ਅੰਮ੍ਰਿਤਸਰ ਵਿੱਚ ਅਸ਼ਲੀਲ ਵੀਡੀਓ ਬਣਾਉਣ ਵਾਲੇ ਗਿਰੋਹ ਦਾ ਪਰਦਾਫਾਸ਼, ਨਕਲੀ ਇੰਸਪੈਕਟਰ ਸਣੇ 12 ਗ੍ਰਿਫ਼ਤਾਰ

ਗਿਰੋਹ ਦਾ ਇੱਕ ਮੈਂਬਰ ਆਪਣੇ ਆਪ ਨੂੰ ਪੁਲਿਸ ਇੰਸਪੈਕਟਰ ਦੱਸ ਕੇ ਲੋਕਾਂ ਨੂੰ ਧਮਕੀਆਂ ਦਿੰਦਾ ਸੀ। ਮੁਲਜ਼ਮਾਂ ਨੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਅਜਿਹੇ ਅਪਰਾਧ ਕੀਤੇ ਹਨ। ਪੁਲਿਸ ਨੇ ਉਨ੍ਹਾਂ ਕੋਲੋਂ 15 ਮੋਬਾਈਲ ਫੋਨ, 36,000 ਰੁਪਏ ਨਕਦੀ ਅਤੇ ਤਿੰਨ ਕਾਰਾਂ ਬਰਾਮਦ ਕੀਤੀਆਂ ਹਨ।

Share:

Gang of pornographic videos exposed in Amritsar : ਅੰਮ੍ਰਿਤਸਰ ਪੁਲਿਸ ਨੇ ਇੱਕ ਅਜਿਹੇ ਰੈਕੇਟ ਦਾ ਪਰਦਾਫਾਸ਼ ਕੀਤਾ ਹੈ ਜੋ ਔਰਤਾਂ ਰਾਹੀਂ ਲੋਕਾਂ ਨੂੰ ਫਸਾ ਕੇ ਅਤੇ ਅਸ਼ਲੀਲ ਵੀਡੀਓ ਬਣਾ ਕੇ ਬਲੈਕਮੇਲ ਕਰਦਾ ਸੀ। ਪੁਲਿਸ ਨੇ ਇਸ ਮਾਮਲੇ ਵਿੱਚ 12 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿੱਚ ਇੱਕ ਨਕਲੀ ਇੰਸਪੈਕਟਰ ਅਤੇ ਕੁਝ ਔਰਤਾਂ ਸ਼ਾਮਲ ਹਨ। ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਬਟਾਲਾ ਦੇ ਰਹਿਣ ਵਾਲੇ ਜਸਪਾਲ ਸਿੰਘ ਨੇ ਅੰਮ੍ਰਿਤਸਰ ਦੇ ਮਕਬੂਲਪੁਰਾ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ। ਇੱਕ ਔਰਤ ਨੇ ਉਸਨੂੰ ਅੰਮ੍ਰਿਤਸਰ ਦੇ ਮਾਲ ਨੇੜੇ ਬੁਲਾਇਆ। ਉੱਥੇ ਉਸਨੇ ਉਸਨੂੰ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਅਤੇ ਅਸ਼ਲੀਲ ਵੀਡੀਓ ਬਣਾਈਆਂ। ਇਸ ਤੋਂ ਬਾਅਦ ਔਰਤ ਨੇ ਜਸਪਾਲ ਤੋਂ 4 ਲੱਖ ਰੁਪਏ ਦੀ ਮੰਗ ਕੀਤੀ।

ਪੰਜਾਬ ਭਰ ਵਿੱਚ ਛਾਪੇਮਾਰੀ

ਏਡੀਸੀਪੀ ਜਗਰੂਪ ਕੌਰ ਬਾਠ ਅਨੁਸਾਰ, ਪੁਲਿਸ ਨੇ ਤੁਰੰਤ ਕਾਰਵਾਈ ਕੀਤੀ। ਇਸ ਗਿਰੋਹ ਦਾ ਪਰਦਾਫਾਸ਼ ਕਰਨ ਲਈ ਬਣਾਈਆਂ ਗਈਆਂ ਟੀਮਾਂ ਨੇ ਮਾਨਸਾ, ਹੁਸ਼ਿਆਰਪੁਰ ਅਤੇ ਗੁਰਦਾਸਪੁਰ ਸਮੇਤ ਪੰਜਾਬ ਭਰ ਵਿੱਚ ਛਾਪੇਮਾਰੀ ਕੀਤੀ। ਪਹਿਲਾਂ ਪੰਜ ਲੋਕਾਂ ਨੂੰ ਫੜਿਆ ਗਿਆ। ਪੁੱਛਗਿੱਛ ਤੋਂ ਬਾਅਦ ਕੁੱਲ 12 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਗਿਰੋਹ ਦਾ ਇੱਕ ਮੈਂਬਰ ਆਪਣੇ ਆਪ ਨੂੰ ਪੁਲਿਸ ਇੰਸਪੈਕਟਰ ਦੱਸ ਕੇ ਲੋਕਾਂ ਨੂੰ ਧਮਕੀਆਂ ਦਿੰਦਾ ਸੀ। ਮੁਲਜ਼ਮਾਂ ਨੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਅਜਿਹੇ ਅਪਰਾਧ ਕੀਤੇ ਹਨ। ਪੁਲਿਸ ਨੇ ਉਨ੍ਹਾਂ ਕੋਲੋਂ 15 ਮੋਬਾਈਲ ਫੋਨ, 36,000 ਰੁਪਏ ਨਕਦੀ ਅਤੇ ਤਿੰਨ ਕਾਰਾਂ ਬਰਾਮਦ ਕੀਤੀਆਂ ਹਨ।

ਗਿਰੋਹ ਦੇ ਕੁਝ ਹੋਰ ਮੈਂਬਰ ਫਰਾਰ

ਪੁਲਿਸ ਨੇ ਅਗਵਾ ਅਤੇ ਜਬਰਨ ਵਸੂਲੀ ਦਾ ਮਾਮਲਾ ਦਰਜ ਕੀਤਾ ਹੈ। ਗਿਰੋਹ ਦੇ ਕੁਝ ਹੋਰ ਮੈਂਬਰ ਅਜੇ ਵੀ ਫਰਾਰ ਹਨ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕੋਈ ਇਸ ਗਿਰੋਹ ਦਾ ਸ਼ਿਕਾਰ ਹੋਇਆ ਹੈ ਤਾਂ ਉਹ ਮਕਬੂਲਪੁਰਾ ਪੁਲਿਸ ਸਟੇਸ਼ਨ ਨੂੰ ਸੂਚਿਤ ਕਰਨ। ਗ੍ਰਿਫ਼ਤਾਰ ਮੁਲਜ਼ਮਾਂ ਵਿੱਚ ਸੁਖਚੈਨ ਸਿੰਘ ਨਿਵਾਸੀ ਅੱਡਾ ਉਮਰਪੁਰਾ ਬਟਾਲਾ, ਗੁਰਦਾਸਪੁਰ, ਮਨਜੀਤ ਸਿੰਘ ਨਿਵਾਸੀ ਲੇਬਰ ਕਲੋਨੀ ਅਲੀਵਾਲ ਰੋਡ ਬਟਾਲਾ ਗੁਰਦਾਸਪੁਰ, ਰਾਜਬੀਰ ਸਿੰਘ ਉਰਫ ਰਾਜਾ ਨਿਵਾਸੀ ਮੋਹਿਤਾ ਰੋਡ ਮਕਬੂਲਪੁਰਾ, ਅੰਮ੍ਰਿਤਸਰ, ਅਮਨਜੀਤ ਕੌਰ ਉਰਫ ਅਮਨ ਨਿਵਾਸੀ ਮਕਬੂਲਪੁਰਾ, ਅੰਮ੍ਰਿਤਸਰ, ਮਨਜੀਤ ਕੌਰ ਨਿਵਾਸੀ ਮਕਬੂਲਪੁਰਾ ਅੰਮ੍ਰਿਤਸਰ, ਸੋਨੂੰ ਨਿਵਾਸੀ ਪਿੰਡ ਜਮਸ਼ੇਰ ਖਾਸ, ਜਲੰਧਰ, ਮਨਿੰਦਰਜੀਤ ਸਿੰਘ ਉਰਫ ਸੰਨੀ ਨਿਵਾਸੀ ਆਕਾਸ਼ ਵਿਹਾਰ ਕਲੋਨੀ ਅੰਮ੍ਰਿਤਸਰ, ਸਾਹਨ ਸਿੰਘ ਨਿਵਾਸੀ ਪਿੰਡ ਟਾਹਲੀਆ, ਮਾਨਸਾ, ਸਤਬੀਰ ਸਿੰਘ ਉਰਫ਼ ਰਾਜ੍ਹਾ ਵਾਸੀ ਪਿੰਡ ਬੀਜਾਪੁਰ ਘਰਿੰਡਾ, ਅੰਮ੍ਰਿਤਸਰ, ਬਲਜੀਤ ਸਿੰਘ ਉਰਫ਼ ਬੀਟਾ ਵਾਸੀ ਰਣਜੀਤ ਐਨਕਲੇਵ, ਜਲੰਧਰ, ਮਗੜ ਲੀਲਾ ਵਾਸੀ ਪਿੰਡ ਸੰਸਾਰਪੁਰ ਜਲੰਧਰ ਅਤੇ ਪੁਸ਼ਪਿੰਦਰ ਕੌਰ ਉਰਫ਼ ਪਿੰਦਰ ਵਾਸੀ ਪਿੰਡ ਰਾਮਗੜ੍ਹ ਕੁਲੀਆ ਮੁਕੇਰੀਆ ਹੁਸ਼ਿਆਰਪੁਰ ਸ਼ਾਮਿਲ ਹਨ। 

ਇਹ ਵੀ ਪੜ੍ਹੋ

Tags :