menu-icon
Punjabi Story Line
  • Home
  • News
  • Punjab
  • ਗਿਆਨੀ ਹਰਪ੍ਰੀਤ ਸਿੰਘ ਨੇ ਅਕਾਲੀ ਦਲ ਨੂੰ ਭਗੌੜਾ ਦਲ ਕਰਾਰ ਦਿੱਤਾ, ਕਿਹਾ - ਜੇ ਐਂਵੇ ਪਰੇਸ਼ਾਨ ਕਰਦੇ ਰਹੇ ਤਾਂ ਰਾਜਨੀਤੀ 'ਚ ਵੀ ਆ ਸਕਦਾ......

ਗਿਆਨੀ ਹਰਪ੍ਰੀਤ ਸਿੰਘ ਨੇ ਅਕਾਲੀ ਦਲ ਨੂੰ ਭਗੌੜਾ ਦਲ ਕਰਾਰ ਦਿੱਤਾ, ਕਿਹਾ - ਜੇ ਐਂਵੇ ਪਰੇਸ਼ਾਨ ਕਰਦੇ ਰਹੇ ਤਾਂ ਰਾਜਨੀਤੀ 'ਚ ਵੀ ਆ ਸਕਦਾ......

ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਤੋਂ ਮੁਨਕਰ ਹੋਣ ਵਾਲੇ ਭਗੌੜਾ ਦਲ ਨੂੰ ਸਿੱਖ ਕਦੇ ਵੀ ਮੁਆਫ ਨਹੀਂ ਕਰਨਗੇ। ਬੀਤੇ ਦਿਨ ਸੁਖਬੀਰ ਬਾਦਲ ਧੀ ਦੇ ਵਿਆਹ ਸਮਾਗਮ ਮੌਕੇ ਕਿੰਨੇ ਹੀ ਭਾਜਪਾ ਦੇ ਆਗੂ ਸ਼ਾਮਲ ਹੋਏ, ਉਹ ਵੀਹਾਂ ਨੂੰ ਮਿਲੇ ਤਾਂ ਸੁਖਬੀਰ ਬਾਦਲ ਤਾਂ ਵੱਡੇ ਭਾਜਪਾਈ ਹੋਏ।

Date Updated Last Updated : 14 February 2025, 11:34 AM IST
Share:

ਪੰਜਾਬ ਨਿਊਜ਼। ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਖ਼ਤਮ ਕਰਨ ਮਗਰੋਂ ਲਗਾਤਾਰ ਬਿਆਨਬਾਜ਼ੀ ਦਾ ਸਿਲਸਿਲਾ ਜਾਰੀ ਹੈ। ਹੁਣ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਬਠਿੰਡਾ ਵਿਖੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਨੂੰ ਭਗੌੜਿਆਂ ਦਾ ਦਲ ਕਰਾਰ ਦਿੰਦੇ ਹੋਏ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਤੋਂ ਮੁਨਕਰ ਹੋ ਕੇ ਭਰਤੀ ਕਰਨ ਵਾਲਾ ਸ਼੍ਰੋਮਣੀ ਅਕਾਲੀ ਦਲ, ਅਕਾਲੀ ਦਲ ਨਹੀਂ ਰਿਹਾ ਹੈ। ਸਗੋਂ ਇਹ ਭਗੌੜਿਆਂ ਦਾ ਦਲ ਬਣ ਕੇ ਰਹਿ ਗਿਆ ਹੈ ਅਤੇ ਭਗੋੜਾ ਦਲ ਵੱਲੋਂ ਇਹ ਭਰਤੀ ਕੀਤੀ ਜਾ ਰਹੀ ਹੈ।

