Courtesy: pinterest
ਬੰਗਾਲ: ਪੱਛਮੀ ਬੰਗਾਲ ਦੀ ਸਾਬਕਾ ਮੁੱਖ ਮੰਤਰੀ ਮਮਤਾ ਬਨਰਜੀ ਨੂੰ 10 ਦਿਨਾਂ ਦੇ ਵਿੱਚ ਇੱਕ ਹੋਰ ਵੱਡਾ ਝਟਕਾ ਮਿਲਿਆ ਹੈ। ਤ੍ਰਿਣਮੂਲ ਕਾਂਗਰਸ (ਟੀਐਮਸੀ) ਦੇ ਨੇਤਾ ਪ੍ਰਕਾਸ਼ ਚਿਕ ਬਰਾਇਕ ਨੇ ਆਪਣੀ ਰਾਜ ਸਭਾ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ। ਇਸਤੋਂ ਪਹਿਲਾਂ, ਦੋ ਹੋਰ ਪ੍ਰਮੁੱਖ ਟੀਐਮਸੀ ਰਾਜ ਸਭਾ ਸੰਸਦ ਮੈਂਬਰ-ਸੁਖੇਂਦੂ ਸ਼ੇਖਰ ਰਾਏ ਅਤੇ ਸੁਸ਼ਮਿਤਾ ਦੇਵ-ਨੇ ਵੀ ਸੰਸਦ ਦੇ ਉਪਰਲੇ ਸਦਨ ਤੋਂ ਅਸਤੀਫਾ ਦੇ ਦਿੱਤਾ ਸੀ।
ਕਈ ਰਿਪੋਰਟਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਕੁਝ ਹੋਰ ਰਾਜ ਸਭਾ ਮੈਂਬਰ ਵੀ ਅਸਤੀਫ਼ੇ ਦੇ ਸਕਦੇ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਸੰਸਦ ਵਿੱਚ ਟੀਐਮਸੀ ਦੀ ਸਥਿਤੀ ਹੋਰ ਕਮਜ਼ੋਰ ਹੋ ਸਕਦੀ ਹੈ। ਬਰਾਇਕ ਦੇ ਅਸਤੀਫ਼ੇ ਨਾਲ, ਉੱਪਰਲੇ ਸਦਨ ਵਿੱਚ ਟੀਐਮਸੀ ਸੰਸਦ ਮੈਂਬਰਾਂ ਦੀ ਗਿਣਤੀ ਸਿਰਫ 10 ਰਹਿ ਗਈ ਹੈ।
ਸੁਸ਼ਮਿਤਾ ਦੇਵ ਨੇ ਵੀ ਛੱਡਿਆ ਸੀ ਸਾਥ
ਪ੍ਰਕਾਸ਼ ਚਿਕ ਬਰਾਇਕ ਤੋਂ ਪਹਿਲਾਂ, ਦੋ ਹੋਰ ਪ੍ਰਮੁੱਖ ਟੀਐਮਸੀ ਰਾਜ ਸਭਾ ਸੰਸਦ ਮੈਂਬਰ-ਸੁਖੇਂਦੂ ਸ਼ੇਖਰ ਰਾਏ ਅਤੇ ਸੁਸ਼ਮਿਤਾ ਦੇਵ-ਨੇ ਵੀ ਸੰਸਦ ਦੇ ਉਪਰਲੇ ਸਦਨ ਤੋਂ ਅਸਤੀਫਾ ਦੇ ਦਿੱਤਾ ਸੀ। ਉਨ੍ਹਾਂ ਨੇ ਇਸ ਫੈਸਲੇ ਨੂੰ ਨਿੱਜੀ ਕਰਾਰ ਦਿੰਦਿਆਂ ਆਪਣੇ ਭਵਿੱਖ ਦੇ ਰਾਜਨੀਤਿਕ ਕਦਮਾਂ ਬਾਰੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕੀਤਾ ਸੀ। ਦੇਵ 2021 ਵਿੱਚ ਕਾਂਗਰਸ ਛੱਡ ਕੇ ਟੀਐਮਸੀ ਵਿੱਚ ਸ਼ਾਮਲ ਹੋਈ ਸੀ।
ਹੁਣ ਇਨ੍ਹਾਂ ਤਿੰਨ ਵੱਡੇ ਅਸਤੀਫ਼ਿਆਂ ਤੋਂ ਬਾਅਦ, ਰਾਜ ਸਭਾ ਵਿੱਚ ਤ੍ਰਿਣਮੂਲ ਕਾਂਗਰਸ ਦੀ ਤਾਕਤ ਕਾਫ਼ੀ ਘੱਟ ਗਈ ਹੈ।
ਲੋਕ ਸਭਾ ਤੱਕ ਪਹੁੰਚਿਆ ਵਿਵਾਦ
ਅੰਦਰੂਨੀ ਟਕਰਾਅ ਦਾ ਅਸਰ ਹੁਣ ਸੰਸਦ ਦੇ ਦੋਵੇਂ ਸਦਨਾਂ ਵਿੱਚ ਦਿਖਾਈ ਦੇ ਰਿਹਾ ਹੈ। ਬਾਗੀ ਧੜੇ ਨਾਲ ਜੁੜੇ ਕੁਝ ਸੰਸਦ ਮੈਂਬਰਾਂ ਨੇ ਲੋਕ ਸਭਾ ਵਿੱਚ ਵੀ ਵੱਡੇ ਸਮਰਥਨ ਦਾ ਦਾਅਵਾ ਕੀਤਾ ਹੈ। ਹਾਲ ਹੀ ਵਿੱਚ ਕੁਝ ਹੋਰ ਸੰਸਦ ਮੈਂਬਰਾਂ ਦੇ ਵੀ ਇਸ ਧੜੇ ਨਾਲ ਜੁੜਨ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ, ਜਿਸ ਨਾਲ ਟੀਐਮਸੀ ਦੀਆਂ ਚੁਣੌਤੀਆਂ ਹੋਰ ਵਧਦੀਆਂ ਨਜ਼ਰ ਆ ਰਹੀਆਂ ਹਨ।