menu-icon
Punjabi Story Line
  • Home
  • News
  • National
  • ਉੱਚੀ ਹੀਲ, ਗਹਿਣੇ, ਸਮਾਰਟਵਾਚ.. ਇਨ੍ਹਾਂ ਚੀਜ਼ਾਂ 'ਤੇ ਪੂਰੀ ਤਰ੍ਹਾਂ ਹੋਵੇਗੀ ਮਨਾਹੀ, Re-NEET ਤੋਂ ਪਹਿਲਾਂ NTA ਦੀ ਵੱਡੀ ਹਦਾਇਤ

ਉੱਚੀ ਹੀਲ, ਗਹਿਣੇ, ਸਮਾਰਟਵਾਚ.. ਇਨ੍ਹਾਂ ਚੀਜ਼ਾਂ 'ਤੇ ਪੂਰੀ ਤਰ੍ਹਾਂ ਹੋਵੇਗੀ ਮਨਾਹੀ, Re-NEET ਤੋਂ ਪਹਿਲਾਂ NTA ਦੀ ਵੱਡੀ ਹਦਾਇਤ

21 ਜੂਨ ਨੂੰ NEET UG 2026 ਦੀ ਮੁੜ ਪ੍ਰੀਖਿਆ ਤੋਂ ਪਹਿਲਾਂ ਇਕ ਮਹੱਤਵਪੂਰਨ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਪ੍ਰੀਖਿਆ ਕੇਂਦਰਾਂ 'ਤੇ ਕਿਸੇ ਵੀ ਤਰ੍ਹਾਂ ਦੀਆਂ ਬੇਨਿਯਮੀਆਂ ਨੂੰ ਰੋਕਣ ਲਈ, NTA ਨੇ ਜ਼ਰੂਰੀ ਨਿਯਮਾਂ ਅਤੇ ਡਰੈੱਸ ਕੋਡ ਦੀ ਇੱਕ ਸੂਚੀ ਸਾਂਝੀ ਕੀਤੀ ਹੈ।  

Date Updated Last Updated : 19 June 2026, 03:47 PM IST
Share:

ਨਵੀਂ ਦਿੱਲੀ: ਨੈਸ਼ਨਲ ਟੈਸਟਿੰਗ ਏਜੰਸੀ (NTA) 21 ਜੂਨ ਨੂੰ NEET UG 2026 ਦੀ ਮੁੜ ਪ੍ਰੀਖਿਆ ਕਰਵਾਏਗੀ। ਇਸ ਪ੍ਰੀਖਿਆ ਵਿੱਚ ਕੁੱਲ 22.7 ਲੱਖ ਵਿਦਿਆਰਥੀ ਸ਼ਾਮਲ ਹੋਣਗੇ। ਉੱਥੇ ਹੀ ਨੀਟ ਦੀਆਂ ਮੁੜ ਪ੍ਰੀਖਿਆਵਾਂ ਤੋਂ ਪਹਿਲਾਂ ਇਕ ਮਹੱਤਵਪੂਰਨ ਸਲਾਹ ਜਾਰੀ ਕੀਤੀ ਗਈ ਹੈ। ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਪ੍ਰੀਖਿਆ ਕੇਂਦਰਾਂ 'ਤੇ ਕਿਸੇ ਵੀ ਤਰ੍ਹਾਂ ਦੀਆਂ ਬੇਨਿਯਮੀਆਂ ਨੂੰ ਰੋਕਣ ਲਈ, NTA ਨੇ ਜ਼ਰੂਰੀ ਨਿਯਮਾਂ ਅਤੇ ਡਰੈੱਸ ਕੋਡ ਦੀ ਇੱਕ ਸੂਚੀ ਸਾਂਝੀ ਕੀਤੀ ਹੈ। ਜੇਕਰ ਤੁਸੀਂ ਇਸ ਪ੍ਰੀਖਿਆ ਵਿੱਚ ਸ਼ਾਮਿਲ ਹੋਣ ਜਾ ਰਹੇ ਹੋ, ਤਾਂ ਇਹ ਖ਼ਬਰ ਤੁਹਾਨੂੰ ਜਰੂਰ ਪੜ੍ਹਨੀ ਚਾਹੀਦੀ ਹੈ।


