menu-icon
Punjabi Story Line
  • Home
  • News
  • Punjab
  • ਅੰਮ੍ਰਿਤਸਰ ’ਚ ਮੰਦਰ ਨੇੜੇ ਮਿਲੀ ਮਨੁੱਖੀ ਖੋਪੜੀ, ਪੁਲਿਸ ਕਰ ਰਹੀ ਜਾਂਚ,ਕਰਵਾਇਆ ਜਾਵੇਗੀ ਡੀਐਨਏ ਟੈਸਟ

ਅੰਮ੍ਰਿਤਸਰ ’ਚ ਮੰਦਰ ਨੇੜੇ ਮਿਲੀ ਮਨੁੱਖੀ ਖੋਪੜੀ, ਪੁਲਿਸ ਕਰ ਰਹੀ ਜਾਂਚ,ਕਰਵਾਇਆ ਜਾਵੇਗੀ ਡੀਐਨਏ ਟੈਸਟ

ਏਡੀਸੀਪੀ ਵਿਸ਼ਾਲਜੀਤ ਸਿੰਘ ਨੇ ਕਿਹਾ, ਇਹ ਖੋਪੜੀ ਬਹੁਤ ਪੁਰਾਣੀ ਜਾਪਦੀ ਹੈ। ਫਿਲਹਾਲ ਇਸਨੂੰ ਫੋਰੈਂਸਿਕ ਜਾਂਚ ਲਈ ਭੇਜਿਆ ਗਿਆ ਹੈ ਅਤੇ ਡੀਐਨਏ ਸੈਂਪਲ ਵੀ ਲਿਆ ਗਿਆ ਹੈ, ਤਾਂ ਜੋ ਮ੍ਰਿਤਕ ਦੀ ਪਛਾਣ ਕੀਤੀ ਜਾ ਸਕੇ। ਪੁਲਿਸ ਨੇ ਭਾਰਤੀ ਦੰਡ ਸੰਹਿਤਾ (ਬੀਐਨਐਸ) ਦੀ ਧਾਰਾ 174 ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ

Date Updated Last Updated : 08 June 2025, 06:45 PM IST
Share:

ਪੰਜਾਬ ਨਿਊਜ਼। ਅੰਮ੍ਰਿਤਸਰ ਦੇ ਗੋਲਬਾਗ ਇਲਾਕੇ ਵਿੱਚ ਦੁਰਗਿਆਣਾ ਮੰਦਰ ਦੇ ਸਾਹਮਣੇ ਇੱਕ ਮਨੁੱਖੀ ਖੋਪੜੀ ਮਿਲੀ। ਰਾਹਗੀਰਾਂ ਨੇ ਪਹਿਲਾਂ ਇਹ ਖੋਪੜੀ ਦੇਖੀ, ਜਿਸ 'ਤੇ ਹਲਕੇ ਵਾਲ ਵੀ ਸਨ, ਜਦੋਂ ਕਿ ਚਮੜੀ ਪੂਰੀ ਤਰ੍ਹਾਂ ਉਤਰ ਗਈ ਸੀ। ਮੌਕੇ 'ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ ਅਤੇ ਪੁਲਿਸ ਨੂੰ ਤੁਰੰਤ ਸੂਚਿਤ ਕੀਤਾ ਗਿਆ।
ਇਹ ਘਟਨਾ ਸ਼ਨੀਵਾਰ ਦੇਰ ਸ਼ਾਮ ਵਾਪਰੀ। ਸੂਚਨਾ ਮਿਲਦੇ ਹੀ ਦੁਰਗਿਆਣਾ ਥਾਣੇ ਦੀ ਟੀਮ ਮੌਕੇ 'ਤੇ ਪਹੁੰਚ ਗਈ ਅਤੇ ਖੋਪੜੀ ਨੂੰ ਕਬਜ਼ੇ ਵਿੱਚ ਲੈ ਲਿਆ। ਪੁਲਿਸ ਨੇ ਖੋਪੜੀ ਦਾ ਡੀਐਨਏ ਟੈਸਟ ਕਰਵਾਉਣ ਦਾ ਵੀ ਫੈਸਲਾ ਕੀਤਾ ਹੈ।

