menu-icon
Punjabi Story Line
  • Home
  • News
  • Punjab
  • ਬ੍ਰੇਕਿੰਗ - ਪ੍ਰੇਮ ਸਬੰਧਾਂ ਦੇ ਚੱਲਦਿਆਂ ਕੈਬਨਿਟ ਮੰਤਰੀ ਹਰਦੀਪ ਮੁੰਡੀਆਂ ਦੇ ਗੰਨਮੈਨ ਦੀ ਗੋਲੀ ਲੱਗਣ ਕਾਰਨ ਮੌਤ, ਲੜਕੀ ਦੇ ਘਰੋਂ ਮਿਲੀ ਲਾਸ਼

ਬ੍ਰੇਕਿੰਗ - ਪ੍ਰੇਮ ਸਬੰਧਾਂ ਦੇ ਚੱਲਦਿਆਂ ਕੈਬਨਿਟ ਮੰਤਰੀ ਹਰਦੀਪ ਮੁੰਡੀਆਂ ਦੇ ਗੰਨਮੈਨ ਦੀ ਗੋਲੀ ਲੱਗਣ ਕਾਰਨ ਮੌਤ, ਲੜਕੀ ਦੇ ਘਰੋਂ ਮਿਲੀ ਲਾਸ਼

ਗੋਲਡੀ ਦੀ ਭੈਣ ਅਨੁਸਾਰ ਉਸਦੀ ਪ੍ਰੇਮ ਸਬੰਧ ਪਿੰਡ ਦੀ ਕੁੜੀ ਨਾਲ ਸੀ ਤਾਂ ਲੜਕੀ ਦਾ ਵਿਆਹ ਹੋ ਗਿਆ ਸੀ। ਵਿਆਹ ਮਗਰੋਂ ਵੀ ਲੜਕੀ ਉਸਦੇ ਭਰਾ ਨਾਲ ਗੱਲਬਾਤ ਕਰਦੀ ਸੀ। ਅੱਜ ਲੜਕੀ ਵਾਲਿਆਂ ਨੇ ਉਸਦੇ ਭਰਾ ਨੂੰ ਘਰ ਬੁਲਾ ਕੇ ਗੋਲੀ ਮਾਰ ਦਿੱਤੀ। 

Date Updated Last Updated : 27 April 2025, 09:23 PM IST
Share:

ਪੰਜਾਬ ਪੁਲਿਸ ਦੇ ਕਾਂਸਟੇਬਲ ਗੁਰਕੀਰਤ ਸਿੰਘ ਗੋਲਡੀ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਮਾਮਲਾ ਪ੍ਰੇਮ ਸਬੰਧਾਂ ਦਾ ਦੱਸਿਆ ਜਾ ਰਿਹਾ ਹੈ। ਗੋਲਡੀ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦਾ ਗੰਨਮੈਨ ਸੀ। ਗੁਰਕੀਰਤ ਸਿੰਘ ਗੋਲਡੀ ਦੀ ਮੌਤ ਗੋਲੀ ਲੱਗਣ ਨਾਲ ਹੋਈ। ਗੋਲਡੀ ਖੰਨਾ ਰਾਮਪੁਰ ਪਿੰਡ ਦਾ ਰਹਿਣ ਵਾਲਾ ਸੀ, ਜੋ ਕਿ ਦੋਰਾਹਾ ਥਾਣੇ ਅਧੀਨ ਆਉਂਦਾ ਹੈ। ਗੋਲਡੀ ਦੀ ਭੈਣ ਅਨੁਸਾਰ ਉਸਦੀ ਪ੍ਰੇਮ ਸਬੰਧ ਪਿੰਡ ਦੀ ਕੁੜੀ ਨਾਲ ਸੀ ਤਾਂ ਲੜਕੀ ਦਾ ਵਿਆਹ ਹੋ ਗਿਆ ਸੀ। ਵਿਆਹ ਮਗਰੋਂ ਵੀ ਲੜਕੀ ਉਸਦੇ ਭਰਾ ਨਾਲ ਗੱਲਬਾਤ ਕਰਦੀ ਸੀ। ਅੱਜ ਲੜਕੀ ਵਾਲਿਆਂ ਨੇ ਉਸਦੇ ਭਰਾ ਨੂੰ ਘਰ ਬੁਲਾ ਕੇ ਗੋਲੀ ਮਾਰ ਦਿੱਤੀ। 

ਪਰਿਵਾਰ ਦਾ ਦੋਸ਼ - ਕਤਲ ਕੀਤਾ ਗਿਆ 

ਜਦੋਂਕਿ ਗੋਲਡੀ ਦੇ ਪਰਿਵਾਰਕ ਮੈਂਬਰਾਂ ਨੇ ਗੰਭੀਰ ਦੋਸ਼ ਲਗਾਏ ਹਨ। ਪਰਿਵਾਰ ਦਾ ਕਹਿਣਾ ਹੈ ਕਿ ਗੋਲਡੀ ਜਿਸ ਘਰ ਗਿਆ ਸੀ, ਉਸ ਨਾਲ ਪਹਿਲਾਂ ਹੀ ਦੁਸ਼ਮਣੀ ਸੀ। ਅੱਜ ਜਦੋਂ ਗੋਲਡੀ ਦੁਪਹਿਰ ਨੂੰ ਉਸ ਘਰ ਗਿਆ ਸੀ ਤਾਂ ਸ਼ਾਮ 5 ਵਜੇ ਦੱਸਿਆ ਜਾਂਦਾ ਹੈ ਕਿ ਗੋਲਡੀ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਪਰਿਵਾਰ ਦਾ ਕਹਿਣਾ ਹੈ ਕਿ ਗੋਲਡੀ ਨੂੰ ਗੋਲੀ ਮਾਰੀ ਗਈ ਹੈ। ਦੂਜੇ ਪਾਸੇ, ਜਿਸ ਘਰ ਵਿੱਚ ਇਹ ਘਟਨਾ ਵਾਪਰੀ, ਉੱਥੇ ਦੇ ਲੋਕਾਂ ਦਾ ਕਹਿਣਾ ਹੈ ਕਿ ਗੋਲਡੀ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕੀਤੀ ਹੈ। ਡੀਐਸਪੀ ਹੇਮੰਤ ਮਲਹੋਤਰਾ ਨੇ ਕਿਹਾ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। 

Recent News