menu-icon
Punjabi Story Line
  • Home
  • News
  • National
  • ਯਾਤਰੀ, ਕਿਰਪਾ ਕਰਕੇ ਧਿਆਨ ਦੇਣ: ਕਾਲਕਾ ਤੋਂ ਕਟੜਾ ਲਈ ਮੁੜ ਸ਼ੁਰੂ ਹੋਈ ਰੇਲ ਸੇਵਾ, ਮਾਤਾ ਵੈਸ਼ਨੋ ਦੇਵੀ ਦੇ ਸ਼ਰਧਾਲੂਆਂ ਨੂੰ ਵੱਡੀ ਰਾਹਤ

ਯਾਤਰੀ, ਕਿਰਪਾ ਕਰਕੇ ਧਿਆਨ ਦੇਣ: ਕਾਲਕਾ ਤੋਂ ਕਟੜਾ ਲਈ ਮੁੜ ਸ਼ੁਰੂ ਹੋਈ ਰੇਲ ਸੇਵਾ, ਮਾਤਾ ਵੈਸ਼ਨੋ ਦੇਵੀ ਦੇ ਸ਼ਰਧਾਲੂਆਂ ਨੂੰ ਵੱਡੀ ਰਾਹਤ

ਕੋਰੋਨਾ ਮਹਾਮਾਰੀ ਦੌਰਾਨ ਕਾਲਕਾ-ਕਟੜਾ ਰੂਟ 'ਤੇ ਬੰਦ ਹੋਈ ਟ੍ਰੇਨ ਸੇਵਾ ਅੱਜ ਤੋਂ ਫਿਰ ਸ਼ੁਰੂ ਹੋਣ ਜਾ ਰਹੀ ਹੈ। ਭਾਰਤੀ ਰੇਲਵੇ ਕਾਲਕਾ ਤੋਂ ਕਟੜਾ ਲਈ ਇੱਕ ਰੇਲ ਸੇਵਾ ਸ਼ੁਰੂ ਕਰ ਰਿਹਾ ਹੈ। ਪਹਿਲੀ ਟ੍ਰੇਨ ਸ਼ੁੱਕਰਵਾਰ, 19 ਜੂਨ, 2026 ਨੂੰ 7:35 ਵਜੇ ਰਵਾਨਾ ਹੋਵੇਗੀ। 

Date Updated Last Updated : 19 June 2026, 01:07 PM IST
Share:

ਪੰਜਾਬ: ਕਾਲਕਾ, ਹਿਮਾਚਲ, ਚੰਡੀਗੜ੍ਹ ਅਤੇ ਪੰਜਾਬ ਦੇ ਲੋਕਾਂ ਲਈ ਖੁਸ਼ਖਬਰੀ ਹੈ। ਜਿਸ ਰੇਲ ਸੇਵਾ ਦੀ ਲੋਕ ਲੰਬੇ ਸਮੇਂ ਤੋਂ ਮੰਗ ਕਰ ਰਹੇ ਸਨ, ਭਾਰਤੀ ਰੇਲਵੀ ਨੇ ਉਹ ਹੁਣ ਪੂਰੀ ਕਰ ਦਿੱਤੀ ਹੈ। ਕਾਲਕਾ ਨਿਵਾਸੀਆਂ ਦੀਆਂ ਮੰਗਾਂ ਨੂੰ ਧਿਆਨ 'ਚ ਰੱਖਦੇ ਹੋਏ ਭਾਰਤੀ ਰੇਲਵੇ ਕਾਲਕਾ ਤੋਂ ਕਟੜਾ ਲਈ ਇੱਕ ਰੇਲ ਸੇਵਾ ਸ਼ੁਰੂ ਕਰ ਰਿਹਾ ਹੈ।

ਮਾਤਾ ਵੈਸ਼ਨੋ ਦੇਵੀ ਦੀ ਯਾਤਰਾ ਲਈ ਪਹਿਲੀ ਟ੍ਰੇਨ ਸ਼ੁੱਕਰਵਾਰ, 19 ਜੂਨ, 2026 ਨੂੰ 7:35 ਵਜੇ ਰਵਾਨਾ ਹੋਵੇਗੀ। ਇਹ ਟ੍ਰੇਨ ਹਫ਼ਤੇ ਵਿੱਚ ਦੋ ਵਾਰ (ਸ਼ੁੱਕਰਵਾਰ ਅਤੇ ਮੰਗਲਵਾਰ ਨੂੰ) ਕਟੜਾ ਲਈ ਚੱਲੇਗੀ।

