menu-icon
Punjabi Story Line
  • Home
  • News
  • Punjab
  • Good News: ਪੰਜਾਬ ਪੁਲਿਸ ਵਿੱਚ 1800 ਕਾਂਸਟੇਬਲਾਂ ਦੀ ਭਰਤੀ ਲਈ ਅੱਜ ਤੋਂ ਖੁੱਲੇਗਾ ਪੋਰਟਲ,ਇੰਨੀ ਤਰੀਕ ਤੱਕ ਕਰ ਸਕੋਗੇ ਅਪਲਾਈ

Good News: ਪੰਜਾਬ ਪੁਲਿਸ ਵਿੱਚ 1800 ਕਾਂਸਟੇਬਲਾਂ ਦੀ ਭਰਤੀ ਲਈ ਅੱਜ ਤੋਂ ਖੁੱਲੇਗਾ ਪੋਰਟਲ,ਇੰਨੀ ਤਰੀਕ ਤੱਕ ਕਰ ਸਕੋਗੇ ਅਪਲਾਈ

ਭਰਤੀ ਸੰਬੰਧੀ ਨਿਯਮ ਅਤੇ ਸ਼ਰਤਾਂ ਵਿਭਾਗ ਦੀ ਸਾਈਟ 'ਤੇ ਹੋਣਗੀਆਂ। ਇਸ ਦੇ ਨਾਲ ਹੀ ਵਿਭਾਗ ਵੱਲੋਂ ਪੀਆਈਐਸ ਭਰਤੀ ਨਾਲ ਸਬੰਧਤ ਵੇਰਵਿਆਂ ਨੂੰ ਜਲਦੀ ਹੀ ਅਪਡੇਟ ਕੀਤਾ ਜਾਵੇਗਾ।

Date Updated Last Updated : 14 March 2024, 08:42 AM IST
Share:

Punjab News: ਪੰਜਾਬ ਪੁਲਿਸ ਵਿੱਚ ਭਰਤੀ ਹੋਣ ਦਾ ਸੁਪਨਾ ਦੇਖ ਰਹੇ ਨੌਜਵਾਨਾਂ ਲਈ ਬੇਹੱਦ ਖੁਸ਼ੀ ਦੀ ਖਬਰ ਸਾਹਮਣੇ ਆਈ ਹੈ। ਸੂਬੇ ਵਿੱਚ ਅੱਜ ਤੋਂ 1800 ਪੁਲਿਸ ਕਾਂਸਟੇਬਲ ਅਸਾਮੀਆਂ ਦੀ ਭਰਤੀ ਲਈ ਪੋਰਟਲ ਖੁੱਲ੍ਹੇਗਾ ਜਿਸ ਵਿੱਚ 4 ਅਪ੍ਰੈਲ ਤੱਕ ਅਪਲਾਈ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਪੰਜਾਬ ਸਟੇਟ ਇੰਸਟੀਚਿਊਟ ਆਫ਼ ਸਪੋਰਟਸ (ਪੀਆਈਐਸ) ਲਈ ਕੋਚਾਂ ਸਮੇਤ ਵੱਖ-ਵੱਖ 76 ਅਸਾਮੀਆਂ 'ਤੇ ਭਰਤੀ ਕੀਤੀ ਜਾਵੇਗੀ।

ਇਨ੍ਹਾਂ ਅਸਾਮੀਆਂ ਵਿੱਚ ਸਪੋਰਟਸ ਕੋਆਰਡੀਨੇਟਰ 1, ਫਿਜ਼ੀਕਲ ਟ੍ਰੇਨਰ ਐਕਸਪਰਟ ਸੀਨੀਅਰ 2, ਫਿਜ਼ੀਕਲ ਟ੍ਰੇਨਰ 8, ਫਿਜ਼ਿਓਥੈਰੇਪਿਸਟ 3 ਅਤੇ ਜੂਨੀਅਰ ਕੋਚ 62 ਸ਼ਾਮਲ ਹਨ। ਇਸ ਲਈ ਅਰਜ਼ੀ ਦੀ ਪ੍ਰਕਿਰਿਆ 1 ਅਪ੍ਰੈਲ ਤੱਕ ਜਾਰੀ ਰਹੇਗੀ।

