CM ਦੇ ਪ੍ਰਿੰਸੀਪਲ ਸਕੱਤਰ ਬਣਨ ਦੀ ਖ਼ਬਰ
ਪੰਜਾਬ ਦੀ ਸਾਬਕਾ ਮੁੱਖ ਸਕੱਤਰ ਵਿੰਨੀ ਮਹਾਜਨ ਦੇ ਕੇਂਦਰ 'ਚ ਚਲੇ ਜਾਣ ਮਗਰੋਂ ਵੀਕੇ ਸਿੰਘ ਸਭ ਤੋਂ ਸੀਨੀਅਰ ਹਨ। ਦੂਜੇ ਪਾਸੇ ਸੂਬੇ ਅੰਦਰ ਏ ਵੇਨੂ ਪ੍ਰਸ਼ਾਦ ਦੇ ਰਿਟਾਇਰ ਹੋਣ ਮਗਰੋਂ 31 ਜੁਲਾਈ ਤੋਂ ਇਹ ਅਹਿਮ ਅਹੁਦਾ ਵੀ ਖਾਲੀ ਪਿਆ ਹੈ। ਸਰਕਾਰ ਕੋਲ ਅਹਿਮ ਮਹਿਕਮਿਆਂ 'ਚ ਕੰਮ ਕਰਨ ਲਈ ਸੀਨੀਅਰ ਅਧਿਕਾਰੀ ਵੀ ਨਹੀਂ ਹਨ। ਇਸੇ ਕਰਕੇ ਹਰੇਕ ਅਧਿਕਾਰੀ ਕੋਲ ਤਿੰਨ ਜਾਂ ਵੱਧ ਵਿਭਾਗ ਹਨ। ਉਦਾਹਰਨ ਵਜੋਂ 1992 ਬੈਚ ਦੇ ਕੇਏਪੀ ਸਿਨਹਾ ਕੋਲ ਮਾਲ, ਖੇਤੀਬਾੜੀ ਤੇ ਸਹਿਕਾਰਤਾ ਵਿਭਾਗ ਹਨ, ਇਹ ਤਿੰਨੋਂ ਵੱਡੇ ਵਿਭਾਗ ਹਨ। ਇਸੇ ਤਰ੍ਹਾਂ ਤੇਜਵੀਰ ਸਿੰਘ ਕੋਲ ਬਿਜਲੀ, ਉਦਯੋਗ, ਪੇਂਡੂ ਵਿਕਾਸ ਅਤੇ ਪੰਚਾਇਤ ਸਮੇਤ ਸੱਤ ਵਿਭਾਗ ਹਨ।