Courtesy: X@ForMenIndia_
ਪੁਣੇ: ਕੇਤਨ ਅਗਰਵਾਲ ਕਤਲ ਕੇਸ ਵਿੱਚ ਗ੍ਰਿਫ਼ਤਾਰ ਦੋਸ਼ੀ ਸੀਆ ਗੋਇਲ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਨਿਤ ਨਵੇਂ ਦਿਨ ਪੁਲਿਸ ਜਾਂਚ ਵਿੱਚ ਕਈ ਤੱਥ ਸਾਹਮਣੇ ਆ ਰਹੇ ਹਨ। ਪੁਲਿਸ ਸੀਆ ਗੋਇਲ ਅਤੇ ਉਸਦੇ ਪ੍ਰੇਮੀ ਚੇਤਨ ਚੌਧਰੀ ਨਾਲ ਜੁੜੇ ਵੱਖ-ਵੱਖ ਪਹਿਲੂਆਂ ਦੀ ਜਾਂਚ ਕਰ ਰਹੀ ਹੈ। ਇਸੇ ਵਿਚਾਲੇ ਵੀਰਵਾਰ ਨੂੰ ਪੁਲਿਸ 'ਚ ਸਿਆ ਨੂੰ ਜਾਂਚ ਦੇ ਸਿਲਸਿਲੇ 'ਚ ਪੁਣੇ ਦੇ ਮਾਰਕੀਟ ਯਾਰਡ ਸਥਿਤ ਉਸਦੇ ਘਰ ਲੈ ਕੇ ਪਹੁੰਚੀ। ਇੱਥੇ ਪੁਲਿਸ ਨੇ ਮਾਮਲੇ ਨਾਲ ਜੁੜੇ ਸਬੂਤ ਇੱਕਠੇ ਕਰਨ ਲਈ ਤਲਾਸ਼ੀ ਅਭਿਆਨ ਚਲਾਇਆ।
ਕੇਤਨ ਅਗਰਵਾਲ ਕਤਲ ਕੇਸ ਵਿੱਚ ਪੁਲਿਸ ਦੋਸ਼ੀ ਸੀਆ ਗੋਇਲ ਅਤੇ ਉਸਦੇ ਪ੍ਰੇਮੀ ਚੇਤਨ ਚੌਧਰੀ ਨਾਲ ਜੁੜੇ ਵੱਖ-ਵੱਖ ਪਹਿਲੂਆਂ ਦੀ ਜਾਂਚ ਕਰ ਰਹੀ ਹੈ। ਇਸੇ ਵਿਚਾਲੇ ਵੀਰਵਾਰ ਨੂੰ ਪੁਲਿਸ 'ਚ ਸਿਆ ਨੂੰ ਜਾਂਚ ਦੇ ਸਿਲਸਿਲੇ 'ਚ ਪੁਣੇ ਦੇ ਮਾਰਕੀਟ ਯਾਰਡ ਸਥਿਤ ਉਸਦੇ ਘਰ ਲੈ ਕੇ ਪਹੁੰਚੀ। ਇੱਥੇ ਪੁਲਿਸ ਨੇ ਮਾਮਲੇ ਨਾਲ ਜੁੜੇ ਸਬੂਤ ਇੱਕਠੇ ਕਰਨ ਲਈ ਤਲਾਸ਼ੀ ਅਭਿਆਨ ਚਲਾਇਆ। ਇਸ ਮਗਰੋਂ ਬਾਹਰ ਜਾਂਦੇ ਸਮੇਂ ਸੀਆ ਦਾ ਇੱਕ ਵੀਡਿਓ ਮੀਡੀਆ ਦੇ ਕੈਮਰੇ 'ਚ ਕੈਦ ਹੋਇਆ, ਜੋ ਸੋਸ਼ਲ ਮੀਡੀਆ ਤੇ ਕਾਫ਼ੀ ਵਾਇਰਲ ਹੋ ਰਿਹਾ ਹੈ।
#SiyaGoyal Flashes Middle Fingure At Media While Being Escorted By Pune Police In Ketan Agarwal Murder Probe pic.twitter.com/E0LnZv1fKa
