menu-icon
Punjabi Story Line
  • Home
  • News
  • Punjab
  • ਬਿਨਾਂ ਡਰਾਈਵਰ ਤੇ ਗਾਰਡ ਦੇ Jammu ਤੋਂ Punjab ਪਹੁੰਚੀ ਮਾਲਗੱਡੀ,ਪੜੋ ਪੂਰੀ ਖਬਰ

ਬਿਨਾਂ ਡਰਾਈਵਰ ਤੇ ਗਾਰਡ ਦੇ Jammu ਤੋਂ Punjab ਪਹੁੰਚੀ ਮਾਲਗੱਡੀ,ਪੜੋ ਪੂਰੀ ਖਬਰ

ਮਾਲ ਗੱਡੀ ਦੇ ਡਰਾਈਵਰ ਕਠੂਆ ਰੇਲਵੇ ਸਟੇਸ਼ਨ 'ਤੇ ਬਿਨਾਂ ਹੈਂਡ ਬ੍ਰੇਕ ਲਗਾਏ ਇੰਜਣ ਚਾਲੂ ਕਰ ਦਿੱਤਾ ਅਤੇ ਹੇਠਾਂ ਉਤਰ ਗਿਆ। ਪਠਾਨਕੋਟ ਵੱਲ ਢਲਾਨ ਹੋਣ ਕਾਰਨ ਮਾਲ ਗੱਡੀ ਚੱਲਣ ਲੱਗੀ।

Date Updated Last Updated : 25 February 2024, 02:24 PM IST
Share:

Punjab News: ਇਸ ਵੇਲੇ ਦੇ ਵੱਡੀ ਖਬਰ ਹੁਸ਼ਿਆਰਪੁਰ ਦੇ ਉਚੀ ਬੱਸੀ ਰੇਲਵੇ ਸਟੇਸ਼ਨ ਤੋਂ ਆ ਰਹੀ ਹੈ ਜਿੱਥੇ ਇੱਕ ਮਾਲਗੱਡੀ (14806R) ਜੰਮੂ-ਕਸ਼ਮੀਰ ਦੇ ਕਠੂਆ ਤੋਂ ਬਿਨਾਂ ਡਰਾਈਵਰ ਤੇ ਗਾਰਡ ਦੇ ਪੰਜਾਬ ਆ ਗਈ। ਮਾਲ ਗੱਡੀ ਕਰੀਬ 78 ਕਿਲੋਮੀਟਰ ਤੱਕ ਇਸੇ ਤਰ੍ਹਾਂ ਚੱਲਦੀ ਰਹੀ। ਹੁਸ਼ਿਆਰਪੁਰ ਦੇ ਉਚੀ ਬੱਸੀ ਰੇਲਵੇ ਸਟੇਸ਼ਨ 'ਤੇ ਪਹੁੰਚਣ ਤੇ ਲੱਕੜ ਦੇ ਸਟੌਪਰ ਲਗਾ ਕੇ ਮਾਲਗੱਡੀ ਨੂੰ ਰੋਕਿਆ ਗਿਆ। ਇਸ ਘਟਨਾ ਦਾ ਪਤਾ ਲੱਗਣ ਤੋਂ ਬਾਅਦ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਜਾਂਚ ਦੇ ਹੁਕਮ ਦਿੱਤੇ ਹਨ।

ਬਿਨਾਂ ਹੈਂਡ ਬ੍ਰੇਕ ਲਾਏ ਚਾਲੂ ਕੀਤੀ ਇੰਜਣ

ਮਿਲੀ ਜਾਣਕਾਰੀ ਦੇ ਅਨੁਸਾਰ ਕਠੂਆ ਰੇਲਵੇ ਸਟੇਸ਼ਨ 'ਤੇ ਬਿਨਾਂ ਹੈਂਡ ਬ੍ਰੇਕ ਲਗਾਏ ਮਾਲ ਗੱਡੀ ਦੇ ਡਰਾਈਵਰ ਨੇ ਇੰਜਣ ਚਾਲੂ ਕਰ ਦਿੱਤਾ ਅਤੇ ਆਪ ਹੇਠਾਂ ਉਤਰ ਗਿਆ। ਪਠਾਨਕੋਟ ਵੱਲ ਢਲਾਨ ਹੋਣ ਕਾਰਨ ਮਾਲ ਗੱਡੀ ਚੱਲਣ ਲੱਗੀ। ਜਦੋਂ ਰੇਲਵੇ ਅਧਿਕਾਰੀਆਂ ਨੂੰ ਮਾਲ ਗੱਡੀ ਦੇ ਚੱਲਣ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਕਠੂਆ ਰੇਲਵੇ ਸਟੇਸ਼ਨ 'ਤੇ ਇਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਉਹ ਸਫਲ ਨਹੀਂ ਹੋਏ। ਕੁਝ ਸਮੇਂ ਬਾਅਦ ਮਾਲ ਗੱਡੀ ਨੇ ਰਫ਼ਤਾਰ ਫੜ ਲਈ। ਕੁਝ ਹੀ ਸਮੇਂ ਵਿੱਚ ਮਾਲ ਗੱਡੀ ਦੀ ਰਫ਼ਤਾਰ 60/KM ਪ੍ਰਤੀ ਘੰਟਾ ਤੱਕ ਪਹੁੰਚ ਗਈ।

ਕਈ ਸਟੇਸ਼ਨਾਂ 'ਤੇ ਰੋਕਣ ਦੀ ਕੀਤੀ ਗਈ ਕੋਸ਼ਿਸ਼

ਕਠੂਆ ਰੇਲਵੇ ਸਟੇਸ਼ਨ ਦੇ ਅਧਿਕਾਰੀਆਂ ਨੇ ਤੁਰੰਤ ਪਠਾਨਕੋਟ ਦੇ ਸੁਜਾਨਪੁਰ ਰੇਲਵੇ ਸਟੇਸ਼ਨ 'ਤੇ ਰੇਲਵੇ ਅਧਿਕਾਰੀਆਂ ਨਾਲ ਸੰਪਰਕ ਕੀਤਾ। ਜਿੱਥੇ ਟਰੇਨ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਗਈ। ਪਰ ਕੋਸ਼ਿਸ਼ਾਂ ਅਸਫਲ ਰਹੀਆਂ ਅਤੇ ਮਾਲ ਗੱਡੀ ਸਟੇਸ਼ਨ ਪਾਰ ਕਰ ਗਈ। ਇਸ ਤੋਂ ਬਾਅਦ ਮਾਲਗੱਡੀ ਨੂੰ ਪਠਾਨਕੋਟ ਕੈਂਟ, ਕੰਦਰੋੜੀ, ਮੀਰਥਲ, ਬੰਗਲਾ ਅਤੇ ਮੁਕੇਰੀਆਂ ਵਿਖੇ ਵੀ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਹੌਲੀ-ਹੌਲੀ ਮਾਲ ਗੱਡੀ ਦੀ ਰਫ਼ਤਾਰ ਘਟਣ ਲੱਗੀ। ਆਖਰ ਹੁਸ਼ਿਆਰਪੁਰ ਦੇ ਉਚੀ ਬੱਸੀ ਰੇਲਵੇ ਸਟੇਸ਼ਨ 'ਤੇ ਲੱਕੜ ਦੇ ਸਟੌਪਰ ਨਾਲ ਮਾਲ ਗੱਡੀ ਰੁਕ ਗਈ।

ਜਾਂਚ ਕੀਤੀ ਗਈ ਸ਼ੁਰੂ

ਜੰਮੂ ਰੇਲਵੇ ਡਿਵੀਜ਼ਨ ਦੇ ਟਰੈਫਿਕ ਮੈਨੇਜਰ ਨੇ ਦੱਸਿਆ ਕਿ ਘਟਨਾ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਭਵਿੱਖ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕਣ ਲਈ ਕਿਸੇ ਸੰਭਾਵਿਤ ਸੁਰੱਖਿਆ ਖਾਮੀਆਂ ਦੀ ਪਛਾਣ ਕਰਨ ਲਈ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Recent News