ਪੁਲਿਸ ਨੇ ਮਾਮਲਾ ਦਰਜ ਕਰਕੇ ਸ਼ੁਰੂ ਕੀਤੀ ਕਾਰਵਾਈ

ਏਡੀਸੀਪੀ ਵਿਸ਼ਾਲਜੀਤ ਸਿੰਘ ਨੇ ਕਿਹਾ, ਇਹ ਖੋਪੜੀ ਬਹੁਤ ਪੁਰਾਣੀ ਜਾਪਦੀ ਹੈ। ਫਿਲਹਾਲ ਇਸਨੂੰ ਫੋਰੈਂਸਿਕ ਜਾਂਚ ਲਈ ਭੇਜਿਆ ਗਿਆ ਹੈ ਅਤੇ ਡੀਐਨਏ ਸੈਂਪਲ ਵੀ ਲਿਆ ਗਿਆ ਹੈ, ਤਾਂ ਜੋ ਮ੍ਰਿਤਕ ਦੀ ਪਛਾਣ ਕੀਤੀ ਜਾ ਸਕੇ। ਪੁਲਿਸ ਨੇ ਭਾਰਤੀ ਦੰਡ ਸੰਹਿਤਾ (ਬੀਐਨਐਸ) ਦੀ ਧਾਰਾ 174 ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਜੋ ਕਿ ਅਸਾਧਾਰਨ ਹਾਲਾਤਾਂ ਵਿੱਚ ਹੋਈਆਂ ਮੌਤਾਂ ਜਾਂ ਸ਼ੱਕੀ ਹਾਲਤ ਵਿੱਚ ਮਿਲੀਆਂ ਲਾਸ਼ਾਂ ਦੀ ਜਾਂਚ 'ਤੇ ਲਾਗੂ ਹੁੰਦੀ ਹੈ।

ਜਾਨਵਰਾਂ ਵੱਲੋਂ ਖੋਪੜੀ ਲੈ ਕੇ ਆਉਣ ਦਾ ਸ਼ੱਕ

ਇਹ ਵੀ ਸ਼ੱਕ ਹੈ ਕਿ ਖੋਪੜੀ ਇੱਥੇ ਕਿਸੇ ਜਾਨਵਰ ਵੱਲੋਂ ਲਿਆਂਦੀ ਗਈ ਹੈ। ਏਡੀਸੀਪੀ ਵਿਸ਼ਾਲਜੀਤ ਸਿੰਘ ਨੇ ਇਹ ਵੀ ਕਿਹਾ ਕਿ ਖੋਪੜੀ ਨੂੰ ਕਿਸੇ ਜਾਨਵਰ ਵੱਲੋਂ ਇੱਥੇ ਘਸੀਟਣ ਦੀ ਸੰਭਾਵਨਾ ਹੋ ਸਕਦੀ ਹੈ ਜਾਂ ਇਹ ਕਿਸੇ ਅਪਰਾਧਿਕ ਘਟਨਾ ਨਾਲ ਸਬੰਧਤ ਮਾਮਲਾ ਹੋ ਸਕਦਾ ਹੈ। ਫਿਲਹਾਲ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ। ਸਥਾਨਕ ਲੋਕਾਂ ਵਿੱਚ ਡਰ ਅਤੇ ਉਤਸੁਕਤਾ ਦਾ ਮਾਹੌਲ ਹੈ ਕਿ ਇਹ ਖੋਪੜੀ ਇੱਥੇ ਕਿਵੇਂ ਪਹੁੰਚੀ ਅਤੇ ਇਹ ਕਿਸਦੀ ਹੋ ਸਕਦੀ ਹੈ। ਫਿਲਹਾਲ, ਰਿਪੋਰਟ ਆਉਣ ਤੱਕ, ਖੋਪੜੀ ਦੀ ਪਛਾਣ, ਮੌਤ ਦਾ ਕਾਰਨ ਅਤੇ ਇਸ ਦੇ ਮੌਕੇ 'ਤੇ ਪਹੁੰਚਣ ਦਾ ਕਾਰਨ ਸਪੱਸ਼ਟ ਨਹੀਂ ਹੋਇਆ ਹੈ।

Tags :

Recent News