menu-icon
Punjabi Story Line
  • Home
  • News
  • National
  • यूपी STF ਨੇ ਮਾਰ ਮੁਕਾਇਆ 1 ਲੱਖ ਦਾ ਇਨਾਮੀ ਬਦਮਾਸ਼, ਲੰਬੇ ਸਮੇਂ ਤੋਂ ਪੁਲਿਸ ਦੀ ਰਾਡਾਰ 'ਤੇ ਸੀ ਆਸਿਫ਼ ਅਲੀ

यूपी STF ਨੇ ਮਾਰ ਮੁਕਾਇਆ 1 ਲੱਖ ਦਾ ਇਨਾਮੀ ਬਦਮਾਸ਼, ਲੰਬੇ ਸਮੇਂ ਤੋਂ ਪੁਲਿਸ ਦੀ ਰਾਡਾਰ 'ਤੇ ਸੀ ਆਸਿਫ਼ ਅਲੀ

ਯੂਪੀ ਐਸਟੀਐਫ ਨੇ ਉੱਤਰ ਪ੍ਰਦੇਸ਼ ਦੇ ਅੰਬੇਡਕਰਨਗਰ ਜ਼ਿਲ੍ਹੇ ਵਿੱਚ ਇੱਕ ਮੁਕਾਬਲੇ ਵਿੱਚ 1 ਲੱਖ ਰੁਪਏ ਦੇ ਇਨਾਮੀ ਬਦਮਾਸ਼ ਨੂੰ ਮਾਰ ਮੁਕਾਇਆ ਹੈ। ਮੁਕਾਬਲੇ ਦੌਰਾਨ ਗੋਲੀ ਲੱਗਣ ਨਾਲ ਇੱਕ ਐਸਟੀਐਫ ਕਾਂਸਟੇਬਲ ਵੀ ਜ਼ਖਮੀ ਹੋ ਗਿਆ। ਉਸਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਅਤੇ ਉਸਦਾ ਇਲਾਜ ਚੱਲ ਰਿਹਾ ਹੈ। 

Date Updated Last Updated : 07 July 2026, 09:48 AM IST
Share:

ਅੰਬੇਡਕਰਨਗਰ: ਯੂਪੀ ਐਸਟੀਐਫ ਨੇ ਉੱਤਰ ਪ੍ਰਦੇਸ਼ ਦੇ ਅੰਬੇਡਕਰਨਗਰ ਜ਼ਿਲ੍ਹੇ ਵਿੱਚ ਇੱਕ ਮੁਕਾਬਲੇ ਵਿੱਚ 1 ਲੱਖ ਰੁਪਏ ਦੇ ਇਨਾਮੀ ਬਦਮਾਸ਼ ਨੂੰ ਮਾਰ ਮੁਕਾਇਆ ਹੈ। ਮੁਕਾਬਲੇ ਦੌਰਾਨ ਗੋਲੀ ਲੱਗਣ ਨਾਲ ਇੱਕ ਐਸਟੀਐਫ ਕਾਂਸਟੇਬਲ ਵੀ ਜ਼ਖਮੀ ਹੋ ਗਿਆ। ਉਸਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਅਤੇ ਉਸਦਾ ਇਲਾਜ ਚੱਲ ਰਿਹਾ ਹੈ। 

ਕਈ ਰਾਊਂਡ ਚੱਲੀਆਂ ਗੋਲੀਆਂ 

ਐਸਟੀਐਫ ਦੀ ਘੇਰਾਬੰਦੀ ਦੌਰਾਨ, ਆਸਿਫ਼ ਅਲੀ ਨੇ ਟੀਮ 'ਤੇ ਕਈ ਰਾਊਂਡ ਗੋਲੀਆਂ ਚਲਾਈਆਂ। ਜਵਾਬੀ ਕਾਰਵਾਈ ਵਿੱਚ, ਐਸਟੀਐਫ ਟੀਮ ਨੇ ਵੀ ਗੋਲੀਬਾਰੀ ਕੀਤੀ, ਜਿਸ ਨਾਲ ਅਪਰਾਧੀ ਜ਼ਖਮੀ ਹੋ ਗਿਆ। ਬਾਅਦ ਵਿੱਚ ਉਸਨੂੰ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸਨੂੰ ਮ੍ਰਿਤਕ ਐਲਾਨ ਦਿੱਤਾ।