ਸਮੇਂ ਤੋਂ ਪਹਿਲਾਂ ਪ੍ਰੀਖਿਆ ਕੇਂਦਰ 'ਤੇ ਪਹੁੰਚਣ ਵਿਦਿਆਰਥੀ

ਪ੍ਰੀਖਿਆ ਦੁਪਹਿਰ 2:00 ਵਜੇ ਤੋਂ ਸ਼ਾਮ 5:15 ਵਜੇ ਤੱਕ ਹੋਵੇਗੀ, ਪਰ ਕੇਂਦਰਾਂ 'ਤੇ ਦਾਖਲਾ ਅਤੇ ਸੁਰੱਖਿਆ ਜਾਂਚ ਸਵੇਰੇ 11:00 ਵਜੇ ਸ਼ੁਰੂ ਹੋਵੇਗੀ। ਦੁਪਹਿਰ 1:30 ਵਜੇ ਤੋਂ ਬਾਅਦ ਪ੍ਰੀਖਿਆ ਹਾਲ ਵਿੱਚ ਦਾਖਲੇ ਦੀ ਇਜਾਜ਼ਤ ਨਹੀਂ ਹੋਵੇਗੀ। ਇਸ ਲਈ, ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਪਹਿਲਾਂ ਹੀ ਕੇਂਦਰ 'ਤੇ ਪਹੁੰਚਣ। 

ਕੀ ਪਹਿਨ ਕੇ ਜਾਣਾ ਹੈ (Dress Code)
ਜਿਹੜੇ ਵਿਦਿਆਰਥੀ ਧਾਰਮਿਕ ਪ੍ਰਤੀਕ, ਕਲਾਵਾ, ਪੱਗ, ਹਿਜ਼ਾਬ ਜਾਂ ਆਪਣੀ ਆਸਥਾ ਨਾਲ ਜੁੜੀਆਂ ਚੀਜ਼ਾ ਪਾਉਂਦੇ ਹਨ, ਉਨ੍ਹਾਂ ਨੂੰ ਪ੍ਰੀਖਿਆ ਕੇਂਦਰ ਦੇ ਅੰਦਰ ਜਾਣ ਦੀ ਇਜ਼ਾਜਤ ਹੋਵੇਗੀ। ਪਰ ਇਨ੍ਹਾਂ ਵਿਦਿਆਰਥੀਆਂ ਨੇ ਤੈਅ ਸਮੇਂ ਤੋਂ ਕਾਫ਼ੀ ਪਹਿਲਾਂ ਸੈਂਟਰ ਤੇ ਪਹੁੰਚਣਾ ਹੋਵੇਗਾ, ਤਾਂ ਕਿ ਉਨ੍ਹਾਂ ਦੀ ਚੰਗੀ ਤਰ੍ਹਾਂ ਚੈਕਿੰਗ ਹੋ ਸਕੇ।

ਪ੍ਰੀਖਿਆਵਾਂ ਲਈ ਹਲਕੇ ਕੱਪੜੇ ਸਭ ਤੋਂ ਵਧੀਆਂ ਮਨੇ ਗਏ ਹਨ, ਪਰ ਜਰੂਰਤ ਪੈਣ ਤੇ ਵਿਦਿਆਰਥੀ ਪੂਰੀ ਬਾਂਹ ਵਾਲੇ ਅਤੇ ਸਿੰਪਲ ਕੱਪੜੇ ਵੀ ਪਹਿਨ ਕੇ ਜਾ ਸਕਦੇ ਹਨ।

ਸਿਰਫ਼ ਪਾਰਦਰਸ਼ੀ ਪਾਣੀ ਦੀਆਂ ਬੋਤਲਾਂ ਲੈ ਕੇ ਜਾਣ ਦੀ ਆਗਿਆ  
 
ਐਡਵਾਈਜ਼ਰੀ 'ਚ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਸਾਰੇ ਉਮੀਦਵਾਰਾਂ ਨੂੰ ਪ੍ਰੀਖਿਆ ਹਾਲ 'ਚ ਸਿਰਫ ਪਾਰਦਰਸ਼ੀ ਪਾਣੀ ਦੀ ਬੋਤਲ ਲੈੇ ਕੇ ਜਾਣ ਦੀ ਆਗਿਆ ਹੋਵੇਗੀ। ਇਸਤੋਂ ਇਲਾਵਾ ਕੋਈ ਰੰਗ-ਬਿਰੰਗ ਬੋਤਲ ਅੰਦਰ ਨਹੀਂ ਲੈ ਕੇ ਜਾਣ ਦਿੱਤੀ ਜਾਵੇਗੀ।