ਹਿਮਾਚਲ ਅਤੇ ਚੰਡੀਗੜ੍ਹ ਦੇ ਯਾਤਰੀਆਂ ਨੂੰ ਵੀ ਲਾਭ

ਇਸ ਰੇਲ ਸੇਵਾ ਨਾਲ ਕਾਲਕਾ ਦੇ ਨਾਲ-ਨਾਲ ਬੱਦੀ, ਪਰਵਾਣੂ, ਕਸੌਲੀ, ਧਰਮਪੁਰ, ਚੰਡੀਗੜ੍ਹ ਅਤੇ ਆਸ-ਪਾਸ ਦੇ ਇਲਾਕਿਆਂ ਦੇ ਲੋਕਾਂ ਨੂੰ ਵੱਡਾ ਫਾਇਦਾ ਹੋਵੇਗਾ। ਹੁਣ ਉਨ੍ਹਾਂ ਨੂੰ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਸਿੱਧਾ ਅਤੇ ਸੁਵਿਧਾਜਨਕ ਰੇਲ ਸੰਪਰਕ ਮਿਲੇਗਾ।

ਕੋਰੋਨਾ ਕਾਲ ਦੌਰਾਨ ਬੰਦ ਹੋਈ ਸੀ ਸੇਵਾ

ਦੱਸ ਦੇਈਏ, ਕੋਰੋਨਾ ਮਹਾਮਾਰੀ ਦੌਰਾਨ ਕਾਲਕਾ-ਕਟੜਾ ਰੂਟ 'ਤੇ ਚੱਲਣ ਵਾਲੀ ਟ੍ਰੇਨ ਸੇਵਾ ਬੰਦ ਕਰ ਦਿੱਤੀ ਗਈ ਸੀ। ਉਸ ਸਮੇਂ ਕਈ ਹੋਰ ਟ੍ਰੇਨਾਂ ਦੀ ਆਵਾਜਾਈ ਵੀ ਪ੍ਰਭਾਵਿਤ ਹੋਈ ਸੀ। ਹੁਣ ਇਸ ਰੂਟ ਦੇ ਮੁੜ ਚਾਲੂ ਹੋਣ ਨਾਲ ਯਾਤਰੀਆਂ ਵਿੱਚ ਖੁਸ਼ੀ ਦੀ ਲਹਿਰ ਹੈ।


ਕਾਲਕਾ-ਬਠਿੰਡਾ ਰੇਲ ਸੰਪਰਕ ਨੂੰ ਵੀ ਮਿਲ ਸਕਦੀ ਹੈ ਮਨਜ਼ੂਰੀ

ਰੇਲਵੇ ਵੱਲੋਂ ਕਾਲਕਾ ਨੂੰ ਬਠਿੰਡਾ ਨਾਲ ਜੋੜਨ ਲਈ ਵੀ ਯੋਜਨਾ ਤਿਆਰ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਲਾਲਗੜ੍ਹ ਐਕਸਪ੍ਰੈੱਸ ਨੂੰ ਕਾਲਕਾ ਤੱਕ ਵਧਾਉਣ ਸਬੰਧੀ ਸਰਵੇਖਣ ਦੀ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ। ਪ੍ਰਸਤਾਵਿਤ ਸਮਾਂ-ਸਾਰਣੀ ਮੁਤਾਬਕ ਟ੍ਰੇਨ ਸਵੇਰੇ ਕਾਲਕਾ ਤੋਂ ਰਵਾਨਾ ਹੋ ਸਕਦੀ ਹੈ ਅਤੇ ਵਾਪਸੀ ਦੌਰਾਨ ਸਵੇਰੇ ਹੀ ਕਾਲਕਾ ਪਹੁੰਚੇਗੀ। ਹਾਲਾਂਕਿ ਇਸ ਬਾਰੇ ਰੇਲਵੇ ਵੱਲੋਂ ਅਜੇ ਅਧਿਕਾਰਕ ਐਲਾਨ ਕੀਤਾ ਜਾਣਾ ਬਾਕੀ ਹੈ।

ਬੱਸ ਸੇਵਾ ਵੀ ਹੋਈ ਬਹਾਲ

ਰੇਲ ਸੇਵਾ ਦੇ ਨਾਲ-ਨਾਲ ਹਰਿਆਣਾ ਰੋਡਵੇਜ਼ ਨੇ ਵੀ ਕਾਲਕਾ ਤੋਂ ਕਟੜਾ ਰੂਟ 'ਤੇ ਬੱਸ ਸੇਵਾ ਮੁੜ ਸ਼ੁਰੂ ਕਰ ਦਿੱਤੀ ਹੈ। ਇਹ ਬੱਸ ਹਰ ਰੋਜ਼ ਸ਼ਾਮ ਦੇ ਸਮੇਂ ਕਾਲਕਾ ਬੱਸ ਅੱਡੇ ਤੋਂ ਰਵਾਨਾ ਹੋਵੇਗੀ, ਜਿਸ ਨਾਲ ਯਾਤਰੀਆਂ ਨੂੰ ਇੱਕ ਹੋਰ ਆਵਾਜਾਈ ਵਿਕਲਪ ਮਿਲੇਗਾ।

ਇਸ ਫੈਸਲੇ ਨਾਲ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਅਤੇ ਉੱਤਰੀ ਭਾਰਤ ਦੇ ਯਾਤਰੀਆਂ ਨੂੰ ਯਾਤਰਾ ਦੌਰਾਨ ਕਾਫ਼ੀ ਸਹੂਲਤ ਮਿਲਣ ਦੀ ਉਮੀਦ ਹੈ।

Recent News