ਭਗੌੜੇ ਦਲ ਨੂੰ ਸਿੱਖ ਕਦੇ ਮੁਆਫ਼ ਨਹੀਂ ਕਰਨਗੇ 

ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ 7 ਮੈਂਬਰੀ ਕਮੇਟੀ ਦੇ ਗਠਨ ਸਬੰਧੀ ਵੀਰਵਾਰ ਨੂੰ ਜੋ ਬੈਠਕ ਰੱਖੀ ਗਈ ਸੀ, ਉਹ ਹੈਰਾਨ ਹਨ ਕਿ ਇਸ ਬੈਠਕ ਵਿੱਚ ਬਲਵਿੰਦਰ ਸਿੰਘ ਭੂੰਦੜ ਕਾਰਜਕਾਰੀ ਪ੍ਰਧਾਨ ਨੂੰ ਵੀ ਬੁਲਾਇਆ ਗਿਆ, ਹਾਲਾਂਕਿ ਉਨ੍ਹਾਂ ਨੂੰ ਸੱਦਾ ਦੇਣਾ ਹੀ ਵਾਜ਼ਿਬ ਨਹੀਂ ਸੀ। ਪਰ ਜੇ ਸੱਦ ਵੀ ਲਿਆ ਤਾਂ ਭੂੰਦੜ ਵੱਲੋਂ ਇਹ ਕਹਿਣਾ ਕਿ ਉਨ੍ਹਾਂ ਨੂੰ ਸੱਦਾ ਨਹੀਂ ਦਿੱਤਾ ਗਿਆ, ਸਾਬਤ ਕਰਦਾ ਹੈ ਕਿ ਸਾਰੇ ਆਪਣੀ ਮਰਜ਼ੀ ਨਾਲ ਹੀ ਅਕਾਲੀ ਦਲ ਨੂੰ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ 7 ਮੈਂਬਰ ਕਮੇਟੀ ਦੇ ਮੈਂਬਰ, ਜਿਹੜੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹਨ, ਤਾਂ ਉਨ੍ਹਾਂ ਨੂੰ ਆਰਗੈਨਿਕ ਭਰਤੀ ਸ਼ੁਰੂ ਕਰ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਭੂੰਦੜ ਨੂੰ ਸੱਦਾ ਨਾ ਦੇ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ 7 ਮੈਂਬਰੀ ਕਮੇਟੀ ਦੀ ਹੋਂਦ ਨੂੰ ਅੱਖੋ ਪਰੋਖੇ ਕਰਨਾ, ਮੈਂ ਪਹਿਲਾਂ ਹੀ ਕਹਿ ਚੁੱਕਾ ਹਾਂ ਕਿ ਅਕਾਲੀ ਦਲ ਭਗੌੜੇ ਹਨ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਤੋਂ ਮੁਨਕਰ ਹੋਣ ਵਾਲੇ ਭਗੌੜਾ ਦਲ ਨੂੰ ਸਿੱਖ ਕਦੇ ਵੀ ਮੁਆਫ ਨਹੀਂ ਕਰਨਗੇ। ਇਸ ਤੋਂ ਇਲਾਵਾ ਹਰਪ੍ਰੀਤ ਸਿੰਘ ਨੇ ਕਿਹਾ ਕਿ ਮੈਂ ਤਾਂ 1-2 ਭਾਜਪਾ ਵਾਲਿਆਂ ਨੂੰ ਮਿਲਿਆ, ਤੁਸੀਂ ਖੁਦ ਦੇਖਿਆ ਹੋਵੇਗਾ। ਬੀਤੇ ਦਿਨ ਸੁਖਬੀਰ ਬਾਦਲ ਧੀ ਦੇ ਵਿਆਹ ਸਮਾਗਮ ਮੌਕੇ ਕਿੰਨੇ ਹੀ ਭਾਜਪਾ ਦੇ ਆਗੂ ਸ਼ਾਮਲ ਹੋਏ, ਉਹ ਵੀਹਾਂ ਨੂੰ ਮਿਲੇ ਤਾਂ ਸੁਖਬੀਰ ਬਾਦਲ ਤਾਂ ਵੱਡੇ ਭਾਜਪਾਈ ਹੋਏ।

ਰਾਜਨੀਤੀ 'ਚ ਵੀ ਆ ਸਕਦੇ ਹਰਪ੍ਰੀਤ ਸਿੰਘ

ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਹਾਲੇ ਸਿਆਸਤ ਵਿੱਚ ਆਉਣ ਦਾ ਕੋਈ ਵਿਚਾਰ ਨਹੀਂ ਹੈ। ਉਹ ਗੁਰਮੁਖ ਦੇ ਵਿਦਿਆਰਥੀ ਹਨ, ਪਰ ਫਿਰ ਵੀ ਜੇ ਭਗੌੜਾ ਦਲ ਉਨ੍ਹਾਂ ਨੂੰ ਇਸੇ ਤਰ੍ਹਾਂ ਪਰੇਸ਼ਾਨ ਕਰਦਾ ਰਿਹਾ, ਤਾਂ ਹੋ ਸਕਦਾ ਹੈ ਉਹ ਰਾਜਨੀਤੀ ਵਿੱਚ ਆਉਣ। ਉਨ੍ਹਾਂ ਕਿਹਾ ਕਿ ਜੇਕਰ ਭਗੌੜਾ ਦਲ ਵਾਲੇ ਸਿਆਸਤ ਦੀ ਜ਼ਮੀਨ ਮੇਰੇ ਪੈਰਾਂ ਹੇਠਾਂ ਕਰਨਗੇ, ਤਾਂ ਮੈ ਸੈਲਿਊਟ ਕਰਾਂਗਾ। ਉਨਾਂ ਨੇ ਸਮੁੱਚੇ ਸਿੱਖ ਜਗਤ ਨੂੰ ਅਪੀਲ ਕੀਤੀ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਦੀ ਪਾਲਣਾ ਕਰਨ, ਕਿਉਂਕਿ ਇੱਕ ਸਿੱਖ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਆਦੇਸ਼ ਸਭ ਤੋਂ ਵੱਡਾ ਆਦੇਸ਼ ਹੈ।

Recent News