menu-icon
Punjabi Story Line
  • Home
  • News
  • Punjab
  • Chandigarh-Kharar highway 'ਤੇ ਚੱਲਦੀ ਕਾਰ ਨੂੰ ਲੱਗੀ ਅੱਗ,ਨੌਜਵਾਨਾਂ ਨੇ ਛਾਲ ਮਾਰ ਮਸਾਂ ਬਚਾਈ ਜਾਨ

Chandigarh-Kharar highway 'ਤੇ ਚੱਲਦੀ ਕਾਰ ਨੂੰ ਲੱਗੀ ਅੱਗ,ਨੌਜਵਾਨਾਂ ਨੇ ਛਾਲ ਮਾਰ ਮਸਾਂ ਬਚਾਈ ਜਾਨ

ਹਾਦਸਾ ਉਸ ਸਮੇਂ ਵਾਪਰਿਆ ਜਦੋਂ ਕਾਰ ਫਲਾਈਓਵਰ ਦੇ ਬਿਲਕੁਲ ਵਿਚਕਾਰ ਸੀ। ਕਾਰ ਮੁਹਾਲੀ ਤੋਂ ਰੋਪੜ ਵੱਲ ਜਾ ਰਹੀ ਸੀ।

Date Updated Last Updated : 31 March 2024, 01:28 PM IST
Share:

Punjab News: ਚੰਡੀਗੜ੍ਹ-ਖਰੜ ਹਾਈਵੇ 'ਤੇ ਫਲਾਈਓਵਰ 'ਤੇ ਚੱਲਦੀ ਕਾਰ ਨੂੰ ਅੱਗ ਲੱਗ ਗਈ। ਇਸ ਦੌਰਾਨ ਕਾਰ ਸਵਾਰਾਂ ਨੇ ਤੇਜ਼ੀ ਨਾਲ ਕਾਰ 'ਚੋਂ ਬਾਹਰ ਨਿਕਲ ਕੇ ਆਪਣੀ ਜਾਨ ਬਚਾਈ। ਹਾਲਾਂਕਿ ਕਾਰ ਸੜ ਕੇ ਸੁਆਹ ਹੋ ਗਈ। ਹੁਣ ਪੁਲਿਸ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।

ਹਾਦਸਾ ਉਸ ਸਮੇਂ ਵਾਪਰਿਆ ਜਦੋਂ ਕਾਰ ਫਲਾਈਓਵਰ ਦੇ ਬਿਲਕੁਲ ਵਿਚਕਾਰ ਸੀ। ਕਾਰ ਮੁਹਾਲੀ ਤੋਂ ਰੋਪੜ ਵੱਲ ਜਾ ਰਹੀ ਸੀ। ਕਾਰ 'ਚ ਸਵਾਰ ਨੌਜਵਾਨਾਂ ਨੇ ਬੜੀ ਹੁਸ਼ਿਆਰੀ ਦਿਖਾਈ। ਨੌਜਵਾਨਾਂ ਨੇ ਫਲਾਈਓਵਰ ਦੇ ਕਿਨਾਰੇ 'ਤੇ ਹੌਲੀ-ਹੌਲੀ ਰੱਖ ਕੇ ਕਾਰ ਰੋਕ ਦਿੱਤੀ। ਪਿੱਛੋ ਆ ਰਹੇ ਲੋਕਾਂ ਨੇ ਪਿੱਛੇ ਤੋਂ ਇਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ। ਇਸ ਦੇ ਨਾਲ ਹੀ ਜੇਕਰ ਮਾਹਿਰਾਂ ਦੀ ਮੰਨੀਏ ਤਾਂ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਹੈ। ਟ੍ਰਾਈਸਿਟੀ ਵਿੱਚ ਪਹਿਲਾਂ ਵੀ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹੀਆਂ ਹਨ।

Tags :

Recent News