— ForMenIndia (@ForMenIndia_) July 3, 2026
ਪੁਣੇ ਸਥਿਤ ਘਰ 'ਚ ਜਾਂਚ ਮਗਰੋਂ ਜਦੋਂ ਸੀਆ ਬਾਹਰ ਨਿਕਲੀ ਤਾਂ ਉਹ ਮੀਡੀਆ ਨੂੰ ਦੇਖ ਮਿਡਲ ਫਿੰਗਰ ਯਾਨੀ ਵਿਚਕਾਰਲੀ ਉਂਗਲੀ ਦਿਖਾਉਂਦੀ ਦਿਸੀ। ਉਸ ਦਾ ਇਹ ਵੀਡਿਓ ਸੋਸ਼ਲ ਮੀਡੀਆ ਤੇ ਕਾਫ਼ੀ ਦੇਖਿਆ ਜਾ ਰਿਹਾ ਹੈ।
ਇਸਤੋਂ ਪਹਿਲਾ ਵੀ ਗ੍ਰਿਫ਼ਤਾਰੀ ਤੋਂ ਬਾਅਦ ਸਿਆ ਗੋਇਲ ਦੇ ਕਈ ਪੁਰਾਣੇ ਵੀਡਿਓ ਸੋਸ਼ਲ ਮੀਡੀਆ ਤੇ ਵਾਇਰਲ ਹੋਏ ਹਨ। ਇੱਕ ਵੀਡਿਓ 'ਚ ਉਸਨੂੰ ਨਾਈਟ ਕਲੱਬ 'ਚ ਫੋਨ ਤੇ ਬਹਿਸ ਕਰਦੇ ਦੇਖਿਆ ਗਿਆ ਸੀ। ਜਦਕਿ ਦੂਸਰੇ ਵੀਡਿਓ ਤੇ ਉਹ ਸਾਥੀ ਦੋਸ਼ੀ ਚੇਤਨ ਚੌਧਰੀ ਦੇ ਨਾਲ ਇੱਕ ਕੈਫੇ 'ਚ ਨਜ਼ਰ ਆਈ ਸੀ।
ਪੁਲਿਸ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਮਾਮਲੇ ਵਿੱਚ ਡਿਜੀਟਲ ਅਤੇ ਫੋਰੈਂਸਿਕ ਸਬੂਤ ਇਕੱਠੇ ਕੀਤੇ ਹਨ। ਜਾਂਚ ਏਜੰਸੀਆਂ ਦੇ ਅਨੁਸਾਰ, ਮੁਲਜ਼ਮਾਂ ਨੇ ਘਟਨਾ ਤੋਂ ਪਹਿਲਾਂ ਕਥਿਤ ਤੌਰ 'ਤੇ ਇੱਕ ਵਿਸਤ੍ਰਿਤ ਯੋਜਨਾ ਬਣਾਈ ਸੀ। ਪੁਲਿਸ ਕਾਲ ਰਿਕਾਰਡਾਂ, ਡਿਲੀਟ ਕੀਤੀਆਂ ਚੈਟਾਂ, ਲੋਕੇਸ਼ਨ ਡੇਟਾ ਅਤੇ ਹੋਰ ਤਕਨੀਕੀ ਸਬੂਤਾਂ ਦੇ ਆਧਾਰ 'ਤੇ ਘਟਨਾਵਾਂ ਦੇ ਪੂਰੇ ਕ੍ਰਮ ਦੀ ਜਾਂਚ ਕਰ ਰਹੀ ਹੈ। ਇਸ ਤੋਂ ਇਲਾਵਾ, ਦੋਵਾਂ ਮੁਲਜ਼ਮਾਂ ਦੇ ਪੌਲੀਗ੍ਰਾਫ ਟੈਸਟ ਅਤੇ ਗੇਟ ਵਿਸ਼ਲੇਸ਼ਣ ਕਰਨ ਦੀ ਇਜਾਜ਼ਤ ਮੰਗੀ ਗਈ ਹੈ।
ਕੀ ਹੈ ਪੂਰਾ ਮਾਮਲਾ?
