ਛੁੱਟੀ ਤੋਂ ਘਰ ਪਰਤਦੇ ਸਮੇਂ ਭਾਰਤੀ ਫੌਜ ਦੇ ਇਕ ਜਵਾਨ ਦੀ ਮੌਤ ਹੋ ਗਈ। ਇਹ ਸੈਨਿਕ ਬੱਸ ਰਾਹੀਂ ਆਪਣੇ ਘਰ ਆ ਰਿਹਾ ਸੀ। ਬੱਸ ਵਿੱਚ ਹੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋਈ। ਮ੍ਰਿਤਕ ਦੀ ਪਛਾਣ ਹਰਦੀਪ ਸਿੰਘ ਵਾਸੀ ਪਿੰਡ ਬੀਜਾ (ਖੰਨਾ) ਵਜੋਂ ਹੋਈ। ਫੌਜੀ ਦਾ ਪਿੰਡ ਵਿਖੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਫੌਜ ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਪਹੁੰਚੇ। ਪਰਿਵਾਰ ਨੇ ਸ਼ਹੀਦ ਦਾ ਦਰਜਾ ਦੇਣ ਦੀ ਮੰਗ ਕੀਤੀ। ਜਾਣਕਾਰੀ ਅਨੁਸਾਰ ਹਰਦੀਪ ਸਿੰਘ ਸਾਲ 2003 ਵਿੱਚ ਭਰਤੀ ਹੋਇਆ ਸੀ। 117 ਇੰਜੀਨੀਅਰਿੰਗ 'ਚ ਤਾਇਨਾਤ ਸੀ ਅਤੇ ਜੋਧਪੁਰ 'ਚ ਡਿਊਟੀ 'ਤੇ ਸੀ। ਕੁੱਝ ਦਿਨ ਪਹਿਲਾਂ ਹੀ ਛੁੱਟੀ ਕੱਟ ਕੇ ਡਿਊਟੀ 'ਤੇ ਗਿਆ ਸੀ। ਪਤਨੀ ਦੀ ਤਬੀਅਤ ਠੀਕ ਨਹੀਂ ਸੀ ਇਸ ਲਈ ਛੁੱਟੀ 'ਤੇ ਵਾਪਸ ਆ ਰਿਹਾ ਸੀ। ਹਰਦੀਪ ਸਿੰਘ ਬੱਸ ਰਾਹੀਂ ਲੁਧਿਆਣਾ ਪਹੁੰਚਿਆ। ਜਦੋਂ ਸਾਰੀਆਂ ਸਵਾਰੀਆਂ ਬੱਸ ਸਟੈਂਡ 'ਤੇ ਉਤਰੀਆਂ ਤਾਂ ਹਰਦੀਪ ਬੱਸ 'ਚ ਇਕੱਲਾ ਬੈਠਾ ਨਜ਼ਰ ਆਇਆ। ਕੰਡਕਟਰ ਨੇ ਦੇਖਿਆ ਤਾਂ ਹਰਦੀਪ ਦੀ ਹਾਲਤ ਨਾਜ਼ੁਕ ਸੀ। ਜਦੋਂ ਉਸਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰ ਨੇ ਮ੍ਰਿਤਕ ਐਲਾਨ ਦਿੱਤਾ। ਦੱਸ ਦੇਈਏ ਕਿ ਹਰਦੀਪ ਸਿੰਘ ਆਪਣੇ ਪਿੱਛੇ ਪਤਨੀ ਅਤੇ 2 ਪੁੱਤਰ ਛੱਡ ਗਿਆ।
ਸ਼ਹੀਦ ਦਾ ਦਰਜਾ ਦੇਣ ਦੀ ਮੰਗ