Courtesy: Credit: OpenAI
ਟਰੱਸਟ ਵੱਲੋਂ ਜਾਰੀ ਕੀਤੀਆਂ ਸ਼ਰਤਾਂ ਅਨੁਸਾਰ ਇਸ ਅਹੁਦੇ ਲਈ ਸਿਰਫ਼ 50 ਤੋਂ 70 ਸਾਲ ਦੀ ਉਮਰ ਦੇ ਉਮੀਦਵਾਰ ਹੀ ਅਰਜ਼ੀ ਦੇ ਸਕਣਗੇ। ਚੁਣੇ ਜਾਣ ਵਾਲੇ ਉਮੀਦਵਾਰ ਦੀ ਨਿਯੁਕਤੀ ਤਿੰਨ ਸਾਲਾਂ ਲਈ ਕੀਤੀ ਜਾਵੇਗੀ। ਲੋੜ ਪੈਣ 'ਤੇ ਇਸ ਮਿਆਦ ਨੂੰ ਅੱਗੇ ਵੀ ਵਧਾਇਆ ਜਾ ਸਕਦਾ ਹੈ।
CEO ਅਹੁਦੇ ਲਈ ਉਮੀਦਵਾਰ ਦਾ ਗ੍ਰੈਜੂਏਟ ਹੋਣਾ ਲਾਜ਼ਮੀ ਹੈ। ਇਸ ਤੋਂ ਇਲਾਵਾ ਉਮੀਦਵਾਰ ਦਾ ਹਿੰਦੂ ਧਰਮ ਨਾਲ ਸੰਬੰਧਿਤ ਹੋਣਾ, ਹਿੰਦੀ ਅਤੇ ਅੰਗਰੇਜ਼ੀ ਭਾਸ਼ਾ 'ਤੇ ਚੰਗੀ ਪਕੜ ਹੋਣੀ ਅਤੇ ਕਿਸੇ ਵੱਡੀ ਸੰਸਥਾ ਜਾਂ ਕੰਪਨੀ ਵਿੱਚ ਘੱਟੋ-ਘੱਟ 20 ਸਾਲ ਪ੍ਰਬੰਧਕੀ ਜ਼ਿੰਮੇਵਾਰੀਆਂ ਨਿਭਾਉਣ ਦਾ ਤਜਰਬਾ ਹੋਣਾ ਵੀ ਜ਼ਰੂਰੀ ਹੈ।
ਟਰੱਸਟ ਨੇ ਸਪੱਸ਼ਟ ਕੀਤਾ ਹੈ ਕਿ ਜਿਨ੍ਹਾਂ ਉਮੀਦਵਾਰਾਂ ਨੇ ਪਹਿਲਾਂ ਕਿਸੇ ਵੱਡੇ ਮੰਦਰ, ਹਿੰਦੂ ਧਾਰਮਿਕ ਸੰਸਥਾ ਜਾਂ ਮੁੱਖ ਪ੍ਰਸ਼ਾਸਨਿਕ ਅਧਿਕਾਰੀ ਵਜੋਂ ਕੰਮ ਕੀਤਾ ਹੋਵੇ, ਉਨ੍ਹਾਂ ਨੂੰ ਤਰਜੀਹ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਸੇਵਾਮੁਕਤ ਸੀਨੀਅਰ ਅਧਿਕਾਰੀ ਵੀ ਨਿਰਧਾਰਤ ਯੋਗਤਾ ਪੂਰੀ ਕਰਨ ਦੀ ਸੂਰਤ ਵਿੱਚ ਇਸ ਅਹੁਦੇ ਲਈ ਅਰਜ਼ੀ ਦੇ ਸਕਦੇ ਹਨ।
ਸ਼੍ਰੀ ਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਨੇ ਆਪਣੇ ਅਧਿਕਾਰਕ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਵੀ ਇਸ ਭਰਤੀ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਹੈ। ਟਰੱਸਟ ਨੇ ਦੱਸਿਆ ਹੈ ਕਿ CEO ਦੀ ਤਨਖ਼ਾਹ ਆਪਸੀ ਸਹਿਮਤੀ ਦੇ ਆਧਾਰ 'ਤੇ ਤੈਅ ਕੀਤੀ ਜਾਵੇਗੀ। ਇਸ ਤੋਂ ਇਲਾਵਾ ਹੋਰ ਸਹੂਲਤਾਂ ਅਤੇ ਭੱਤਿਆਂ ਬਾਰੇ ਵੀ ਨਿਯੁਕਤੀ ਸਮੇਂ ਫੈਸਲਾ ਲਿਆ ਜਾਵੇਗਾ।
ਇੱਛੁਕ ਉਮੀਦਵਾਰ ਆਪਣੀ ਅਰਜ਼ੀ ਅਤੇ ਸਾਰੇ ਲੋੜੀਂਦੇ ਦਸਤਾਵੇਜ਼ 18 ਜੁਲਾਈ 2026 ਸ਼ਾਮ 4 ਵਜੇ ਤੱਕ ਈ-ਮੇਲ searchcommittee.srjbt@gmail.com 'ਤੇ ਭੇਜ ਸਕਦੇ ਹਨ। ਸਮੇਂ ਤੋਂ ਬਾਅਦ ਭੇਜੀਆਂ ਗਈਆਂ ਅਰਜ਼ੀਆਂ 'ਤੇ ਵਿਚਾਰ ਨਹੀਂ ਕੀਤਾ ਜਾਵੇਗਾ।
ਚੁਣਿਆ ਗਿਆ CEO ਸਿੱਧੇ ਤੌਰ 'ਤੇ ਟਰੱਸਟ ਦੇ ਮਹਾਮੰਤਰੀ ਨੂੰ ਰਿਪੋਰਟ ਕਰੇਗਾ। ਉਸ ਦੀ ਜ਼ਿੰਮੇਵਾਰੀ ਟਰੱਸਟ ਦੇ ਪ੍ਰਸ਼ਾਸਨਿਕ, ਕਾਨੂੰਨੀ ਅਤੇ ਵਿੱਤੀ ਕੰਮਾਂ ਦੀ ਦੇਖਭਾਲ ਕਰਨਾ ਹੋਵੇਗੀ। ਇਸ ਦੇ ਨਾਲ ਸੰਸਥਾ ਦੀਆਂ ਲੋੜਾਂ ਮੁਤਾਬਕ ਪ੍ਰਬੰਧਕੀ ਪ੍ਰਣਾਲੀ ਨੂੰ ਹੋਰ ਮਜ਼ਬੂਤ ਬਣਾਉਣਾ, ਨਵੇਂ ਨਿਯਮ ਅਤੇ ਕਾਰਜ ਪ੍ਰਣਾਲੀਆਂ ਤਿਆਰ ਕਰਨਾ ਵੀ ਉਸ ਦੇ ਅਧਿਕਾਰ ਖੇਤਰ ਵਿੱਚ ਸ਼ਾਮਲ ਹੋਵੇਗਾ।
ਟਰੱਸਟ ਨੇ ਸਪੱਸ਼ਟ ਕੀਤਾ ਹੈ ਕਿ CEO ਨੂੰ ਵਿੱਤੀ ਲੈਣ-ਦੇਣ, ਖਾਤਿਆਂ ਦੀ ਸੰਭਾਲ, ਪ੍ਰਸ਼ਾਸਨਿਕ ਫ਼ੈਸਲਿਆਂ ਅਤੇ ਸੰਸਥਾ ਨਾਲ ਜੁੜੇ ਸਾਰੇ ਕੰਮਾਂ ਵਿੱਚ ਪੂਰੀ ਇਮਾਨਦਾਰੀ, ਪਾਰਦਰਸ਼ਤਾ ਅਤੇ ਜਵਾਬਦੇਹੀ ਯਕੀਨੀ ਬਣਾਉਣੀ ਹੋਵੇਗੀ। ਇਸ ਭਰਤੀ ਨੂੰ ਰਾਮ ਮੰਦਰ ਦੇ ਪ੍ਰਸ਼ਾਸਨ ਨੂੰ ਹੋਰ ਪ੍ਰਭਾਵਸ਼ਾਲੀ ਅਤੇ ਸੁਚਾਰੂ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ।