menu-icon
Punjabi Story Line
  • Home
  • News
  • Punjab
  • Accident: ਘਰ ਵਿੱਚ ਚੱਲ ਰਹੀ ਸੀ ਧੀ ਦੇ ਵਿਆਹ ਦੀ ਤਿਆਰੀ,ਪਿਤਾ ਦੀ ਹਾਦਸੇ ‘ਚ ਮੌਤ

Accident: ਘਰ ਵਿੱਚ ਚੱਲ ਰਹੀ ਸੀ ਧੀ ਦੇ ਵਿਆਹ ਦੀ ਤਿਆਰੀ,ਪਿਤਾ ਦੀ ਹਾਦਸੇ ‘ਚ ਮੌਤ

ਘਟਨਾ ਤੋਂ ਬਾਅਦ ਰਾਹਗੀਰਾਂ ਨੇ ਉਸ ਨੂੰ ਹਸਪਤਾਲ ਪਹੁੰਚਾਇਆ, ਪਰ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।

Date Updated Last Updated : 22 January 2024, 01:41 PM IST
Share:

Punjab news: ਜਲੰਧਰ ਦੇ ਲੋਹੀਆਂ ਖਾਸ ਨੇੜੇ ਤੇਜ਼ ਰਫਤਾਰ ਕਾਰ ਨੇ ਸਕੂਟਰ ਸਵਾਰ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਸਕੂਟਰ (scooter)ਸਵਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਦਲਬੀਰ ਸਿੰਘ ਕਾਲਾ (55) ਵਾਸੀ ਪਿੰਡ ਫਰੀਦਾਸਰਾਏ, ਲੋਹੀਆਂ ਖਾਸ ਵਜੋਂ ਹੋਈ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ post-mortem ਲਈ ਹਸਪਤਾਲ ਭੇਜ ਦਿੱਤਾ ਹੈ। ਦਲਬੀਰ ਦੀ ਮੌਤ ਨਾਲ ਪੂਰਾ ਪਰਿਵਾਰ ਅਤੇ ਪਿੰਡ ਸਦਮੇ 'ਚ ਹੈ, ਕਿਉਂਕਿ ਕੁਝ ਦਿਨਾਂ ਬਾਅਦ ਹੀ ਉਸਦੀ ਧੀ ਦਾ ਵਿਆਹ ਸੀ। ਪਰ ਇਸ ਤੋਂ ਪਹਿਲਾਂ ਹੀ ਹਾਦਸੇ ਵਿੱਚ ਉਸਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਰਾਹਗੀਰਾਂ ਨੇ ਉਸ ਨੂੰ hospital ਪਹੁੰਚਾਇਆ, ਪਰ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।

car ਛੱਡ ਗਏ ਮੌਕੇ 'ਤੇ

ਰਾਹਗੀਰਾਂ ਨੇ ਦੱਸਿਆ ਕਿ ਹਾਦਸਾ ਲੋਹੀਆ ਖਾਸ ਸਥਿਤ ਹੇਮਕੁੰਟ Hospital ਨੇੜੇ ਹੋਇਆ। ਸਕੂਟਰ ਨੂੰ ਪਿੱਛੇ ਤੋਂ ਆ ਰਹੀ ਇੱਕ ਕਾਰ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ। ਮੌਕਾ ਪਾ ਕੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਹਾਲਾਂਕਿ ਉਨ੍ਹਾਂ ਦੀ ਕਾਰ ਉੱਥੇ ਹੀ ਰਹਿ ਗਈ। ਥਾਣਾ ਲੋਹੀਆਂ ਦੇ ਐੱਸਆਈ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਕਾਰ ਸਵਾਰਾਂ ਦੀ ਭਾਲ ਕੀਤੀ ਜਾ ਰਹੀ ਹੈ। ਕਾਰ ਸਵਾਰ ਆਪਣੀ ਗੱਡੀ ਦੀ ਰਜਿਸਟ੍ਰੇਸ਼ਨ ਕਾਪੀ ਵੀ ਨਾਲ ਲੈ ਗਏ ਹਨ।

Recent News