menu-icon
Punjabi Story Line
  • Home
  • News
  • Punjab
  • Braking: ਲੁਧਿਆਣਾ ਵਿੱਚ ਹੌਜ਼ਰੀ ਦੇ ਗੋਦਾਮ 'ਚ ਲੱਗੀ ਭਿਆਨਕ ਅੱਗ, ਮੌਕੇ ਤੇ ਪਹੁੰਚੀ fire brigade

Braking: ਲੁਧਿਆਣਾ ਵਿੱਚ ਹੌਜ਼ਰੀ ਦੇ ਗੋਦਾਮ 'ਚ ਲੱਗੀ ਭਿਆਨਕ ਅੱਗ, ਮੌਕੇ ਤੇ ਪਹੁੰਚੀ fire brigade

ਜਿਵੇਂ ਹੀ ਲਾਈਟਾਂ ਚਾਲੂ ਕਰਨ ਲਈ ਬਟਨ ਦਬਾਇਆ ਤਾਂ ਅਚਾਨਕ ਬਿਜਲੀ ਦੀਆਂ ਤਾਰਾਂ ਵਿੱਚ ਧਮਾਕੇ ਹੋਣ ਲੱਗੇ। ਤਾਰਾਂ ਵਿੱਚੋਂ ਨਿਕਲੀ ਚੰਗਿਆੜੀ ਕਾਰਨ ਅੱਗ ਜਲਦੀ ਹੀ ਗੋਦਾਮ ਵਿੱਚ ਫੈਲ ਗਈ।

Date Updated Last Updated : 30 January 2024, 11:55 AM IST
Share:

ਹਾਈਲਾਈਟਸ

  • ਅੱਗ ਇੰਨੀ ਭਿਆਨਕ ਸੀ ਕਿ ਇਸ ਨੇ ਪੂਰੀ ਪਹਿਲੀ ਮੰਜ਼ਿਲ ਨੂੰ ਆਪਣੀ ਲਪੇਟ 'ਚ ਲੈ ਲਿਆ

Punjab News: ਲੁਧਿਆਣਾ ਦੇ ਹਜ਼ੂਰੀ ਰੋਡ 'ਤੇ ਡੀਐਨ ਗਰਗ ਹੌਜ਼ਰੀ ਫੈਕਟਰੀ ਅਤੇ ਗੋਦਾਮ ਵਿੱਚ ਭਿਆਨਕ ਅੱਗ ਲੱਗਣ ਦੀ ਖਬਰ ਸਾਹਮਣੇ ਆ ਰਹੀ ਹੈ। ਫੈਕਟਰੀ ਨੂੰ ਭਿਆਨਕ ਅੱਗ ਲੱਗਣ ਦੇ ਕਾਰਨ ਆਸਪਾਸ ਦੇ ਇਲਾਕੇ ਵਿੱਚ ਦਹਿਸ਼ਤ ਫੈਲ ਗਈ ਹੈ। ਦੱਸ ਦਈਏ ਕਿ ਅੱਗ ਲੱਗਣ ਦਾ ਕਾਰਨ ਅਜੇ ਤੱਕ ਸਪੱਸ਼ਟ ਨਹੀਂ ਹੋ ਸਕਿਆ ਹੈ। ਮੌਕੇ 'ਤੇ ਮੌਜੂਦ ਲੋਕਾਂ ਅਨੁਸਾਰ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਹਨ ਅਤੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

4 ਮੁਲਾਜ਼ਮਾਂ ਸੁਰੱਖਿਅਤ ਕੱਢਿਆ ਬਾਹਰ

ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਜਦੋਂ ਹੌਜ਼ਰੀ ਦੇ ਗੋਦਾਮ ਵਿੱਚ 4 ਮਜ਼ਦੂਰ ਆਏ। ਉਨ੍ਹਾਂ ਨੇ ਜਿਵੇਂ ਹੀ ਲਾਈਟਾਂ ਚਾਲੂ ਕਰਨ ਲਈ ਬਟਨ ਦਬਾਇਆ ਤਾਂ ਅਚਾਨਕ ਬਿਜਲੀ ਦੀਆਂ ਤਾਰਾਂ ਵਿੱਚ ਧਮਾਕੇ ਹੋਣ ਲੱਗੇ। ਤਾਰਾਂ ਵਿੱਚੋਂ ਨਿਕਲੀ ਚੰਗਿਆੜੀ ਕਾਰਨ ਅੱਗ ਜਲਦੀ ਹੀ ਗੋਦਾਮ ਵਿੱਚ ਫੈਲ ਗਈ। ਮੁਲਾਜ਼ਮਾਂ ਨੇ ਤੁਰੰਤ ਮਾਲਕ ਨੂੰ ਬੁਲਾਇਆ। ਅੱਗ ਲੱਗਣ ਤੋਂ ਬਾਅਦ ਚਾਰੇ ਮੁਲਾਜ਼ਮਾਂ ਨੂੰ ਤੁਰੰਤ ਸੁਰੱਖਿਅਤ ਬਾਹਰ ਕੱਢ ਲਿਆ ਗਿਆ।

ਫਾਇਰ ਬ੍ਰਿਗੇਡ ਨੂੰ ਕੀਤਾ ਸੂਚਿਤ

ਆਸ-ਪਾਸ ਦੇ ਲੋਕਾਂ ਅਤੇ ਦੁਕਾਨਦਾਰਾਂ ਨੇ ਨੇ ਅੱਗ ਬੁਝਾਉਣ ਦੀ ਪੂਰੀ ਕੋਸ਼ਿਸ਼ ਕੀਤੀ ਉਹ ਅਸਫਲ ਰਹੇ। ਅੱਗ ਇੰਨੀ ਭਿਆਨਕ ਸੀ ਕਿ ਇਸ ਨੇ ਪੂਰੀ ਪਹਿਲੀ ਮੰਜ਼ਿਲ ਨੂੰ ਆਪਣੀ ਲਪੇਟ 'ਚ ਲੈ ਲਿਆ। ਅੱਗ ਵਧਣ ਕਾਰਨ ਲੋਕਾਂ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਮੌਕੇ ਤੇ ਪੁੱਜੀ ਥਾਣਾ ਡਿਵੀਜ਼ਨ ਨੰਬਰ 3 ਦੀ ਪੁਲਿਸ ਨੇ ਘਟਨਾ ਵਾਲੀ ਥਾਂ ਦੀ ਘੇਰਾਬੰਦੀ ਕਰ ਦਿੱਤੀ ਹੈ।

Recent News