ਮੁੱਖ ਮੰਤਰੀ ਮਾਨ ਨੇ ਮੰਤਰੀਆਂ-ਵਿਧਾਇਕਾਂ ਨੂੰ ਚਾਹ ਤੇ ਬੁਲਾ ਕੇ ਕਹੀ ਇਹ ਗੱਲ

ਮਾਨ ਨੇ ਕਿਹਾ ਕਿ ਤੁਸੀਂ ਵਿਰੋਧੀ ਧਿਰ ਵਿੱਚ ਨਹੀਂ ਹੋ ਜੋ ਸਵਾਲ ਪੁੱਛਦੇ ਹੋ ਕਿ ਮੰਤਰੀਆਂ ਨੂੰ ਖੂੰਜੇ ਲਗਾਓ। ਤੁਹਾਡੇ ਔਖੇ ਸਵਾਲ ਅਤੇ ਮੰਤਰੀਆਂ ਨੂੰ ਘੇਰਨਾ ਹੀ ਵਿਰੋਧੀਆਂ ਨੂੰ ਗੱਲ ਕਰਨ ਦਾ ਮੌਕਾ ਦੇਵੇਗਾ

Nishant Singhi
Calendar

Share:

ਹਾਈਲਾਈਟਸ

  • ਸੱਤਾਧਾਰੀ ਵਿਧਾਇਕਾਂ ਵੱਲੋਂ ਆਪਣੀ ਹੀ ਸਰਕਾਰ ਦੇ ਮੰਤਰੀਆਂ ਤੋਂ ਪੁੱਛੇ ਜਾ ਰਹੇ ਸ਼ਰਮਨਾਕ ਸਵਾਲ
  • ਮਾਨ ਬੋਲੇ- ਜੇਕਰ ਕੋਈ ਸਮੱਸਿਆ ਹੈ ਤਾਂ ਉਨ੍ਹਾਂ ਨਾਲ ਕੰਮ ਕਰਕੇ ਮਸਲਾ ਹੱਲ ਕਰਵਾਓ

ਪੰਜਾਬ ਵਿਧਾਨ ਸਭਾ ਦਾ ਸੈਸ਼ਨ 28-29 ਨਵੰਬਰ ਨੂੰ ਹੋਣ ਜਾ ਰਿਹਾ ਹੈ। ਸੈਸ਼ਨ ਤੋਂ ਪਹਿਲਾਂ ਹੀ ਵਿਧਾਇਕਾਂ ਅਤੇ ਮੰਤਰੀਆਂ ਵਿੱਚ ਅੰਤਰ ਦੁਰ ਕਰਣ ਲਈ ਮੀਟਿੰਗ ਸੱਦੀ ਤੇ ਉਹਨਾਂ ਨਾਲ ਗੱਲਬਾਤ ਵੀ ਕੀਤੀ। ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਪਣੇ ਸਾਫ-ਸੁਥਰੇ ਅਕਸ ਕਾਰਨ ਹੀ ਸੱਤਾ ਵਿੱਚ ਆਈ ਹੈ ਅਤੇ ਇਹੀ ਸਾਡੀ ਤਾਕਤ ਹੈ। ਉਹਨਾਂ ਨੇ ਕਿਹਾ ਕਿ ਵਿਧਾਨ ਸਭਾ ਵਿੱਚ ਸਾਰਿਆਂ ਨੂੰ ਇੱਕਜੁੱਟ ਦਿਖਾਈ ਦੇਣੀ ਚਾਹੀਦੀ ਹੈ। ਤੁਹਾਡੀ ਆਪਣੀ ਸਰਕਾਰ ਹੈ। ਜੇਕਰ ਕੋਈ ਸਮੱਸਿਆ ਹੈ ਤਾਂ ਉਨ੍ਹਾਂ ਨਾਲ ਕੰਮ ਕਰਕੇ ਮਸਲਾ ਹੱਲ ਕਰਵਾਓ। ਅਸਲ ਵਿੱਚ ਸੱਤਾਧਾਰੀ ਵਿਧਾਇਕਾਂ ਵੱਲੋਂ ਆਪਣੀ ਹੀ ਸਰਕਾਰ ਦੇ ਮੰਤਰੀਆਂ ਨੂੰ ਜਿਸ ਤਰ੍ਹਾਂ ਸ਼ਰਮਨਾਕ ਸਵਾਲ ਪੁੱਛੇ ਜਾ ਰਹੇ ਹਨ, ਉਸ ਤੋਂ ਨਾਰਾਜ਼ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਤਰੀਆਂ ਸਮੇਤ ਪਾਰਟੀ ਦੇ ਸਾਰੇ ਵਿਧਾਇਕਾਂ ਨੂੰ ਚਾਹ ਲਈ ਆਪਣੇ ਘਰ ਬੁਲਾਇਆ ਅਤੇ ਸਮਝਾਇਆ।

