menu-icon
Punjabi Story Line
  • Home
  • News
  • Punjab
  • ਗੁਰਦੁਆਰਾ ਸ਼੍ਰੀ ਕੰਧ ਸਾਹਿਬ 'ਚ ਹਾਦਸਾ, ਨਿਸ਼ਾਨ ਸਾਹਿਬ ਦੀ ਤਾਰ ਟੁੱਟਣ ਨਾਲ ਸੇਵਾਦਾਰ ਦੀ ਮੌਤ 

ਗੁਰਦੁਆਰਾ ਸ਼੍ਰੀ ਕੰਧ ਸਾਹਿਬ 'ਚ ਹਾਦਸਾ, ਨਿਸ਼ਾਨ ਸਾਹਿਬ ਦੀ ਤਾਰ ਟੁੱਟਣ ਨਾਲ ਸੇਵਾਦਾਰ ਦੀ ਮੌਤ 

ਸਤਨਾਮ ਸਿੰਘ ਸਾਡੇ ਕੋਲੋਂ ਲੰਮੇ ਸਮੇਂ ਤੋਂ ਪਾਰਟ ਟਾਈਮ ਨੌਕਰੀ ਕਰਦਾ ਸੀ। ਅੱਜ ਸਵੇਰੇ ਜਦੋਂ ਨਿਸ਼ਾਨ ਸਾਹਿਬ ਦਾ ਕੱਪੜਾ ਬਦਲਣ ਲੱਗਾ ‘ਤੇ ਤਾਰ ਟੁੱਟਣ ਕਰਕੇ ਹਾਦਸਾ ਵਾਪਰਿਆ ਅਤੇ ਉਸਦੀ ਮੌਤ ਹੋ ਗਈ। ਸਤਨਾਮ ਸਿੰਘ ਕਾਫ਼ੀ ਸਮੇਂ ਤੋਂ ਸ੍ਰੀ ਕੰਧ ਸਾਹਿਬ ਸੇਵਾ ਕਰ ਰਿਹਾ ਸੀ। ਅੱਜ ਸਵੇਰੇ ਸਤਨਾਮ ਸਿੰਘ ਨਿਸ਼ਾਨ ਸਾਹਿਬ ਦਾ ਕੱਪੜਾ ਬਦਲ ਰਿਹਾ ਸੀ ਤਾਂ ਅਚਾਨਕ ਨਿਸ਼ਾਨ ਸਾਹਿਬ ਦੀ ਤਾਰ ਟੁੱਟਣ ਕਾਰਨ ਉਹ ਉਚਾਈ ਤੋਂ ਹੇਠਾਂ ਡਿੱਗ ਗਏ

Date Updated Last Updated : 03 February 2025, 08:27 PM IST
Share:

ਪੰਜਾਬ ਦੇ ਬਟਾਲਾ ਸਥਿਤ ਇਤਿਹਾਸਿਕ ਗੁਰਦੁਆਰਾ ਸ੍ਰੀ ਕੰਧ ਸਾਹਿਬ ‘ਚ ਵੱਡਾ ਹਾਦਸਾ ਵਾਪਰ ਗਿਆ। ਇਸ ਹਾਦਸੇ 'ਚ ਇੱਕ ਸੇਵਾਦਾਰ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਮ੍ਰਿਤਕ ਸੇਵਾਦਾਰ ਦੀ ਪਛਾਣ ਸਤਨਾਮ ਸਿੰਘ ਵਜੋਂ ਹੋਈ। ਦੱਸਿਆ ਜਾ ਰਿਹਾ ਹੈ ਕਿ ਸੇਵਾਦਾਰ ਨਿਸ਼ਾਨ ਸਾਹਿਬ ਦੀ ਸੇਵਾ ਕਰ ਰਿਹਾ ਸੀ ਤਾਂ ਅਚਾਨਕ ਉਹ ਹੇਠਾਂ ਡਿੱਗ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਿੰਦਰਪਾਲ ਸਿੰਘ ਗੋਰਾ ਨੇ ਕਿਹਾ ਕਿ ਸਤਨਾਮ ਸਿੰਘ ਸਾਡੇ ਕੋਲੋਂ ਲੰਮੇ ਸਮੇਂ ਤੋਂ ਪਾਰਟ ਟਾਈਮ ਨੌਕਰੀ ਕਰਦਾ ਸੀ। ਅੱਜ ਸਵੇਰੇ ਜਦੋਂ ਨਿਸ਼ਾਨ ਸਾਹਿਬ ਦਾ ਕੱਪੜਾ ਬਦਲਣ ਲੱਗਾ ‘ਤੇ ਤਾਰ ਟੁੱਟਣ ਕਰਕੇ ਹਾਦਸਾ ਵਾਪਰਿਆ ਅਤੇ ਉਸਦੀ ਮੌਤ ਹੋ ਗਈ। ਇਹ ਬੜੀ ਦੁਖਦਾਈ ਘਟਨਾ ਹੈ। ਇਸ ਘੜੀ 'ਚ ਸ਼੍ਰੋਮਣੀ ਕਮੇਟੀ ਤੇ ਇਲਾਕੇ ਦੇ ਲੋਕ ਪਰਿਵਾਰ ਦੇ ਨਾਲ ਹਨ। 

