menu-icon
Punjabi Story Line
  • Home
  • News
  • Punjab
  • Patiala: Online ਮੰਗਾਇਆ ਕੇਕ ਖਾਉਣ ਨਾਲ 10 ਸਾਲ ਦੀ ਬੱਚੀ ਦੀ ਮੌਤ, ਪਰਿਵਾਰ ਦੇ 4 ਲੋਕਾਂ ਦੀ ਬਿਗੜੀ ਤਬੀਅਤ

Patiala: Online ਮੰਗਾਇਆ ਕੇਕ ਖਾਉਣ ਨਾਲ 10 ਸਾਲ ਦੀ ਬੱਚੀ ਦੀ ਮੌਤ, ਪਰਿਵਾਰ ਦੇ 4 ਲੋਕਾਂ ਦੀ ਬਿਗੜੀ ਤਬੀਅਤ

Patiala: ਅਮਨ ਨਗਰ ਦੀ ਰਹਿਣ ਵਾਲੀ ਕਾਜਲ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸ ਨੇ 24 ਮਾਰਚ ਸ਼ਾਮ 6 ਵਜੇ ਆਨਲਾਈਨ ਕੰਪਨੀ ਤੋਂ ਕੇਕ ਮੰਗਵਾਇਆ ਸੀ। ਕੇਕ 6.30 ਵਜੇ ਦੇ ਕਰੀਬ ਘਰ ਪਹੁੰਚਿਆ। 7.15 ਵਜੇ ਕੇਕ ਕੱਟਿਆ ਗਿਆ। ਕੇਕ ਖਾਣ ਤੋਂ ਬਾਅਦ ਮਾਨਵੀ ਅਤੇ ਹੋਰ ਪਰਿਵਾਰਕ ਮੈਂਬਰਾਂ ਦੀ ਹਾਲਤ ਵਿਗੜ ਗਈ। ਹਰ ਕੋਈ ਉਲਟੀਆਂ ਦੀ ਸਮੱਸਿਆ ਦਾ ਸਾਹਮਣਾ ਕਰ ਰਿਹਾ ਸੀ।

Date Updated Last Updated : 31 March 2024, 09:03 AM IST
Share:

Patiala: ਪਟਿਆਲਾ 'ਚ ਕੇਕ ਖਾਣ ਨਾਲ 10 ਸਾਲਾ ਬੱਚੀ ਦੀ ਮੌਤ ਹੋ ਗਈ। ਇਸ ਤੋਂ ਇਲਾਵਾ 4 ਹੋਰ ਲੋਕਾਂ ਦੀ ਸਿਹਤ ਵੀ ਵਿਗੜ ਗਈ। ਪਰਿਵਾਰ ਨੇ ਲੜਕੀ ਦੇ ਜਨਮ ਦਿਨ 'ਤੇ ਆਨਲਾਈਨ ਕੇਕ ਆਰਡਰ ਕੀਤਾ ਸੀ। ਮ੍ਰਿਤਕ ਲੜਕੀ ਦੀ ਪਛਾਣ ਮਾਨਵੀ ਵਜੋਂ ਹੋਈ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਅਦਾਲਤ ਬਾਜ਼ਾਰ ਸਥਿਤ ਕੇਕ ਕਾਨ੍ਹਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਧਾਰਾ 304-ਏ ਅਤੇ 273 ਲਗਾ ਦਿੱਤੀ ਹੈ। ਪਰਿਵਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਇਨਸਾਫ਼ ਦੀ ਅਪੀਲ ਕੀਤੀ ਹੈ। ਅਮਨ ਨਗਰ ਦੀ ਰਹਿਣ ਵਾਲੀ ਕਾਜਲ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸ ਨੇ 24 ਮਾਰਚ ਸ਼ਾਮ 6 ਵਜੇ ਆਨਲਾਈਨ ਕੰਪਨੀ ਤੋਂ ਕੇਕ ਮੰਗਵਾਇਆ ਸੀ। ਕੇਕ 6.30 ਵਜੇ ਦੇ ਕਰੀਬ ਘਰ ਪਹੁੰਚਿਆ। 7.15 ਵਜੇ ਕੇਕ ਕੱਟਿਆ ਗਿਆ। ਕੇਕ ਖਾਣ ਤੋਂ ਬਾਅਦ ਮਾਨਵੀ ਅਤੇ ਹੋਰ ਪਰਿਵਾਰਕ ਮੈਂਬਰਾਂ ਦੀ ਹਾਲਤ ਵਿਗੜ ਗਈ। ਹਰ ਕੋਈ ਉਲਟੀਆਂ ਦੀ ਸਮੱਸਿਆ ਦਾ ਸਾਹਮਣਾ ਕਰ ਰਿਹਾ ਸੀ।

