menu-icon
Punjabi Story Line
  • Home
  • News
  • National
  • ਰਾਮ ਰਹੀਮ ਨੂੰ ਸੁਪਰੀਮ ਕੋਰਟ ਦਾ ਝਟਕਾ,ਰਣਜੀਤ ਕਤਲ ਕੇਸ ਵਿੱਚ ਨੋਟਿਸ

ਰਾਮ ਰਹੀਮ ਨੂੰ ਸੁਪਰੀਮ ਕੋਰਟ ਦਾ ਝਟਕਾ,ਰਣਜੀਤ ਕਤਲ ਕੇਸ ਵਿੱਚ ਨੋਟਿਸ

ਰਣਜੀਤ ਦਾ 22 ਸਾਲ ਪਹਿਲਾਂ ਕਤਲ ਹੋਇਆ ਸੀ। ਜਿਸ ਵਿੱਚ 19 ਸਾਲਾਂ ਬਾਅਦ ਰਾਮ ਰਹੀਮ ਅਤੇ ਉਸਦੇ ਸਾਥੀਆਂ ਨੂੰ ਪੰਚਕੂਲਾ ਸਥਿਤ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਸਜ਼ਾ ਸੁਣਾਈ ਹੈ। ਇਸ ਦੇ ਖਿਲਾਫ ਉਹ ਹਾਈਕੋਰਟ ਗਿਆ, ਜਿੱਥੋਂ 3 ਸਾਲ ਬਾਅਦ ਉਸ ਨੂੰ ਬਰੀ ਕਰ ਦਿੱਤਾ ਗਿਆ।

Date Updated Last Updated : 03 January 2025, 05:36 PM IST
Share:

Ram Rahim: ਸਿਰਸਾ ਸਥਿਤ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੂੰ ਸੁਪਰੀਮ ਕੋਰਟ ਤੋਂ ਵੱਡਾ ਝਟਕਾ ਲੱਗਾ ਹੈ। ਸੁਪਰੀਮ ਕੋਰਟ ਨੇ ਡੇਰਾ ਪ੍ਰਬੰਧਕ ਰਣਜੀਤ ਕਤਲ ਕੇਸ ਵਿੱਚ ਬਰੀ ਕੀਤੇ ਜਾਣ ਖ਼ਿਲਾਫ਼ ਦਾਇਰ ਪਟੀਸ਼ਨ ਨੂੰ ਸਵੀਕਾਰ ਕਰ ਲਿਆ ਹੈ। ਜਿਸ ਤੋਂ ਬਾਅਦ ਰਾਮ ਰਹੀਮ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ 2002 ਵਿਚ ਰਾਮ ਰਹੀਮ ਅਤੇ ਉਸ ਦੇ ਸਹਿ-ਦੋਸ਼ੀ ਨੂੰ ਰਣਜੀਤ ਕਤਲ ਕੇਸ ਵਿਚ ਬਰੀ ਕਰ ਦਿੱਤਾ ਸੀ। ਚੀਫ਼ ਜਸਟਿਸ ਦੀ ਬੈਂਚ ਨੇ ਇਹ ਮਾਮਲਾ ਸੁਣਵਾਈ ਲਈ ਜਸਟਿਸ ਬੇਲਾ ਐਮ ਤ੍ਰਿਵੇਦੀ ਦੇ ਬੈਂਚ ਨੂੰ ਸੌਂਪ ਦਿੱਤਾ ਹੈ।

22 ਸਾਲ ਪਹਿਲਾਂ ਹੋਇਆ ਸੀ ਕਤਲ

ਰਣਜੀਤ ਦਾ 22 ਸਾਲ ਪਹਿਲਾਂ ਕਤਲ ਹੋਇਆ ਸੀ। ਜਿਸ ਵਿੱਚ 19 ਸਾਲਾਂ ਬਾਅਦ ਰਾਮ ਰਹੀਮ ਅਤੇ ਉਸਦੇ ਸਾਥੀਆਂ ਨੂੰ ਪੰਚਕੂਲਾ ਸਥਿਤ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਸਜ਼ਾ ਸੁਣਾਈ ਹੈ। ਇਸ ਦੇ ਖਿਲਾਫ ਉਹ ਹਾਈਕੋਰਟ ਗਿਆ, ਜਿੱਥੋਂ 3 ਸਾਲ ਬਾਅਦ ਉਸ ਨੂੰ ਬਰੀ ਕਰ ਦਿੱਤਾ ਗਿਆ।

Tags :

Recent News