menu-icon
Punjabi Story Line
  • Home
  • News
  • Punjab
  • ਕੇਂਦਰ ਸਰਕਾਰ ਦਾ ਆਮ ਲੋਕਾਂ ਨੂੰ ਤੋਹਫਾ, ਪਿਆਜ਼ ਤੋਂ ਬਾਅਦ ਸਸਤੀ ਹੋਈ ਦਾਲ

ਕੇਂਦਰ ਸਰਕਾਰ ਦਾ ਆਮ ਲੋਕਾਂ ਨੂੰ ਤੋਹਫਾ, ਪਿਆਜ਼ ਤੋਂ ਬਾਅਦ ਸਸਤੀ ਹੋਈ ਦਾਲ

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਜਦੋਂ ਪਿਆਜ਼ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਸਨ ਤਾਂ ਕੇਂਦਰ ਸਰਕਾਰ ਵੱਲੋਂ ਮਕਸੂਦਾਂ ਸਬਜ਼ੀ ਮੰਡੀ ਵਿੱਚ ਸਸਤੇ ਪਿਆਜ਼ ਭੇਜੇ ਗਏ ਸਨ। ਸਰਕਾਰ ਨੇ ਲੋਕਾਂ ਨੂੰ ਸਸਤੇ ਭਾਅ ਤੇ ਪਿਆਜ਼ ਵੇਚੇ ਸਨ।

Date Updated Last Updated : 28 November 2023, 12:03 PM IST
Share:

ਲਗਾਤਾਰ ਵੱਧ ਰਹੀ ਮਹਿੰਗਾਈ ਦੇ ਨੇ ਜਿਥੇ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ, ਉਥੇ ਹੀ ਹੁਣ ਲੋਕਾਂ ਨੂੰ ਇਸ ਤੋਂ ਇੱਕ ਰਾਹਤ ਭਰੀ ਖਬਰ ਮਿਲੀ ਹੈ ਕਿ ਪੰਜਾਬ ‘ਚ ਪਿਆਜ਼ ਤੋਂ ਬਾਅਦ ਹੁਣ ਕੇਂਦਰ ਸਰਕਾਰ ਦੀ ਸਕੀਮ ਤਹਿਤ ਲੋਕਾਂ ਨੂੰ ਸਸਤੇ ਭਾਅ ‘ਤੇ ਦਾਲਾਂ ਵੀ ਮਿਲਣਗੀਆਂ। ਮੰਗਲਵਾਰ ਤੋਂ ਜਲੰਧਰ ਦੀ ਮਕਸੂਦਾਂ ਸਬਜ਼ੀ ਮੰਡੀ ਦੀ ਦੁਕਾਨ ਨੰਬਰ 78 ਤੋਂ 60 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਛੋਲਿਆਂ ਦੀ ਦਾਲ ਦਿੱਤੀ ਜਾਵੇਗੀ। ਇਨਾ ਸਸਤੇ ਰੇਟਾਂ ਤੇ ਦਾਲ ਲੈਣ ਲਈ ਤੁਹਾਡੇ ਕੋਲ ਆਧਾਰ ਕਾਰਡ ਹੋਣਾ ਜਰੂਰੀ ਹੈ ਕਿਉਂਕਿ ਆਧਾਰ ਕਾਰਡ ਦਾ ਨੰਬਰ ਨੋਟ ਕਰਨ ਤੋਂ ਬਾਅਦ ਹੀ ਤੁਹਾਨੂੰ ਸਸਤੇ ਰੇਟਾਂ ਤੇ ਦਾਲ ਦਿੱਤੀ ਜਾਵੇਗੀ।

ਹੋਵੇਗਾ ਆਮ ਲੋਕਾਂ ਨੂੰ ਫਾਇਦਾ

ਜਾਣਕਾਰੀ ਅਨੁਸਾਰ ਆਮ ਕਰਿਆਨੇ ਦੀਆਂ ਦੁਕਾਨਾਂ ‘ਤੇ ਛੋਲਿਆਂ 90 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਹੇ ਹਨ। ਪਰ ਹੁਣ ਕੇਂਦਰ ਸਰਕਾਰ ਦੀ ਇਸ ਸਕੀਮ ਨਾਲ ਆਮ ਲੋਕਾਂ ਦੀਆਂ ਜੇਬਾਂ ‘ਤੇ ਭਾਰ ਘੱਟ ਹੋਵੇਗਾ। ਇਹ ਸਪਲਾਈ ਕੇਂਦਰ ਸਰਕਾਰ ਦੇ NCCF (ਨੈਸ਼ਨਲ ਕੋ-ਆਪਰੇਟਿਵ ਕੰਜ਼ਿਊਮਰ ਫੈਡਰੇਸ਼ਨ ਆਫ ਇੰਡੀਆ ਲਿਮਟਿਡ) ਵੱਲੋਂ ਮੁਹੱਈਆ ਕਰਵਾਈ ਜਾਵੇਗੀ।

ਰੋਜ਼ ਇੱਕ ਘੰਟੇ ਲਈ ਮਿਲੇਗੀ ਸਸਤੀ ਦਾਲ

ਇਕ ਆਧਾਰ ਕਾਰਡ ‘ਤੇ 4 ਕਿਲੋ ਛੋਲਿਆਂ ਦੀ ਦਾਲ ਦਿੱਤੀ ਜਾਵੇਗੀ। ਦੁਕਾਨਦਾਰ ਨੂੰ ਸਾਰਾ ਰਿਕਾਰਡ NCCF ਕੋਲ ਜਮ੍ਹਾ ਕਰਵਾਉਣਾ ਹੋਵੇਗਾ। ਆਮ ਲੋਕਾਂ ਨੂੰ ਮੰਗਲਵਾਰ ਸਵੇਰੇ 10 ਵਜੇ ਤੋਂ ਦਾਲ ਮਿਲਣੀ ਸ਼ੁਰੂ ਹੋ ਜਾਵੇਗੀ। ਇਹ ਹਰ ਰੋਜ਼ ਸਵੇਰੇ 10 ਵਜੇ ਤੋਂ ਸਵੇਰੇ 11 ਵਜੇ ਤੱਕ ਵੇਚਿਆ ਜਾਵੇਗਾ। ਇਸ ਦੇ ਨਾਲ ਹੀ ਅਧਿਕਾਰੀਆਂ ਮੁਤਾਬਕ ਆਧਾਰ ਕਾਰਡ ਤੋਂ ਬਿਨਾਂ ਕਿਸੇ ਨੂੰ ਦਾਲ ਨਹੀਂ ਦਿੱਤੀ ਜਾਵੇਗੀ।

Recent News