menu-icon
Punjabi Story Line
  • Home
  • News
  • Punjab
  • ਜਲੰਧਰ ਪਹੁੰਚੇ ਕਾਮੇਡੀਅਨ ਕਪਿਲ ਸ਼ਰਮਾ,ਪਤਨੀ ਨਾਲ ਖਾਧੇ ਦੇਸੀ-ਘੀ ਹਾਰਟ ਅਟੈਕ ਪਰਾਉਂਠੇ

ਜਲੰਧਰ ਪਹੁੰਚੇ ਕਾਮੇਡੀਅਨ ਕਪਿਲ ਸ਼ਰਮਾ,ਪਤਨੀ ਨਾਲ ਖਾਧੇ ਦੇਸੀ-ਘੀ ਹਾਰਟ ਅਟੈਕ ਪਰਾਉਂਠੇ

ਕਪਿਲ ਸ਼ਰਮਾ ਅਤੇ ਉਨ੍ਹਾਂ ਦੀ ਪਤਨੀ ਗਿੰਨੀ ਨੇ ਕਾਰ 'ਚ ਬੈਠ ਕੇ ਪਰਾਉਂਠਾ ਖਾਧਾ ਅਤੇ ਫਿਰ ਸੜਕ 'ਤੇ ਖੜ੍ਹੇ ਹੋ ਕੇ ਚਾਹ ਪੀਤੀ।

Date Updated Last Updated : 30 December 2023, 08:12 AM IST
Share:

ਹਾਈਲਾਈਟਸ

  • ਤੇ ਦਿਨੀਂ ਕਾਮੇਡੀਅਨ ਕਪਿਲ ਸ਼ਰਮਾ ਆਪਣੀ ਪਤਨੀ ਗਿੰਨੀ ਚਤਰਥ ਸ਼ਰਮਾ ਨਾਲ ਪੰਜਾਬ ਦੇ ਜਲੰਧਰ ਪਹੁੰਚੇ

ਆਪਣੀ ਕਾਮੇਡੀ ਨਾਲ ਦੇਸ਼ ਭਰ 'ਚ ਦਰਸ਼ਕਾਂ 'ਚ ਆਪਣੀ ਪਛਾਣ ਬਣਾਉਣ ਵਾਲੇ ਕਪਿਲ ਸ਼ਰਮਾ ਖਾਣ-ਪੀਣ ਦੇ ਵੀ ਕਾਫੀ ਸ਼ੌਕੀਨ ਹਨ। ਬੀਤੇ ਦਿਨੀਂ ਕਾਮੇਡੀਅਨ ਕਪਿਲ ਸ਼ਰਮਾ ਆਪਣੀ ਪਤਨੀ ਗਿੰਨੀ ਚਤਰਥ ਸ਼ਰਮਾ ਨਾਲ ਪੰਜਾਬ ਦੇ ਜਲੰਧਰ ਪਹੁੰਚੇ। ਉਨ੍ਹਾਂ ਨੇ ਮਾਡਲ ਟਾਊਨ ਦੇ ਮਸ਼ਹੂਰ ਹਾਰਟ ਅਟੈਕ ਦੇਸੀ-ਘਿਓ ਪਰਾਉਂਠੇ ਦਾ ਆਨੰਦ ਲਿਆ। ਦੱਸ ਦਈਏ ਕੀ ਕਪਿਲ ਸ਼ਰਮਾ ਦੇ ਸਹੁਰੇ ਵੀ ਜਲੰਧਰ 'ਚ ਹਨ।

 

ਸੋਸ਼ਲ ਮੀਡੀਆ ਤੇ ਦੇਖੀ ਵੀਡੀਓ

ਮੁੰਬਈ ਤੋਂ ਜਲੰਧਰ ਪਹੁੰਚੇ ਕਪਿਲ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੇ ਮੁੰਬਈ ਵਿੱਚ ਹਾਰਟ ਅਟੈਕ ਪਰਾਂਉਠੇ ਬਾਰੇ ਵੀਡੀਓ ਸੋਸ਼ਲ ਮੀਡੀਆ 'ਤੇ ਦੇਖੀ ਸੀ। ਇਸ ਤੋਂ ਬਾਅਦ ਉਸ ਨੂੰ ਵੀਰ ਦਵਿੰਦਰ ਤੋਂ ਪਰਾਂਉਠੇ ਖਾਣ ਦੀ ਇੱਛਾ ਹੋਈ। ਕਪਿਲ ਸ਼ਰਮਾ ਅਤੇ ਉਨ੍ਹਾਂ ਦੀ ਪਤਨੀ ਗਿੰਨੀ ਨੇ ਕਾਰ 'ਚ ਬੈਠ ਕੇ ਪਰਾਉਂਠਾ ਖਾਧਾ ਅਤੇ ਫਿਰ ਸੜਕ 'ਤੇ ਖੜ੍ਹੇ ਹੋ ਕੇ ਚਾਹ ਪੀਤੀ। ਕਪਿਲ ਨੇ ਵੀਰ ਦਵਿੰਦਰ ਦੇ ਪਰਾਂਠੇ ਦੀ ਵੀ ਖੂਬ ਤਾਰੀਫ ਕੀਤੀ।

 

ਕੋਣ ਹੈ ਵੀਰ ਦਵਿੰਦਰ

ਪਿਛਲੇ ਕੁਝ ਸਮੇਂ ਤੋਂ ਜਲੰਧਰ ਦੇ ਮਾਡਲ ਟਾਊਨ 'ਚ ਵੀਰ ਦਵਿੰਦਰ ਸਿੰਘ ਨਾਂ ਦੇ ਨੌਜਵਾਨ ਨੇ ਰਾਤ ਨੂੰ ਦੇਸੀ-ਘਿਓ ਦੇ ਪਰਾਠੇ ਬਣਾਉਣੇ ਸ਼ੁਰੂ ਕੀਤੇ ਸਨ। ਲੋਕਾਂ ਨੇ ਉਸ ਦੇ ਪਰਾਉਂਠੇ ਨੂੰ ਇੰਨਾ ਪਸੰਦ ਕਰਨਾ ਸ਼ੁਰੂ ਕਰ ਦਿੱਤਾ ਕਿ ਰਾਤ ਨੂੰ ਵੱਡੀ ਗਿਣਤੀ 'ਚ ਲੋਕ ਵੀਰ ਦਵਿੰਦਰ ਕੋਲ ਇਕੱਠੇ ਹੋਣੇ ਸ਼ੁਰੂ ਹੋ ਗਏ। ਉਸ ਦੀਆਂ ਕੁਝ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋਈਆਂ ਸਨ। ਜਿਸ ਤੋਂ ਬਾਅਦ ਉਨ੍ਹਾਂ ਨੂੰ ਪੰਜਾਬ ਵਿੱਚ ਹਾਰਟ ਅਟੈਕ ਪਰੋਠੇ ਬਣਾਉਣ ਵਾਲੇ ਲੋਕਾਂ ਵਜੋਂ ਵੀ ਸੰਬੋਧਨ ਕੀਤਾ ਜਾਣ ਲੱਗਾ।

 

Recent News