menu-icon
Punjabi Story Line
  • Home
  • News
  • Punjab
  • ਮੰਤਰੀ ਅਰੋੜਾ ਤੋਂ ਬਾਅਦ ਅਫ਼ਸਰਾਂ ਤੱਕ ਪਹੁੰਚੀ ED ਦੀ ਜਾਂਚ: 2 ਅਧਿਕਾਰੀਆਂ ਸਮੇਤ 4 ਨੂੰ ਸੰਮਨ, ਸੋਮਵਾਰ ਨੂੰ ਪੇਸ਼ ਹੋਣਗੇ

ਮੰਤਰੀ ਅਰੋੜਾ ਤੋਂ ਬਾਅਦ ਅਫ਼ਸਰਾਂ ਤੱਕ ਪਹੁੰਚੀ ED ਦੀ ਜਾਂਚ: 2 ਅਧਿਕਾਰੀਆਂ ਸਮੇਤ 4 ਨੂੰ ਸੰਮਨ, ਸੋਮਵਾਰ ਨੂੰ ਪੇਸ਼ ਹੋਣਗੇ

ਲੁਧਿਆਣਾ ਦੇ ਹੈਂਪਟਨ ਕੋਰਟ ਬਿਜ਼ਨਸ ਪਾਰਕ ਨਾਲ ਜੁੜੇ ਵਿਵਾਦ ਵਿੱਚ, ਸਾਲ 2023 ਵਿੱਚ ਜਦੋਂ ਸੰਜੀਵ ਅਰੋੜਾ ਰਾਜ ਸਭਾ ਮੈਂਬਰ ਸਨ, ਉਨ੍ਹਾਂ ਦੀ ਕੰਪਨੀ 'ਰਿਤੇਸ਼ ਪ੍ਰਾਪਰਟੀਜ਼ ਐਂਡ ਇੰਡਸਟਰੀਜ਼ ਲਿਮਟਿਡ' ਨੇ ਬਿਜਲੀ ਲੋਡ ਵਧਾਉਣ ਲਈ ਪਾਵਰਕਾਮ ਵਿੱਚ ਅਰਜ਼ੀ ਦਿੱਤੀ ਸੀ।

Date Updated Last Updated : 17 May 2026, 03:42 PM IST
Share:

ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੀ ਈਡੀਵੱਲੋਂ ਗ੍ਰਿਫ਼ਤਾਰੀ ਤੋਂ ਬਾਅਦ ਏਜੰਸੀ ਨੇ ਜਾਂਚ ਦਾ ਦਾਇਰਾ ਹੋਰ ਵਧਾ ਦਿੱਤਾ ਹੈ। ਸੂਤਰਾਂ ਅਨੁਸਾਰ, ਈਡੀ ਨੇ ਹੁਣ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪਾਵਰਕਾਮ) ਦੇ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਬਸੰਤ ਗਰਗ ਨੂੰ ਤਲਬ ਕੀਤਾ ਹੈ। ਇਸ ਤੋਂ ਇਲਾਵਾ 3 ਹੋਰ ਲੋਕਾਂ ਨੂੰ ਵੀ ਸੋਮਵਾਰ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਹਨ। ਇਨ੍ਹਾਂ ਵਿੱਚ ਪਾਵਰਕਾਮ ਦੀ ਡਾਇਰੈਕਟਰ (ਕਮਰਸ਼ੀਅਲ) ਹਰਸ਼ਰਨ ਕੌਰ ਤ੍ਰੇਹਨ, 2 ਕਾਰੋਬਾਰੀ ਭਾਈਵਾਲ ਹੇਮੰਤ ਸੂਦ ਅਤੇ ਚੰਦਰਸ਼ੇਖਰ ਸ਼ਾਮਲ ਹਨ। ਇਹ ਮਾਮਲਾ ਮੰਤਰੀ ਸੰਜੀਵ ਅਰੋੜਾ ਨਾਲ ਜੁੜੀ ਇੱਕ ਨਿੱਜੀ ਕੰਪਨੀ ਨੂੰ ਕਰੋੜਾਂ ਰੁਪਏ ਦੀ ਬੈਂਕ ਗਾਰੰਟੀ ਕਥਿਤ ਤੌਰ 'ਤੇ ਗੈਰ-ਕਾਨੂੰਨੀ ਢੰਗ ਨਾਲ ਵਾਪਸ ਕਰਕੇ ਫ਼ਾਇਦਾ ਪਹੁੰਚਾਉਣ ਨਾਲ ਸਬੰਧਤ ਹੈ। ਸੋਮਵਾਰ ਨੂੰ ਹੀ ਇਸ ਮਾਮਲੇ ਵਿੱਚ ਸੰਜੀਵ ਅਰੋੜਾ ਦੀ ਪਟੀਸ਼ਨ ਉੱਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਸੁਣਵਾਈ ਹੋਵੇਗੀ, ਜਿਸ ਵਿੱਚ ਈਡੀ ਵੱਲੋਂ ਜਵਾਬ ਦਾਇਰ ਕੀਤਾ ਜਾਵੇਗਾ।

