menu-icon
Punjabi Story Line
  • Home
  • News
  • Punjab
  • ਸੰਗਰੂਰ 'ਚ ਪਿਓ ਨੇ ਪੁੱਤ ਨੂੰ ਮਾਰੀ ਗੋਲੀ: ਮਾਂ-ਧੀ ਮੁਸ਼ਕਿਲ ਨਾਲ ਬਚੇ, ਫੌਜ 'ਚੋਂ ਰਿਟਾਇਰ, ਹਮੇਸ਼ਾ ਹੁੰਦਾ ਸੀ ਝਗੜਾ

ਸੰਗਰੂਰ 'ਚ ਪਿਓ ਨੇ ਪੁੱਤ ਨੂੰ ਮਾਰੀ ਗੋਲੀ: ਮਾਂ-ਧੀ ਮੁਸ਼ਕਿਲ ਨਾਲ ਬਚੇ, ਫੌਜ 'ਚੋਂ ਰਿਟਾਇਰ, ਹਮੇਸ਼ਾ ਹੁੰਦਾ ਸੀ ਝਗੜਾ

ਪੰਜਾਬ ਦੇ ਸੰਗਰੂਰ ਵਿੱਚ ਨਿੱਤ ਦਿਨ ਵੱਡੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਕਈ ਥਾਵਾਂ 'ਤੇ ਪਿਤਾ ਵੱਲੋਂ ਪੁੱਤਰ ਦਾ ਕਤਲ ਕੀਤਾ ਜਾ ਰਿਹਾ ਹੈ ਅਤੇ ਕਿਤੇ ਪੁੱਤਰ ਵੱਲੋਂ ਪਿਤਾ ਦਾ ਕਤਲ ਕੀਤਾ ਜਾ ਰਿਹਾ ਹੈ। ਲੋਕਾਂ ਵਿੱਚ ਗੁੱਸਾ ਏਨਾ ਵਧ ਗਿਆ ਕਿ ਉਹ ਆਪਣੇ ਹੀ ਲੋਕਾਂ ਦੀ ਜਾਨ ਲੈਣ ਤੋਂ ਵੀ ਗੁਰੇਜ਼ ਨਹੀਂ ਕਰਦੇ।

Date Updated Last Updated : 23 September 2024, 01:58 PM IST
Share:

ਪੰਜਾਬ ਨਿਊਜ। ਸੰਗਰੂਰ ਤੋਂ ਇੱਕ ਹੋਰ ਵੱਡੀ ਖਬਰ ਸਾਹਮਣੇ ਆਈ ਐ। ਜਿੱਥੇ ਚੀਮਾ ਦੇ ਇੱਕ ਨੌਜਵਾਨ ਵੱਲੋਂ ਆਪਣੇ ਹੀ ਪਿਤਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਦੌਰਾਨ ਘਰ 'ਚ ਮੌਜੂਦ ਮਾਂ-ਧੀ ਦੀ ਜਾਨ ਬੜੀ ਮੁਸ਼ਕਲ ਨਾਲ ਬਚਾਈ ਗਈ।

ਪੁਲੀਸ ਨੇ ਲਾਸ਼ ਦਾ ਸਥਾਨਕ ਹਸਪਤਾਲ ਵਿੱਚ ਪੋਸਟਮਾਰਟਮ ਕਰਵਾ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਥਾਣਾ ਚੀਮਾ ਦੇ ਮੁਖੀ ਮਨਜੀਤ ਸਿੰਘ ਨੇ ਦੱਸਿਆ ਕਿ ਰਵੀਨਾ ਰਾਣੀ ਉਰਫ਼ ਪਰਮਜੀਤ ਕੌਰ ਚੀਮਾ ਨੇ ਦੱਸਿਆ ਕਿ ਅਮਨਦੀਪ ਸਿੰਘ ਦੇ ਪਿਤਾ ਗੋਪਾਲ ਸਿੰਘ ਜੋ ਕਿ ਫ਼ੌਜ ਵਿੱਚੋਂ ਸੇਵਾਮੁਕਤ ਹਨ ਅਤੇ ਹੁਣ ਪ੍ਰਾਈਵੇਟ ਨੌਕਰੀ ਕਰਦੇ ਹਨ। ਗੋਪਾਲ ਸਿੰਘ ਦੇ ਕਿਸੇ ਨਾਲ ਨਾਜਾਇਜ਼ ਸਬੰਧ ਸਨ, ਜਿਸ ਕਾਰਨ ਘਰ 'ਚ ਹਮੇਸ਼ਾ ਝਗੜਾ ਰਹਿੰਦਾ ਸੀ।

ਭੈਣ ਬੋਲੀ-ਮੁਲਜ਼ਮ ਨੂੰ ਫਾਂਸੀ ਦੀ ਸਜਾ ਦਿਓ 

ਇਸ ਦੌਰਾਨ ਬੀਤੀ ਰਾਤ ਕਰੀਬ 11 ਵਜੇ ਗੋਪਾਲ ਸਿੰਘ ਨੇ ਆਪਣੇ ਲੜਕੇ ਅਮਨਦੀਪ ਸਿੰਘ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ। ਇਸ ਸਬੰਧੀ ਗੋਪਾਲ ਸਿੰਘ ਖ਼ਿਲਾਫ਼ ਕੇਸ ਦਰਜ ਕਰਕੇ ਉਸ ਦੀ ਭਾਲ ਕੀਤੀ ਜਾ ਰਹੀ ਹੈ। ਇਸ ਦੌਰਾਨ ਮ੍ਰਿਤਕ ਦੀ ਭੈਣ ਨੇ ਰੋਂਦੇ ਹੋਏ ਕਿਹਾ, ਮੇਰੇ ਪਿਤਾ ਨੇ ਮੇਰੇ ਭਰਾ ਨੂੰ ਮਾਰਿਆ, ਉਸ ਨੂੰ ਮੌਤ ਦੀ ਸਜ਼ਾ ਦਿਓ। ਇਸ ਖਬਰ ਨਾਲ ਪੂਰੇ ਪਿੰਡ ਵਿਚ ਮ੍ਰਿਤਕ ਦੇ ਘਰ ਸੋਗ ਦੀ ਲਹਿਰ ਛਾ ਗਈ ਅਤੇ ਅਮਨਦੀਪ ਸਿੰਘ ਦੀ ਮੌਤ ਕਾਰਨ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਹੈ।

Recent News