ਛੋਟੀ ਬੱਚੀ ਦੀ ਬੜੀ ਮੁਸ਼ਕਲ ਨਾਲ ਬਚਾਈ ਜਾਨ

ਉਸ ਦੀ ਛੋਟੀ ਭੈਣ ਦੀ ਸਿਹਤ ਵਿਗੜ ਗਈ ਸੀ। ਫਿਰ ਉਸਨੂੰ ਹਸਪਤਾਲ ਲੈ ਗਏ। ਅਗਲੀ ਸਵੇਰ 5.30 ਵਜੇ ਬੱਚੀ ਦੀ ਹਸਪਤਾਲ 'ਚ ਮੌਤ ਹੋ ਗਈ, ਜਦਕਿ ਛੋਟੀ ਬੱਚੀ ਨੂੰ ਬੜੀ ਮੁਸ਼ਕਲ ਨਾਲ ਬਚਾਇਆ ਗਿਆ। ਬਾਕੀ ਪਰਿਵਾਰ ਦੀ ਸਿਹਤ ਵੀ ਵਿਗੜ ਗਈ ਸੀ, ਕਿਸੇ ਤਰ੍ਹਾਂ ਉਨ੍ਹਾਂ ਦਾ ਬਚਾਅ ਹੋ ਗਿਆ। ਨਾਨਾ ਹਰਬੰਸ ਨੇ ਦੱਸਿਆ ਕਿ ਉਸ ਦੀਆਂ ਦੋ ਧੀਆਂ ਹਨ। ਮਾਨਵੀ 10 ਸਾਲ ਦੀ ਵੱਡੀ ਦੋਹਤੀ ਸੀ। ਉਸ ਨੇ ਹਾਲ ਹੀ ਵਿੱਚ 5ਵੀਂ ਵਿੱਚ ਚੰਗੇ ਅੰਕ ਪ੍ਰਾਪਤ ਕੀਤੇ ਸਨ। ਉਹ ਆਪਣੀ ਕਲਾਸ ਵਿੱਚ ਮਾਨੀਟਰ ਸੀ।

ਸਬੰਧਤ ਦੁਕਾਨ ’ਤੇ ਜਾ ਕੇ ਸੈਂਪਲ ਭਰੇਗੀ ਸਿਹਤ ਵਿਭਾਗ ਦੀ ਟੀਮ

ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਵਿੱਚ ਬਣਦੀ ਕਾਰਵਾਈ ਕੀਤੀ ਜਾਵੇ, ਤਾਂ ਜੋ ਕਿਸੇ ਵੀ ਪਰਿਵਾਰ ਨੂੰ ਮੁੜ ਅਜਿਹੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਇਨਸਾਫ਼ ਦੀ ਮੰਗ ਕੀਤੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮਾਨਵੀ ਆਪਣੀ ਮਾਂ ਅਤੇ ਛੋਟੀ ਭੈਣ ਨਾਲ ਆਪਣੇ ਨਾਨੇ ਦੇ ਘਰ ਰਹਿ ਰਹੀ ਸੀ, ਕਿਉਂਕਿ ਪਰਿਵਾਰ ਵਿੱਚ ਸਮੱਸਿਆਵਾਂ ਸਨ। ਪੁਲਿਸ ਅਫਸਰਾਂ ਦਾ ਕਹਿਣਾ ਹੈ ਕਿ ਪੁਲਿਸ ਇਸ ਮਾਮਲੇ ਵਿੱਚ ਸਿਹਤ ਵਿਭਾਗ ਦੀ ਮਦਦ ਲਵੇਗੀ। ਸਿਹਤ ਵਿਭਾਗ ਦੀ ਟੀਮ ਜਲਦੀ ਹੀ ਸਬੰਧਤ ਦੁਕਾਨ ’ਤੇ ਜਾ ਕੇ ਸੈਂਪਲ ਭਰੇਗੀ।

Recent News