ਆਨਲਾਈਨ ਲਈਆਂ ਜਾਣਗੀਆਂ ਅਰਜੀਆਂ

ਦੋਵਾਂ ਵਿਭਾਗਾਂ ਵਿੱਚ ਭਰਤੀ ਲਈ ਅਰਜ਼ੀ ਪ੍ਰਕਿਰਿਆ ਆਨਲਾਈਨ ਹੋਵੇਗੀ। ਪੁਲਿਸ ਭਰਤੀ ਪ੍ਰਕਿਰਿਆ ਵਿੱਚ ਆਨਲਾਈਨ ਅਪਲਾਈ ਕਰਨ ਸਮੇਂ ਕਿਸੇ ਨੂੰ ਵੀ ਕੋਈ ਦਿੱਕਤ ਨਾ ਆਵੇ ਇਸ ਲਈ ਇੱਕ ਹੈਲਪ ਡੈਸਕ ਸਥਾਪਿਤ ਕੀਤਾ ਗਿਆ ਹੈ। ਹੈਲਪ ਡੈਸਕ ਲਈ ਤੁਹਾਨੂੰ 022 61306246 'ਤੇ ਕਾਲ ਕਰਨੀ ਪਵੇਗੀ। ਜਦਕਿ ਆਨਲਾਈਨ ਅਪਲਾਈ ਕਰਨ ਲਈ ਉਨ੍ਹਾਂ ਨੂੰ ਪੰਜਾਬ ਪੁਲਿਸ ਦੀ ਵੈੱਬਸਾਈਟ https://www.punjabpolice.gov.in/ 'ਤੇ ਜਾਣਾ ਪਵੇਗਾ।

ਇਸੇ ਤਰ੍ਹਾਂ ਪੰਜਾਬ ਸਪੋਰਟਸ ਇੰਸਟੀਚਿਊਟ ਵਿੱਚ ਰਜਿਸਟ੍ਰੇਸ਼ਨ ਪ੍ਰਕਿਰਿਆ 1 ਅਪ੍ਰੈਲ ਤੱਕ ਆਨਲਾਈਨ ਜਾਰੀ ਰਹੇਗੀ। ਜਦਕਿ, ਆਨਲਾਈਨ ਅਰਜ਼ੀਆਂ ਦੀ ਹਾਰਡ ਕਾਪੀ ਅਤੇ ਸਵੈ-ਤਸਦੀਕ ਸਰਟੀਫਿਕੇਟ ਦੀਆਂ ਚਾਰ ਕਾਪੀਆਂ ਕੋਰੀਅਰ ਰਾਹੀਂ ਭੇਜਣੀਆਂ ਪੈਣਗੀਆਂ। ਭਰਤੀ ਪ੍ਰਕਿਰਿਆ ਲਈ https://pisrecruitmentpsu.com 'ਤੇ ਅਪਲਾਈ ਕਰਨਾ ਹੋਵੇਗਾ।

ਇਹ ਕਰ ਸਕਣਗੇ ਅਪਲਾਈ

ਪੰਜਾਬ ਹੀ ਨਹੀਂ ਬਲਕਿ ਕਿਸੇ ਵੀ ਸੂਬੇ ਦੇ ਨੌਜਵਾਨ ਪੁਲਿਸ ਭਰਤੀ ਲਈ ਅਪਲਾਈ ਕਰ ਸਕਣਗੇ। ਅਨੁਸੂਚਿਤ ਜਾਤੀ ਸ਼੍ਰੇਣੀ ਵਿੱਚ ਉਮਰ ਸੀਮਾ ਵਿੱਚ 5 ਸਾਲ ਦੀ ਛੋਟ ਹੋਵੇਗੀ। ਅਜਿਹੇ ਬਿਨੈਕਾਰ 33 ਸਾਲ ਦੀ ਉਮਰ ਤੱਕ ਅਪਲਾਈ ਕਰ ਸਕਣਗੇ। ਜਦੋਂ ਕਿ ਹਥਿਆਰਬੰਦ ਬਲਾਂ ਲਈ ਵਿਦਿਅਕ ਯੋਗਤਾ 12ਵੀਂ ਜਾਂ ਇਸ ਦੇ ਬਰਾਬਰ ਹੋਵੇਗੀ। ਜਦੋਂ ਕਿ ਐਕਸ ਸਰਵਿਸਮੈਨ ਸ਼੍ਰੇਣੀ ਵਿੱਚ 10ਵੀਂ ਤੱਕ ਦੀ ਲੋੜ ਹੋਵੇਗੀ।

Recent News