ਅਪਰਾਧੀ ਤੇ ਦੋ ਦਰਜਨ ਤੋਂ ਵੱਧ ਅਪਰਾਧਿਕ ਮਾਮਲੇ 

ਮ੍ਰਿਤਕ ਅਪਰਾਧੀ ਦੀ ਪਛਾਣ ਵਿੱਕੀ ਉਰਫ਼ ਆਸਿਫ਼ ਅਲੀ ਪੁੱਤਰ ਮਜ਼ਹਰ ਹੁਸੈਨ (ਉਰਫ਼ ਬਾਬੂ ਅਲੀ) ਵਜੋਂ ਹੋਈ ਹੈ, ਜੋ ਕਿ ਕਾਨਪੁਰ ਦਾ ਰਹਿਣ ਵਾਲਾ ਹੈ। ਆਸਿਫ 'ਤੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਦੋ ਦਰਜਨ ਤੋਂ ਵੱਧ ਗੰਭੀਰ ਅਪਰਾਧਿਕ ਮਾਮਲੇ ਦਰਜ ਸਨ ਅਤੇ ਉਹ ਲੰਬੇ ਸਮੇਂ ਤੋਂ ਐਸਟੀਐਫ ਦੀ ਰਾਡਾਰ 'ਤੇ ਸੀ। 

ਤੜਕੇ ਸਵੇਰੇ 4 ਵਜੇ ਹੋਇਆ ਐਨਕਾਉਂਟਰ

ਐਸਟੀਐਫ ਅਤੇ ਅਪਰਾਧੀ ਵਿਚਕਾਰ ਮੁਕਾਬਲਾ ਤੜਕੇ ਸਵੇਰੇ ਕਰੀਬ 4 ਵਜੇ ਬੇਵਾਨਾ ਪੁਲਿਸ ਸਟੇਸ਼ਨ ਦੀ ਸੀਮਾ ਦੇ ਅੰਦਰ ਜਗਦੀਸ਼ਪੁਰ ਦੇ ਨੇੜੇ ਹੋਇਆ। ਦੱਸਿਆ ਜਾ ਰਿਹਾ ਹੈ ਕਿ ਆਸਿਫ ਅਲੀ ਖੇਤਰ 'ਚ ਦਹਿਸ਼ਤ ਦਾ ਮਾਹੌਲ ਬਣਾ ਕੇ ਰੱਖਦਾ ਸੀ। ਉਸਤੇ ਕਤਲ ਤੇ ਲੁੱਟ ਸਮੇਤ 25 ਤੋਂ ਵੱਧ ਗੰਭੀਰ ਮਾਮਲੇ ਦਰਜ ਹਨ। ਉਹ 8 ਸਾਲਾਂ ਤੋਂ ਅਪਰਾਧੀ ਗਤੀਵਿਧੀਆਂ ਨੂੰ ਅੰਜਾਮ ਦੇ ਕੇ ਪੁਲਿਸ ਨੂੰ ਚਕਮਾ ਦੇਕੇ ਫਰਾਰ ਚੱਲ ਰਿਹਾ ਸੀ। 

ਬੇਵਾਨਾ ਸਟੇਸ਼ਨ ਹਾਊਸ ਅਫਸਰ ਪ੍ਰਭਾਕਾਂਤ ਤਿਵਾੜੀ ਨੇ ਦੱਸਿਆ ਕਿ ਇਹ ਮੁਕਾਬਲਾ ਜਗਦੀਸ਼ਪੁਰ ਪਿੰਡ ਦੇ ਨੇੜੇ ਹੋਇਆ। ਗੋਲੀ ਲੱਗਣ ਤੋਂ ਬਾਅਦ, ਬਦਮਾਸ਼ ਨੂੰ ਜ਼ਿਲ੍ਹਾ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।


ਦੱਸ ਦੇਈਏ ਹਾਲ ਹੀ 'ਚ ਵਿੱਕੀ ਬਦਮਾਸ਼ ਨੇ ਜੌਨਪੁਰ ਅਤੇ ਸ਼ਾਹਜਹਾਂਪੁਰ ਦੇ ਸ਼ਾਹਗੰਜ 'ਚ ਹੱਤਿਆ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਸੀ। ਇਸਤੋਂ ਬਾਅਦ ਹੀ ਪੁਲਿਸ ਨੂੰ ਉਸਦੀ ਤਲਾਸ਼ ਸੀ ਤੇ ਯੂਪੀ ਐਸਟੀਐਫ਼ ਨੇ ਉਸਦੀ ਗ੍ਰਿਫ਼ਤਾਰੀ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਸਨ। ਇੰਨਾ ਹੀ ਨਹੀਂ, ਵਿੱਕੀ ਉਰਫ ਆਸਿਫ ਤੇ 1 ਲੱਖ ਦਾ ਇਨਾਮ ਵੀ ਰੱਖਿਆ ਗਿਆ ਸੀ।

Recent News