ਉੱਚੀ ਹੀਲ ਤੇ ਰੋਕ
ਵਿਦਿਆਰਥੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਸੈਂਟਰ 'ਚ ਸਧਾਰਣ ਚੱਪਲ ਜਾਂ ਘੱਟ ਹੀਲ ਵਾਲੀ ਜੁੱਤੀ ਪਹਿਨ ਕੇ ਹੀ ਆਉਣ। ਹਾਈ ਹੀਲ ਪਾਉਣ ਤੇ ਵਿਦਿਆਰਥੀਆਂ ਦੀ ਅਲੱਗ ਤੋਂ ਜਾਂ ਜ਼ਿਆਦਾ ਚੈਕਿੰਗ ਹੋ ਸਕਦੀ ਹੈ। 

ਇਨ੍ਹਾਂ ਚੀਜ਼ਾ ਤੇ ਪੂਰੀ ਤਰ੍ਹਾਂ ਬੈਨ-

ਪ੍ਰੀਖਿਆ ਹਾਲ ਦੇ ਅੰਦਰ ਕਈ ਇਲੈਕਟ੍ਰੋਨਿਕ ਚੀਜ਼ਾਂ ਤੇ ਸਖ਼ਤ ਮਨਾਹੀ ਹੋਵੇਗੀ। ਹੇਠ ਲਿਖੀਆਂ ਚੀਜ਼ਾਂ ਹਾਲ ਦੇ ਅੰਦਰ ਪੂਰੀ ਤਰ੍ਹਾਂ ਬੈਨ ਹੋਣਗੀਆਂ।
ਮੋਬਾਈਲ ਫੋਨ
ਸਮਾਰਟਵਾਚ
ਬਲੂਟੁੱਥ ਡਿਵਾਈਸ
ਈਅਰਫੋਨ

ਇਸ ਤੋਂ ਇਲਾਵਾ, ਧਾਤ ਦੀਆਂ ਵਸਤੂਆਂ ਜਿਵੇਂ ਵੱਡੇ ਬਕਲਾਂ ਵਾਲੀਆਂ ਬੈਲਟਾਂ ਅਤੇ ਸਹਾਇਕ ਉਪਕਰਣ ਪਹਿਨਣ ਦੀ ਇਜਾਜ਼ਤ ਨਹੀਂ ਹੋਵੇਗੀ।
- ਪ੍ਰੀਖਿਆ ਕੇਂਦਰ ਵਿੱਚ ਖਾਣ-ਪੀਣ ਦੀਆਂ ਚੀਜ਼ਾਂ ਲਿਆਉਣ ਦੀ ਵੀ ਇਜਾਜ਼ਤ ਨਹੀਂ ਹੈ।
- ਪ੍ਰੀਖਿਆ ਹਾਲ ਦੇ ਅੰਦਰ ਗਹਿਣੇ ਪਹਿਨਣ ਦੀ ਇਜਾਜ਼ਤ ਨਹੀਂ ਹੈ।


ਟਾਇਲਟ ਬ੍ਰੇਕ
ਟਾਇਲਟ ਬ੍ਰੇਕ ਤੋਂ ਵਾਪਸ ਆਉਣ 'ਤੇ ਉਮੀਦਵਾਰਾਂ ਦੀ ਦੁਬਾਰਾ ਤਲਾਸ਼ੀ ਲਈ ਜਾਵੇਗੀ। ਪ੍ਰੀਖਿਆ ਦੇ ਪਹਿਲੇ 30 ਮਿੰਟਾਂ ਅਤੇ ਆਖਰੀ 30 ਮਿੰਟਾਂ ਦੌਰਾਨ ਟਾਇਲਟ ਬ੍ਰੇਕ ਦੀ ਇਜਾਜ਼ਤ ਨਹੀਂ ਹੋਵੇਗੀ।


 

Recent News