menu-icon
Punjabi Story Line
  • Home
  • News
  • Punjab
  • ਗੱਤਕਾ ਖੇਡਦੇ ਨੌਜਵਾਨ ਨੂੰ ਲੱਗੀ ਅੱਗ,ਦਰਸ਼ਕਾਂ ਵਿੱਚ ਮਚੀ ਹਫੜਾ-ਦਫੜੀ

ਗੱਤਕਾ ਖੇਡਦੇ ਨੌਜਵਾਨ ਨੂੰ ਲੱਗੀ ਅੱਗ,ਦਰਸ਼ਕਾਂ ਵਿੱਚ ਮਚੀ ਹਫੜਾ-ਦਫੜੀ

ਗਤਕਾ ਖੇਡਣ ਲਈ ਸਿੱਖ ਨੌਜਵਾਨ ਬੋਤਲ ਵਿੱਚ ਪੈਟਰੋਲ ਭਰ ਕੇ ਸਰਕਲ ਬਣਾ ਰਿਹਾ ਸੀ। ਜਿਸ ਵਿੱਚ ਸਿੱਖ ਨੌਜਵਾਨਾਂ ਨੂੰ ਸਰਕਲ ਵਿੱਚ ਗੱਤਕਾ ਖੇਡਣਾ ਸੀ।

Date Updated Last Updated : 25 February 2024, 08:55 AM IST
Share:

Punjab News: ਸ਼ੁੱਕਰਵਾਰ ਨੂੰ ਸੰਗਰੂਰ ਵਿੱਚ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕੱਢੇ ਗਏ ਨਗਰ ਕੀਰਤਨ ਦੌਰਾਨ ਗਤਕਾ ਕਰਦੇ ਹੋਏ ਇੱਕ ਸਿੱਖ ਨੌਜਵਾਨ ਅੱਗ ਦੀ ਲਪੇਟ ਵਿੱਚ ਆ ਗਿਆ। ਅੱਗ ਲੱਗਦੇ ਹੀ ਨੌਜਵਾਨ ਇਧਰ-ਉਧਰ ਭੱਜਣ ਲੱਗਾ। ਅੱਗ 'ਤੇ ਤੁਰੰਤ ਕਾਬੂ ਪਾ ਲਿਆ ਗਿਆ। ਅੱਗ ਲੱਗਣ ਦੇ ਕਾਰਨ ਨੌਜਵਾਨ ਦੇ ਕਪੜੇ ਸੜ ਸਗਅ ਪਰ ਕੋਈ ਵੱਡਾ ਨੁਕਸਾਨ ਹੋਣ ਤੋਂ ਬਚਾਅ ਰਿਹਾ।

ਪੈਟਰੋਲ ਨਾਲ ਸਰਕਲ ਬਣਾਉਂਦੇ ਹੋਇਆ ਹਾਦਸਾ

ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਗਰ ਕੀਰਤਨ ਵਿੱਚ ਸੰਗਰੂਰ ਦੀਆਂ ਸਿੱਖ ਜਥੇਬੰਦੀਆਂ ਨੇ ਵੀ ਸ਼ਮੂਲੀਅਤ ਕੀਤੀ। ਇਸ ਦੌਰਾਨ ਉਹ ਗੱਤਕਾ ਕਰ ਰਹੇ ਸਨ। ਗੱਤਕਾ ਦੇਖਣ ਲਈ ਆਲੇ-ਦੁਆਲੇ 150 ਤੋਂ ਵੱਧ ਲੋਕ ਮੌਜੂਦ ਸਨ। ਗਤਕਾ ਖੇਡਣ ਲਈ ਸਿੱਖ ਨੌਜਵਾਨ ਬੋਤਲ ਵਿੱਚ ਪੈਟਰੋਲ ਭਰ ਕੇ ਸਰਕਲ ਬਣਾ ਰਿਹਾ ਸੀ। ਜਿਸ ਵਿੱਚ ਸਿੱਖ ਨੌਜਵਾਨਾਂ ਨੂੰ ਸਰਕਲ ਵਿੱਚ ਗੱਤਕਾ ਖੇਡਣਾ ਸੀ।

ਪੈਟਰੋਲ ਪਾਉਂਦੇ ਸਮੇਂ ਅਚਾਨਕ ਅੱਗ ਲੱਗ ਗਈ। ਉਸ ਦੇ ਸਰੀਰ 'ਤੇ ਪੈਟਰੋਲ ਲੱਗਾ ਹੋਣ ਕਾਰਨ ਨੌਜਵਾਨ ਵੀ ਇਸ ਦੀ ਲਪੇਟ 'ਚ ਆ ਗਿਆ। ਜਿਸ ਤੋਂ ਬਾਅਦ ਉਹ ਇਧਰ-ਉਧਰ ਭੱਜਣ ਲੱਗਾ।

ਨਿਹੰਗ ਸਿੱਖਾਂ ਨੇ ਬੁਝਾਈ ਅੱਗ

ਜਿਵੇਂ ਹੀ ਨੌਜਵਾਨ ਨੂੰ ਅੱਗ ਲੱਗੀ ਤਾਂ ਲੋਕ ਪਿੱਛੇ ਹਟ ਗਏ। ਜਿਸ ਤੋਂ ਬਾਅਦ ਆਸ-ਪਾਸ ਮੌਜੂਦ ਨਿਹੰਗਾਂ ਨੇ ਕਿਸੇ ਤਰ੍ਹਾਂ ਉਕਤ ਨੌਜਵਾਨ ਨੂੰ ਲੱਗੀ ਅੱਗ ਤੇ ਕਾਬੂ ਪਾ ਲਿਆ। ਘਟਨਾ 'ਚ ਨੌਜਵਾਨ ਨੂੰ ਕੋਈ ਸੱਟ ਨਹੀਂ ਲੱਗੀ।

Recent News