menu-icon
Punjabi Story Line
  • Home
  • News
  • Punjab
  • Good News: ਪੰਜਾਬ 'ਚ ਜਲਦ ਖੁੱਲ੍ਹਣਗੀਆਂ 250 ਖੇਡ ਨਰਸਰੀਆਂ, ਪੜੋ ਪੂਰੀ ਖਬਰ

Good News: ਪੰਜਾਬ 'ਚ ਜਲਦ ਖੁੱਲ੍ਹਣਗੀਆਂ 250 ਖੇਡ ਨਰਸਰੀਆਂ, ਪੜੋ ਪੂਰੀ ਖਬਰ

ਵਿਭਾਗ ਵੱਲੋਂ ਖੇਡ ਸੁਪਰਵਾਈਜ਼ਰ ਦੀ ਉਮਰ ਹੱਦ 18 ਤੋਂ 45 ਸਾਲ ਤੈਅ ਕੀਤੀ ਗਈ ਹੈ। ਜਦਕਿ ਕੋਚਾਂ ਲਈ ਉਮਰ 18 ਤੋਂ 37 ਸਾਲ ਤੈਅ ਕੀਤੀ ਗਈ ਹੈ। ਸਪੋਰਟਸ ਸੁਪਰਵਾਈਜ਼ਰ ਦੀ ਤਨਖਾਹ 50 ਹਜ਼ਾਰ ਰੁਪਏ ਅਤੇ ਕੋਚ ਲਈ 25 ਹਜ਼ਾਰ ਰੁਪਏ ਹੋਵੇਗੀ। ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਦੀ ਆਖਰੀ ਮਿਤੀ 25 ਫਰਵਰੀ ਰੱਖੀ ਗਈ ਹੈ।

Date Updated Last Updated : 11 February 2024, 08:12 AM IST
Share:

Punjab News: ਪੰਜਾਬ ਸਰਕਾਰ ਸੂਬੇ ਵਿੱਚ ਖੇਡਾਂ ਨੂੰ ਪ੍ਰੋਸਾਹਿਤ ਕਰਨ ਲਈ ਇੱਕ ਅਹਿਮ ਕਦਮ ਚੁੱਕਣ ਜਾ ਰਹੀ ਹੈ। ਸੂਬਾ ਸਰਕਾਰ ਹਰਿਆਣਾ ਦੀ ਤਰਜ਼ 'ਤੇ ਪੰਜਾਬ ਵਿੱਚ ਖੇਡ ਪ੍ਰਤਿਭਾਵਾਂ ਨੂੰ ਨਿਖਾਰਨ ਲਈ ਖੇਡ ਨਰਸਰੀਆਂ ਦੀ ਸਥਾਪਨਾ ਕਰਨ ਜਾ ਰਹੀ ਹੈ। ਪਹਿਲੇ ਪੜਾਅ ਵਿੱਚ 14 ਖੇਡਾਂ ਲਈ 205 ਕੋਚ ਅਤੇ 21 ਸੁਪਰਵਾਈਜ਼ਰ ਨਿਯੁਕਤ ਕੀਤੇ ਜਾਣਗੇ। ਇਹ ਸਾਰੀ ਪ੍ਰਕਿਰਿਆ ਮਾਰਚ ਦੇ ਪਹਿਲੇ ਹਫ਼ਤੇ ਤੱਕ ਮੁਕੰਮਲ ਕਰ ਲਈ ਜਾਵੇਗੀ। ਸੂਬਾ ਸਰਕਾਰ ਦੀ ਕੋਸ਼ਿਸ਼ ਹੈ ਕਿ ਨਵੇਂ ਸੈਸ਼ਨ ਤੋਂ ਖੇਡਾਂ ਦੀਆਂ ਨਰਸਰੀਆਂ ਨੌਜਵਾਨਾਂ ਨੂੰ ਸੌਂਪੀਆਂ ਜਾਣ ਤਾਂ ਜੋ ਉਨ੍ਹਾਂ ਨੂੰ ਆਪਣੇ ਘਰਾਂ ਦੇ ਨੇੜੇ ਖੇਡਾਂ ਦੀ ਚੰਗੀ ਕੋਚਿੰਗ ਮਿਲ ਸਕੇ।