ਇਹ ਮਾਮਲਾ 26 ਸਾਲਾ ਰੀਅਲ ਅਸਟੇਟ ਕਾਰੋਬਾਰੀ ਕੇਤਨ ਅਗਰਵਾਲ ਦੀ ਮੌਤ ਨਾਲ ਸਬੰਧਤ ਹੈ। 14 ਜੂਨ ਨੂੰ ਦੋਸ਼ੀ ਸੀਆ ਆਪਣੇ ਮੰਗੇਤਰ ਕੇਤਨ ਨੂੰ ਕਿਲ੍ਹੇ 'ਤੇ ਲੈ ਗਈ ਸੀ, ਜਿੱਥੇ ਉਸ ਨੇ ਉਸ ਨੂੰ ਧੱਕਾ ਦੇ ਦਿੱਤਾ ਪਰ ਉਹ ਚੱਟਾਨ ਦੇ ਕਿਨਾਰੇ ਇੱਕ ਝਾੜੀ ਫੜ ਕੇ ਬਚ ਗਿਆ। ਆਪਣੀ ਕਰਤੂਤ ਛੁਪਾਉਣ ਲਈ ਸਿਆ ਨੇ ਸੱਪ ਦਿਖਣ ਦਾ ਨਾਟਕ ਕਰਕੇ ਸਭ ਦਾ ਧਿਆਨ ਭਟਕਾਇਆ ਅਤੇ ਫਿਰ ਉਸ ਨੂੰ ਗਲੇ ਲਗਾ ਲਿਆ। ਇਸ ਤੋਂ ਬਾਅਦ ਸਿਆ ਨੇ ਕੇਤਨ ਨੂੰ ਦੁਬਾਰਾ ਕਿਲ੍ਹੇ 'ਤੇ ਲੈ ਗਈ ਤੇ ਆਪਣੇ ਪ੍ਰੇਮੀ ਕੇਤਨ ਨੂੰ ਪਿੱਛੋਂ ਖਾਈ (ਖੱਡ) ਵਿੱਚ ਧੱਕਾ ਦੇ ਦਿੱਤਾ, ਜਿਸ ਕਾਰਨ ਉਸਦੀ ਮੌਤ ਹੋ ਗਈ।
ਪੁਲਿਸ ਅਨੁਸਾਰ, ਸਈਆ ਅਤੇ ਚੇਤਨ ਨੇ ਅਪਰਾਧ ਕਰਨ ਤੋਂ ਪਹਿਲਾਂ ਕਤਲ ਦੀ ਰਿਹਰਸਲ ਕਰਨ ਲਈ ਇਕੱਲਿਆਂ ਹੀ ਕਿਲ੍ਹੇ ਦਾ ਦੌਰਾ ਕੀਤਾ ਸੀ ਅਤੇ ਫੜੇ ਜਾਣ ਤੇ ਪੁਲਿਸ ਨੂੰ ਦਿੱਤੇ ਜਾਣ ਵਾਲੇ ਜਵਾਬਾਂ ਦਾ ਵੀ ਅਭਿਆਸ ਕਰ ਲਿਆ ਸੀ। ਕਤਲ ਦੇ ਦੋਵਾਂ ਮੁਲਜ਼ਮਾਂ ਨੇ ਸ਼ੱਕ ਤੋਂ ਬਚਣ ਲਈ ਕਤਲ ਦੌਰਾਨ ਆਪਣਾ ਭੇਸ ਬਦਲਣ ਦੀ ਯੋਜਨਾ ਵੀ ਬਣਾਈ ਸੀ।