ਦੀਵਾਲੀ ਦੇ ਮੌਕੇ ਤੇ ਐਤਵਾਰ ਨੂੰ ਦੇਸ਼ ਦੀ ਰਾਜਧਾਨੀ ਦਿੱਲੀ ਦੇ ਲੋਕਾਂ ਸੁੱਖ ਦਾ ਸਾਹ ਲਿਆ ਹੈ। ਦੀਵਾਲੀ 'ਤੇ 7 ਸਾਲ ਬਾਅਦ ਸਬ ਤੋਂ ਘੱਟ ਪ੍ਰਦੂਸ਼ਣ ਰਿਹਾ ਹੈ। ਦਿੱਲੀ 'ਚ 9 ਅਤੇ 10 ਨਵੰਬਰ ਨੂੰ ਹੋਈ ਬਾਰਿਸ਼ ਤੋਂ ਬਾਅਦ ਪ੍ਰਦੂਸ਼ਣ 'ਚ ਕਰੀਬ 50 ਫੀਸਦੀ ਦੀ ਕਮੀ ਆਈ ਹੈ। ਐਤਵਾਰ ਨੂੰ ਦਿੱਲੀ ਵਿੱਚ ਏਅਰ ਕੁਆਲਿਟੀ ਇੰਡੈਕਸ 202 ਦਰਜ ਕੀਤਾ ਗਿਆ। ਸ਼ਨੀਵਾਰ ਨੂੰ AQI 219 ਸੀ। ਬਾਰਸ਼ ਤੋਂ ਪਹਿਲਾਂ 9 ਨਵੰਬਰ ਨੂੰ ਦਿੱਲੀ ਦਾ AQI 437 ਦਰਜ ਕੀਤਾ ਗਿਆ ਸੀ। ਦਸ ਦੇਈਏ ਕਿ 2022 ਦੀ ਦੀਵਾਲੀ 'ਤੇ ਦਿੱਲੀ ਵਿੱਚ ਏਅਰ ਕੁਆਲਿਟੀ ਇੰਡੈਕਸ 312, 2021 ਵਿੱਚ 382, 2020 ਵਿੱਚ 414, 2019 ਵਿੱਚ 337, 2018 ਵਿੱਚ 281, 2017 ਵਿੱਚ 319 ਅਤੇ 2016 ਵਿੱਚ 431 ਦਰਜ ਕੀਤਾ ਗਿਆ ਸੀ। ਦਿੱਲੀ ਵਿੱਚ ਏਅਰ ਕੁਆਲਿਟੀ ਇੰਡੈਕਸ ਲਗਾਤਾਰ 2 ਦਿਨਾਂ ਤੋਂ 250 ਤੋਂ ਘੱਟ ਹੈ। ਦਸ ਦੇਈਏ ਕਿ ਨਵੰਬਰ ਦੇ ਸ਼ੁਰੂ ਵਿੱਚ ਦਿੱਲੀ ਦੇ ਹਾਲਾਤ ਕਾਫੀ ਖ਼ਰਾਬ ਹੋ ਗਏ ਸਨ। ਇਸਦਾ ਇਕ ਵੱਡਾ ਕਾਰਣ ਕਿਸਾਨਾਂ ਵਲੋਂ ਪਰਾਲੀ ਸਾਡ਼ਨਾ ਸੀ।
ਦਿੱਲੀ ਦੀ ਹਵਾ ਫਿਰ ਤੋਂ ਖਰਾਬ ਹੋਣ ਦੇ ਆਸਾਰ
ਰਾਜਧਾਨੀ ਵਿੱਚ ਪਟਾਕੇ ਚਲਾਉਣ ਤੇ ਪੂਰੀ ਤਰ੍ਹਾਂ ਪਾਬੰਦੀ
ਦੀਵਾਲੀ ਤੋਂ ਬਾਅਦ ਪ੍ਰਦੂਸ਼ਣ ਵਧਣ ਦੇ ਡਰੋਂ ਦਿੱਲੀ ਸਰਕਾਰ ਨੇ 10 ਨਵੰਬਰ ਨੂੰ 'ਲਾਈਟ ਦੀਏ, ਨੋ ਪਟਾਕੇ' ਮੁਹਿੰਮ ਦਾ ਐਲਾਨ ਕੀਤਾ ਸੀ। ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਕਿਹਾ ਕਿ ਪਟਾਕਿਆਂ ਕਾਰਨ ਪ੍ਰਦੂਸ਼ਣ ਕਾਫੀ ਵਧਦਾ ਹੈ। ਇਸੇ ਲਈ ਸਰਕਾਰ ਨੇ ਪਟਾਕਿਆਂ ਦੇ ਨਿਰਮਾਣ, ਸਟੋਰੇਜ ਅਤੇ ਵਿਕਰੀ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ। ਦੀਵਾਲੀ ਦੀਵਿਆਂ ਦਾ ਤਿਉਹਾਰ ਹੈ, ਦੀਵੇ ਜਗਾ ਕੇ ਤਿਉਹਾਰ ਮਨਾਓ ਪਰ ਪਟਾਕੇ ਨਾ ਚਲਾਓ।