ਚੋਣ ਪ੍ਰਕਿਰਿਆ ਲਈ ਮਾਪਦੰਡ ਤੈਅ

ਖੇਡ ਨਰਸਰੀ ਲਈ ਕੋਚ ਅਤੇ ਸੁਪਰਵਾਈਜ਼ਰ ਖੇਡ ਵਿਭਾਗ ਵੱਲੋਂ 3 ਸਾਲਾਂ ਲਈ ਭਰਤੀ ਕੀਤੇ ਜਾਣਗੇ। ਇੰਨ੍ਹਾਂ ਦੀ ਚੋਣ ਲਈ ਮਾਪਦੰਡ ਤੈਅ ਕੀਤੇ ਗਏ ਹਨ। ਇਸ ਵਿੱਚ ਵੱਖ-ਵੱਖ ਪੱਧਰ ਦੇ ਮੁਕਾਬਲਿਆਂ ਦੇ ਮੈਡਲ ਜੇਤੂਆਂ ਦੀ ਗਿਣਤੀ ਤੈਅ ਕੀਤੀ ਗਈ ਹੈ। ਕੋਚ ਦੀ ਚੋਣ ਪ੍ਰਕਿਰਿਆ ਲਈ 100 ਅੰਕ ਨਿਰਧਾਰਤ ਕੀਤੇ ਗਏ ਹਨ। ਉਨ੍ਹਾਂ ਨੂੰ ਚੋਣ ਪ੍ਰਕਿਰਿਆ ਵਿੱਚ ਪੰਜ ਪੜਾਵਾਂ ਵਿੱਚੋਂ ਲੰਘਣਾ ਹੋਵੇਗਾ। ਜਦੋਂ ਕਿ ਸੁਪਰਵਾਈਜ਼ਰ ਲਈ 50 ਅੰਕ ਨਿਰਧਾਰਤ ਕੀਤੇ ਗਏ ਹਨ। ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਜਿੱਥੇ ਖਿਡਾਰੀਆਂ ਦੀ ਖੇਡ ਮੈਰਿਟ ਬਰਾਬਰ ਹੋਵੇਗੀ, ਉਥੇ ਹੀ ਨੀਤੀ ਅਨੁਸਾਰ ਖੇਡਾਂ ਦਾ ਗਰੇਡੇਸ਼ਨ ਤੈਅ ਕੀਤਾ ਜਾਵੇਗਾ।

 ਪਹਿਲੇ ਪੜਾਅ ਵਿੱਚ 250 ਖੇਡ ਨਰਸਰੀਆਂ ਬਣਾਈਆਂ ਜਾਣਗੀਆਂ

ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਦੇ ਖੇਤਰ ਵਿੱਚ ਅੱਗੇ ਲਿਜਾਣ ਲਈ ਸਰਕਾਰ ਨੇ ਸਾਲ 2023 ਵਿੱਚ ਖੇਡ ਨੀਤੀ ਬਣਾਈ ਸੀ। ਇਸ ਅਨੁਸਾਰ ਹੁਣ ਸਪੋਰਟਸ ਨਰਸਰੀ ਸਥਾਪਤ ਕਰਨ ਵੱਲ ਕੰਮ ਸ਼ੁਰੂ ਹੋ ਗਿਆ ਹੈ। ਪੂਰੇ ਰਾਜ ਵਿੱਚ ਲਗਭਗ 1000 ਸਪੋਰਟਸ ਨਰਸਰੀਆਂ ਸਥਾਪਿਤ ਕੀਤੀਆਂ ਜਾਣੀਆਂ ਹਨ। ਪਰ ਪਹਿਲੇ ਪੜਾਅ ਵਿੱਚ 250 ਖੇਡ ਨਰਸਰੀਆਂ ਬਣਾਈਆਂ ਜਾਣਗੀਆਂ। ਇਨ੍ਹਾਂ ਵਿੱਚੋਂ 45 ਪੇਂਡੂ ਅਤੇ 205 ਸ਼ਹਿਰੀ ਖੇਤਰਾਂ ਵਿੱਚ ਹੋਣਗੇ। ਖੇਡ ਨਰਸਰੀ ਵਿੱਚ ਖਿਡਾਰੀਆਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਸਪੋਰਟਸ ਨਰਸਰੀ 'ਤੇ 60 ਲੱਖ ਰੁਪਏ ਖਰਚ ਆਉਣ ਦਾ ਅਨੁਮਾਨ ਹੈ।

Recent News