ਕੱਪੜਾ ਬਦਲਦੇ ਸਮੇਂ ਟੁੱਟੀ ਤਾਰ 

ਮ੍ਰਿਤਕ ਸਤਨਾਮ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਇਹ ਪਰਿਵਾਰ ‘ਤੇ ਪਹਿਲਾਂ ਹੀ ਕਈ ਦੁੱਖਾਂ ਦੇ ਪਹਾੜ ਨੇ ਸਤਨਾਮ ਸਿੰਘ ਦੀ ਪਤਨੀ ਪਹਿਲਾਂ ਹੀ ਬਹੁਤ ਬਿਮਾਰ ਹੈ ਤੇ ਸਤਨਾਮ ਸਿੰਘ ਦਾ ਪੁੱਤਰ ਦੀ ਵੀ ਕੁਝ ਸਮਾਂ ਪਹਿਲਾਂ ਹੀ ਮੌਤ ਹੋ ਗਈ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ  ਪਰਿਵਾਰ ਦੀ ਮਦਦ ਕਰਨੀ ਚਾਹੀਦੀ ਹੈ। ਕਿਉਂਕਿ ਸਤਨਾਮ ਸਿੰਘ ਦੇ ਸਹਾਰੇ ਹੀ ਪਰਿਵਾਰ ਚੱਲ ਰਿਹਾ ਸੀ। ਦੂਜੇ ਪਾਸੇ ਸ਼੍ਰੋਮਣੀ ਕਮੇਟੀ ਮੈਂਬਰ ਗੁਰਿੰਦਰਪਾਲ ਸਿੰਘ ਗੋਰਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਇਸਦੀ ਸੂਚਨਾ ਦਿੱਤੀ ਗਈ ਹੈ। ਕੋਸ਼ਿਸ਼ ਹੈ ਕਿ ਪਰਿਵਾਰ ਦੀ ਬਣਦੀ ਸਹਾਇਤਾ ਕੀਤੀ ਜਾਵੇ। ਜਾਣਕਾਰੀ ਅਨੁਸਾਰ ਸਤਨਾਮ ਸਿੰਘ ਕਾਫ਼ੀ ਸਮੇਂ ਤੋਂ ਸ੍ਰੀ ਕੰਧ ਸਾਹਿਬ ਸੇਵਾ ਕਰ ਰਿਹਾ ਸੀ। ਅੱਜ ਸਵੇਰੇ ਸਤਨਾਮ ਸਿੰਘ ਨਿਸ਼ਾਨ ਸਾਹਿਬ ਦਾ ਕੱਪੜਾ ਬਦਲ ਰਿਹਾ ਸੀ ਤਾਂ ਅਚਾਨਕ ਨਿਸ਼ਾਨ ਸਾਹਿਬ ਦੀ ਤਾਰ ਟੁੱਟਣ ਕਾਰਨ ਉਹ ਉਚਾਈ ਤੋਂ ਹੇਠਾਂ ਡਿੱਗ ਗਏ, ਜਿਸ ਤੋਂ ਬਾਅਦ ਉਨ੍ਹਾਂ ਨੂੰ ਪ੍ਰਾਈਵੇਟ ਹਸਪਤਾਲ ਇਲਾਜ ਲਈ ਲਿਜਾਇਆ ਗਿਆ ਜਿੱਥੇ ਉਨ੍ਹਾਂ ਦੀ ਮੌਤ ਹੋ ਗਈ।

Recent News