ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਇਕ ਵਾਰ ਫਿਰ ਪਾਕਿਸਤਾਨੀ ਅੱਤਵਾਦੀਆਂ ਅਤੇ ਸਮੱਗਲਰਾਂ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਬੀਐਸਐਫ ਦੇ ਜਵਾਨਾਂ ਨੇ ਡਰੋਨ ਰਾਹੀਂ ਭੇਜੇ ਗਏ ਹਥਿਆਰਾਂ ਦੀ ਖੇਪ ਜ਼ਬਤ ਕਰ ਲਈ ਹੈ। ਬੀਐਸਐਫ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਇਹ ਬਰਾਮਦਗੀ ਤਰਨਤਾਰਨ ਅਧੀਨ ਪੈਂਦੇ ਪਿੰਡ ਖਾਲੜਾ ਤੋਂ ਕੀਤੀ ਗਈ ਹੈ। ਬੀਐਸਐਫ ਅਧਿਕਾਰੀਆਂ ਨੇ ਦੱਸਿਆ ਕਿ ਜਵਾਨਾਂ ਨੇ ਰਾਤ ਵੇਲੇ ਡਰੋਨ ਦੀ ਮੂਵਮੈਂਟ ਦੇਖੀ ਸੀ। ਜਿਸ ਤੋਂ ਬਾਅਦ ਇਲਾਕੇ 'ਚ ਸਰਚ ਅਭਿਆਨ ਚਲਾਇਆ ਗਿਆ। ਸੈਨਿਕਾਂ ਨੇ ਪਹਿਲਾਂ ਖੇਤਰ ਵਿੱਚ ਇੱਕ ਛੋਟਾ ਕਵਾਡਕਾਪਟਰ DJI Mavic 3 ਡਰੋਨ ਬਰਾਮਦ ਕੀਤਾ। ਇਸ ਤੋਂ ਬਾਅਦ ਜਵਾਨਾਂ ਨੇ ਆਪਣੀ ਤਲਾਸ਼ੀ ਮੁਹਿੰਮ ਜਾਰੀ ਰੱਖੀ।
ਸਰਚ ਦੌਰਾਨ ਮਿਲਿਆ ਪੀਲਾ ਪੈਕਟ
ਤਲਾਸ਼ੀ ਦੌਰਾਨ ਜਵਾਨਾਂ ਨੂੰ ਇੱਕ ਪੀਲੇ ਰੰਗ ਦਾ ਪੈਕਟ ਮਿਲਿਆ। ਬੀਐਸਐਫ ਅਧਿਕਾਰੀਆਂ ਨੇ ਦੱਸਿਆ ਕਿ ਪੈਕਟ ਵਿੱਚ ਦੋ ਪਿਸਤੌਲ ਭੇਜੇ ਗਏ ਸਨ। ਇਹ ਆਸਟ੍ਰੀਆ ਦੀ ਬਣੀਆਂ ਅਤਿ-ਆਧੁਨਿਕ ਗਲੋਕ ਪਿਸਤੌਲਾਂ ਸਨ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਪਿਸਤੌਲ ਦੀ ਵਰਤੋਂ ਟਾਰਗੇਟ ਕਿਲਿੰਗ ਲਈ ਕੀਤੀ ਜਾਂਦਾ ਹੈ।
ਇੱਕ ਸਾਲ ਵਿੱਚ 3 ਪਾਕਿਸਤਾਨੀ ਘੁਸਪੈਠੀਏ ਵੀ ਮਾਰੇ
ਬੀਐਸਐਫ ਤੋਂ ਮਿਲੀ ਜਾਣਕਾਰੀ ਅਨੁਸਾਰ ਪਿਛਲੇ ਕੁਝ ਸਾਲਾਂ ਤੋਂ ਡਰੋਨ ਦੀ ਆਵਾਜਾਈ ਵਧਣ ਲੱਗੀ ਹੈ। ਇੱਕ ਸਾਲ ਵਿੱਚ ਬੀਐਸਐਫ ਨੇ ਪੰਜਾਬ ਵਿੱਚੋਂ 90 ਡਰੋਨ, 493 ਕਿਲੋ ਹੈਰੋਇਨ ਅਤੇ 37 ਹਥਿਆਰ ਬਰਾਮਦ ਕੀਤੇ ਹਨ। ਇਸ ਦੌਰਾਨ 29 ਤਸਕਰ ਅਤੇ 3 ਪਾਕਿਸਤਾਨੀ ਘੁਸਪੈਠੀਏ ਵੀ ਮਾਰੇ ਗਏ।