ਲੰਬੇ ਸਮੇਂ ਤੱਕ ਪ੍ਰਧਾਨ ਮੰਤਰੀ ਰਹਿਣ ਦੀ ਵਧਾਈ ਵੀ ਦਿੱਤੀ। ਆਪ ਆਗੂ ਨੇ ਸਵਾਲ ਕੀਤਾ ਕਿ ਕੀ ਇਹ ਮੌਤਾਂ ਦਾ ਤਮਾਸ਼ਾ ਦੇਖਣ ਵਰਗਾ ਮਾਮਲਾ ਹੈ?

'ਅਮਰੀਕਾ ਨੇ ਨਹੀਂ ਜਤਾਇਆ ਅਫ਼ਸੋਸ'

ਕੇਜਰੀਵਾਲ ਨੇ ਦੋਸ਼ ਲਾਇਆ ਕਿ ਅਮਰੀਕਾ ਵੱਲੋਂ ਭਾਰਤੀਆਂ ਦੀ ਮੌਤ 'ਤੇ ਕੋਈ ਦੁੱਖ ਜਾਂ ਅਫ਼ਸੋਸ ਪ੍ਰਗਟ ਨਹੀਂ ਕੀਤਾ ਗਿਆ, ਸਗੋਂ ਭਾਰਤ ਦੇ ਵਿਦੇਸ਼ ਮੰਤਰੀ ਨੂੰ ਧਮਕੀ ਦਿੱਤੀ ਗਈ ਕਿ ਜੇਕਰ ਅਮਰੀਕੀ ਹੁਕਮ ਨਾ ਮੰਨੇ ਗਏ ਤਾਂ ਗੰਭੀਰ ਨਤੀਜੇ ਭੁਗਤਣੇ ਪੈਣਗੇ। ਉਨ੍ਹਾਂ ਕਿਹਾ ਕਿ ਜੇਕਰ ਰੂਸ, ਚੀਨ ਜਾਂ ਈਰਾਨ ਦਾ ਕੋਈ ਵੀ ਨਾਗਰਿਕ ਮਾਰਿਆ ਜਾਂਦਾ ਤਾਂ ਉਹ ਦੇਸ਼ ਚੁੱਪ ਨਾ ਰਹਿੰਦਾ। ਪਰ ਭਾਰਤ ਸਰਕਾਰ ਚੁੱਪ ਕਿਉਂ ਹੈ?

'ਸਮੁੰਦਰਾਂ ਵਿੱਚ ਫਸੇ ਭਾਰਤੀ ਖੌਫ਼ ਵਿੱਚ' : ਸਿਸੋਦੀਆ

ਆਪ ਪੰਜਾਬ ਦੇ ਪ੍ਰਭਾਰੀ ਅਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਅੱਜ ਸਮੁੰਦਰੀ ਜਹਾਜ਼ਾਂ ਵਿੱਚ ਫਸੇ ਲੱਖਾਂ ਭਾਰਤੀ ਇਸ ਗੱਲ ਤੋਂ ਡਰੇ ਹੋਏ ਹਨ ਕਿ ਕਿਤੇ ਉਨ੍ਹਾਂ 'ਤੇ ਵੀ ਹਮਲਾ ਨਾ ਹੋ ਜਾਵੇ। ਉਨ੍ਹਾਂ ਦੇ ਪਰਿਵਾਰ ਸਹਿਮੇ ਹੋਏ ਹਨ, ਪਰ ਕੇਂਦਰ ਸਰਕਾਰ ਵੱਲੋਂ ਅਜੇ ਤੱਕ ਕੋਈ ਭਰੋਸਾ ਜਾਂ ਰਾਹਤ ਵਾਲਾ ਬਿਆਨ ਸਾਹਮਣੇ ਨਹੀਂ ਆਇਆ।

Recent News