ਫਾਈਲਾਂ ਸੌਂਪਣ ਦੀ ਤਿਆਰੀ-

ਸੂਤਰਾਂ ਅਨੁਸਾਰ, ਇਸ ਨੋਟਿਸ ਤੋਂ ਬਾਅਦ ਪਾਵਰਕਾਮ ਇਸ ਮਾਮਲੇ ਨਾਲ ਸਬੰਧਤ ਸਾਰੀਆਂ ਫਾਈਲਾਂ ਅਤੇ ਰਿਕਾਰਡ ਈਡੀ ਨੂੰ ਸੌਂਪਣ ਦੀ ਤਿਆਰੀ ਕਰ ਰਿਹਾ ਹੈ। ਅਧਿਕਾਰੀ ਮੰਗੇ ਗਏ ਦਸਤਾਵੇਜ਼ ਜਾਂਚ ਏਜੰਸੀ ਦੇ ਦਫ਼ਤਰ ਲੈ ਕੇ ਜਾਣਗੇ। ਸੂਤਰਾਂ ਮੁਤਾਬਕ, ਪੰਜਾਬ ਸਰਕਾਰ ਨੇ ਆਈਏਐਸ ਅਫ਼ਸਰ ਬਸੰਤ ਗਰਗ ਨੂੰ ਪਾਵਰਕਾਮ ਦਾ ਸੀਐਮਡੀ ਨਿਯੁਕਤ ਕਰਨ ਲਈ ਨਿਯਮਾਂ ਵਿੱਚ ਸੋਧ ਕੀਤੀ ਸੀ। ਮੰਨਿਆ ਜਾਂਦਾ ਹੈ ਕਿ ਉਹ ਮੰਤਰੀ ਅਰੋੜਾ ਦੇ ਕਰੀਬੀ ਹਨ। ਲੁਧਿਆਣਾ ਦੇ ਹੈਂਪਟਨ ਕੋਰਟ ਬਿਜ਼ਨਸ ਪਾਰਕ ਨਾਲ ਜੁੜੇ ਵਿਵਾਦ ਵਿੱਚ, ਸਾਲ 2023 ਵਿੱਚ ਜਦੋਂ ਸੰਜੀਵ ਅਰੋੜਾ ਰਾਜ ਸਭਾ ਮੈਂਬਰ ਸਨ, ਉਨ੍ਹਾਂ ਦੀ ਕੰਪਨੀ 'ਰਿਤੇਸ਼ ਪ੍ਰਾਪਰਟੀਜ਼ ਐਂਡ ਇੰਡਸਟਰੀਜ਼ ਲਿਮਟਿਡ' ਨੇ ਬਿਜਲੀ ਲੋਡ ਵਧਾਉਣ ਲਈ ਪਾਵਰਕਾਮ ਵਿੱਚ ਅਰਜ਼ੀ ਦਿੱਤੀ ਸੀ।

ਰਿਮਾਂਡ ਦੋ ਦਿਨਾਂ ਲਈ ਵਧਾਇਆ- 

ਭਾਵੇਂ ਸੰਜੀਵ ਅਰੋੜਾ ਦਾ ਰਿਮਾਂਡ ਦੋ ਦਿਨਾਂ ਲਈ ਵਧਾ ਦਿੱਤਾ ਗਿਆ ਹੈ, ਪਰ ਇਸ ਮਾਮਲੇ ਵਿੱਚ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਲਗਾਤਾਰ ਤਿੰਨ ਦਿਨਾਂ ਤੋਂ ਸੁਣਵਾਈ ਜਾਰੀ ਹੈ। ਪਿਛਲੇ ਤਿੰਨ ਦਿਨਾਂ ਤੋਂ ਅਰੋੜਾ ਦੇ ਵਕੀਲ ਆਪਣਾ ਪੱਖ ਰੱਖ ਰਹੇ ਸਨ। ਉਨ੍ਹਾਂ ਨੇ ਗ੍ਰਿਫ਼ਤਾਰੀ ਸਮੇਤ ਪੂਰੀ ਕਾਰਵਾਈ ਨੂੰ ਗਲਤ ਦੱਸਿਆ ਹੈ। ਹਾਲਾਂਕਿ, ਈਡੀ ਦੇ ਵਕੀਲ ਨੇ ਇਨ੍ਹਾਂ ਦਲੀਲਾਂ ਦਾ ਵਿਰੋਧ ਕੀਤਾ ਹੈ। ਉੱਥੇ ਹੀ, ਸੋਮਵਾਰ ਨੂੰ ਈਡੀ ਵੱਲੋਂ ਆਪਣਾ ਪੱਖ ਰੱਖਿਆ ਜਾਵੇਗਾ। ਦੂਜੇ ਪਾਸੇ, ਜੀਐਸਟੀ ਚੋਰੀ ਸਮੇਤ ਲਗਾਏ ਗਏ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਗਿਆ ਹੈ।

Recent News