ਅਜਿਹੇ ਸਵਾਲ ਨਾ ਪੁੱਛੋ ਜੋ ਮੰਤਰੀਆਂ ਨੂੰ ਮੁਸੀਬਤ ਵਿੱਚ ਪਾ ਦੇਣ

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਉਹ ਸੱਤਾਧਾਰੀ ਪਾਰਟੀ ਦੇ ਵਿਧਾਇਕ ਹਨ। ਅਜਿਹੇ ਸਵਾਲ ਨਾ ਪੁੱਛੋ ਜੋ ਤੁਹਾਡੀ ਆਪਣੀ ਸਰਕਾਰ ਦੇ ਮੰਤਰੀਆਂ ਨੂੰ ਮੁਸੀਬਤ ਵਿੱਚ ਪਾ ਦੇਣ। ਮਾਨ ਨੇ ਕਿਹਾ ਕਿ ਤੁਸੀਂ ਵਿਰੋਧੀ ਧਿਰ ਵਿੱਚ ਨਹੀਂ ਹੋ ਜੋ ਸਵਾਲ ਪੁੱਛਦੇ ਹੋ ਕਿ ਮੰਤਰੀਆਂ ਨੂੰ ਖੂੰਜੇ ਲਗਾਓ। ਤੁਹਾਡੇ ਔਖੇ ਸਵਾਲ ਅਤੇ ਮੰਤਰੀਆਂ ਨੂੰ ਘੇਰਨਾ ਹੀ ਵਿਰੋਧੀਆਂ ਨੂੰ ਗੱਲ ਕਰਨ ਦਾ ਮੌਕਾ ਦੇਵੇਗਾ। ਆਪਣੀ ਰਿਹਾਇਸ਼ 'ਤੇ ਵਿਧਾਇਕਾਂ ਨਾਲ ਗੱਲ ਕਰਦੇ ਹੋਏ ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਸਾਰੇ ਵਿਧਾਇਕ ਟੀਮ ਦੇ ਮੈਂਬਰ ਹਨ। ਸਾਰੇ ਇੱਕ ਹੀ ਵਰਦੀ ਵਿੱਚ ਖੇਡ ਰਹੇ ਹਨ।

ਪ੍ਰਦਰਸ਼ਨ ਦੇ ਆਧਾਰ 'ਤੇ ਟੀਮ ਨੂੰ ਬਦਲਿਆ ਵੀ ਜਾ ਸਕਦਾ

ਜੇਕਰ ਕੁਝ ਮੰਤਰੀ ਬਣ ਗਏ ਹਨ ਤਾਂ ਇਸਦਾ ਮਤਲਬ ਇਹ ਨਹੀਂ ਕਿ ਸਿਰਫ 11 ਲੋਕ ਹੀ ਖੇਡਣਗੇ। ਪ੍ਰਦਰਸ਼ਨ ਦੇ ਆਧਾਰ 'ਤੇ ਟੀਮ ਨੂੰ ਵੀ ਬਦਲਿਆ ਜਾ ਸਕਦਾ ਹੈ। ਤੁਹਾਡੇ ਸਾਰਿਆਂ ਕੋਲ ਇੱਕੋ ਜਿਹੀ ਸ਼ਕਤੀ ਹੈ। ਮੁੱਖ ਮੰਤਰੀ ਨੇ ਵਿਧਾਇਕਾਂ ਨੂੰ ਇਹ ਵੀ ਕਿਹਾ ਕਿ ਉਹ ਆਲੇ-ਦੁਆਲੇ 'ਤੇ ਨਜ਼ਰ ਰੱਖਣ, ਕਿਉਂਕਿ ਤੁਹਾਡੇ ਨਜ਼ਦੀਕੀ ਕੁਝ ਅਜਿਹਾ ਕਰ ਸਕਦੇ ਹਨ, ਜਿਸ ਨਾਲ ਯਕੀਨਨ ਤੁਹਾਡਾ ਅਕਸ ਖਰਾਬ ਹੋਵੇਗਾ। ਇਸ ਤੋਂ ਇਲਾਵਾ ਤੁਸੀਂ ਸਰਕਾਰ ਲਈ ਮੁਸੀਬਤ ਦਾ ਕਾਰਨ ਵੀ ਬਣੋਗੇ। ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਉਨ੍ਹਾਂ ਤਿੰਨ ਦਿਨ ਪਹਿਲਾਂ ਹੋਈ ਕੈਬਨਿਟ ਮੀਟਿੰਗ ਦੌਰਾਨ ਆਪਣੇ ਮੰਤਰੀਆਂ ਨੂੰ ਇਹੀ ਸਲਾਹ ਦਿੱਤੀ ਸੀ। 

ਇਹ ਵੀ ਪੜ੍ਹੋ