menu-icon
Punjabi Story Line
  • Home
  • News
  • Punjab
  • ਪਾਰਕਿੰਗ ਨੂੰ ਲੈ ਕੇ ਹੋਇਆ ਵਿਵਾਦ,ਚੱਲੇ ਤੇਜ਼ਧਾਰ ਹਥਿਆਰ,4 ਜ਼ਖਮੀ

ਪਾਰਕਿੰਗ ਨੂੰ ਲੈ ਕੇ ਹੋਇਆ ਵਿਵਾਦ,ਚੱਲੇ ਤੇਜ਼ਧਾਰ ਹਥਿਆਰ,4 ਜ਼ਖਮੀ

ਇੱਕ ਧਿਰ ਦੇ ਸੰਜੇ ਭਾਰਦਵਾਜ ਨੇ ਕਿਹਾ ਕਿ ਉਹ ਸਰਕਾਰੀ ਠੇਕੇਦਾਰ ਹੈ। ਉਸਦੇ ਗੁਆਂਢੀ ਚਿੱਟੇ ਵੇਚਦੇ ਹਨ। ਕਈ ਲੋਕ ਉਸ ਦੇ ਘਰ ਨਸ਼ਾ ਲੈਣ ਆਉਂਦੇ ਹਨ।

Date Updated Last Updated : 24 December 2023, 09:06 AM IST
Share:

ਹਾਈਲਾਈਟਸ

  • ਖੂਨ ਨਾਲ ਲੱਥਪੱਥ ਜ਼ਖਮੀਆਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ

ਲੁਧਿਆਣਾ ਦੀ ਨੈਸ਼ਨਲ ਕਲੋਨੀ ਭਾਮੀਆਂ ਵਿੱਚ ਸ਼ਨੀਵਾਰ ਦੇਰ ਰਾਤ ਦੋ ਗੁਆਂਢੀਆਂ ਵਿਚਾਲੇ ਖੂਨੀ ਝੜਪ ਹੋ ਗਈ। ਉਨ੍ਹਾਂ ਨੇ ਇਕ ਦੂਜੇ 'ਤੇ ਤੇਜ਼ਧਾਰ ਹਥਿਆਰਾਂ ਅਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ। ਹਮਲੇ '3 ਤੋਂ 4 ਲੋਕ ਜ਼ਖਮੀ ਹੋਏ ਹਨ। ਇਸ ਦੌਰਾਨ ਕਾਰ ਦੇ ਸ਼ੀਸ਼ੇ ਵੀ ਟੁੱਟ ਗਏ। ਖੂਨ ਨਾਲ ਲੱਥਪੱਥ ਜ਼ਖਮੀਆਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਇੱਕ ਧਿਰ ਦੇ ਸੰਜੇ ਭਾਰਦਵਾਜ ਨੇ ਕਿਹਾ ਕਿ ਉਹ ਸਰਕਾਰੀ ਠੇਕੇਦਾਰ ਹੈ। ਉਸਦੇ ਗੁਆਂਢੀ ਚਿੱਟੇ ਵੇਚਦੇ ਹਨ। ਕਈ ਲੋਕ ਉਸ ਦੇ ਘਰ ਨਸ਼ਾ ਲੈਣ ਆਉਂਦੇ ਹਨ। ਉਹ ਕਾਰ ਲੈ ਕੇ ਜਾ ਰਿਹਾ ਸੀ, ਉਸ ਦੇ ਗੁਆਂਢੀ ਦੀ ਕਾਰ ਠੀਕ ਤਰ੍ਹਾਂ ਖੜ੍ਹੀ ਨਹੀਂ ਸੀ। ਜਦੋਂ ਉਸ ਨੇ ਕਾਰ ਨੂੰ ਠੀਕ ਤਰ੍ਹਾਂ ਪਾਰਕ ਕਰਨ ਲਈ ਕਿਹਾ ਤਾਂ ਉਨ੍ਹਾਂ ਨੇ ਉਸ 'ਤੇ ਹਮਲਾ ਕਰ ਦਿੱਤਾ। ਜਦੋਂ ਉਸਦੀ ਬੇਟੀ ਉਸ ਨੂੰ ਛੁਡਾਉਣ ਲਈ ਆਈ ਤਾਂ ਉਨ੍ਹਾਂ ਨੇ ਉਸ ਦੇ ਹੱਥ 'ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕਰ ਦਿੱਤਾ।

 

ਦੂਜੀ ਧਿਰ ਦਾ ਆਰੋਪ

ਦੂਜੀ ਧਿਰ ਦੇ ਹਰਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਕਾਰ ਘਰ ਦੇ ਬਾਹਰ ਖੜ੍ਹੀ ਸੀ। ਉਸ ਦੇ ਰਿਸ਼ਤੇਦਾਰ ਆਏ ਹੋਏ ਸਨ, ਉਨ੍ਹਾਂ ਦੀ ਕਾਰ ਵੀ ਘਰ ਦੇ ਬਾਹਰ ਖੜ੍ਹੀ ਸੀ। ਆਉਣ-ਜਾਣ ਦਾ ਰਸਤਾ ਬਿਲਕੁਲ ਖਾਲੀ ਸੀ। ਜਦੋਂ ਗੁਆਂਢੀ ਸੰਜੇ ਕਾਰ ਲੈ ਕੇ ਬਾਹਰ ਆਇਆ ਤਾਂ ਉਸ ਨੇ ਮਾਂ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਸੰਜੇ ਸ਼ਰਾਬੀ ਹਾਲਤ ਵਿੱਚ ਸੀ। ਸੰਜੇ ਦਾ ਬੇਟਾ ਅਤੇ ਪਤਨੀ ਵੀ ਘਰ ਤੋਂ ਬਾਹਰ ਆ ਗਏ ਅਤੇ ਗਾਲ੍ਹਾਂ ਕੱਢਣ ਲੱਗੇ। ਉਸ ਨੇ ਦੋਸ਼ ਲਾਇਆ ਕਿ ਸੰਜੇ ਦੇ ਲੜਕੇ ਨੇ ਉਸ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਹੈ। ਘਰ ਦੇ ਬਾਹਰ ਖੜ੍ਹੀ ਕਾਰ ਤੋੜ ਦਿੱਤੀ। ਉਹ ਕਿਸੇ ਕਿਸਮ ਦਾ ਨਸ਼ਾ ਨਹੀਂ ਵੇਚਦਾ। ਪੁਰਾਣੀ ਦੁਸ਼ਮਣੀ ਕਾਰਨ ਗੁਆਂਢੀ ਅਕਸਰ ਉਨ੍ਹਾਂ ਨਾਲ ਝਗੜਾ ਕਰਦੇ ਹਨ।

 

ਮੌਕੇ ਤੇ ਪੁੱਜੀ ਪੁਲਿਸ

ਹਰਵਿੰਦਰ ਨੇ ਦੱਸਿਆ ਕਿ ਉਸ ਦੇ ਸਿਰ, ਪਿੱਠ ਅਤੇ ਹੱਥ 'ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤੇ ਗਏ ਹਨ। ਦੇਰ ਰਾਤ ਮਾਮਲੇ ਨੂੰ ਵਧਦਾ ਦੇਖ ਸਿਵਲ ਹਸਪਤਾਲ ਚੌਕੀ 'ਤੇ ਤਾਇਨਾਤ ਪੁਲਿਸ ਤੁਰੰਤ ਮੌਕੇ 'ਤੇ ਪਹੁੰਚ ਗਈ। ਜਿਸ ਨੇ ਮਾਮਲਾ ਸੁਲਝਾ ਲਿਆ।

Tags :

Recent News