ਪੰਜਾਬ ਦੇ ਮੁਕਤਸਰ 'ਚ ਇਕ ਵਿਅਕਤੀ ਨੇ ਆਪਣੇ 3 ਬੱਚਿਆਂ ਸਮੇਤ ਰਾਜਸਥਾਨ ਫੀਡਰ ਨਹਿਰ 'ਚ ਛਾਲ ਮਾਰ ਦਿੱਤੀ। ਵਿਅਕਤੀ ਨੂੰ ਬੱਚਿਆਂ ਸਮੇਤ ਨਹਿਰ ਵਿੱਚ ਛਾਲ ਮਾਰਦਾ ਦੇਖ ਕੇ ਆਸ-ਪਾਸ ਮੌਜੂਦ ਲੋਕਾਂ ਨੇ ਰੌਲਾ ਪਾ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਚਾਰਾਂ ਦੀ ਭਾਲ ਕੀਤੀ ਜਾ ਰਹੀ ਹੈ।\
ਵੀਰਵਾਰ ਨੂੰ ਰਾਜਸਥਾਨ ਤੋਂ ਆਇਆ ਸੀ ਪੰਜਾਬ
ਜਾਣਕਾਰੀ ਮੁਤਾਬਕ ਨਹਿਰ 'ਚ ਛਾਲ ਮਾਰਨ ਵਾਲੇ ਵਿਅਕਤੀ ਦਾ ਨਾਂ ਜੈ ਰੂਪਰਾਮ ਹੈ ਅਤੇ ਉਸ ਦੀ ਉਮਰ 40 ਸਾਲ ਹੈ। ਉਹ ਰਾਜਸਥਾਨ ਦੇ ਜਲੌਰ ਦਾ ਰਹਿਣ ਵਾਲਾ ਹੈ। ਉਹ ਵੀਰਵਾਰ ਨੂੰ ਆਪਣੇ ਦੋ ਪੁੱਤਰਾਂ ਸੁਰੇਸ਼ (11) ਦਲੀਪ (9) ਅਤੇ ਬੇਟੀ ਮਨੀਸ਼ਾ (5) ਨਾਲ ਰਾਜਸਥਾਨ ਤੋਂ ਪੰਜਾਬ ਆਇਆ ਸੀ। ਦੱਸਿਆ ਜਾ ਰਿਹਾ ਹੈ ਕਿ ਉਸ ਦੀ ਪਤਨੀ ਅਜੇ ਰਾਜਸਥਾਨ 'ਚ ਹੈ। ਸ਼ੁੱਕਰਵਾਰ ਸਵੇਰੇ ਮੁਕਤਸਰ ਨੇੜੇ ਜੈ ਰੂਪਰਾਮ ਨੇ ਆਪਣੇ ਤਿੰਨ ਬੱਚਿਆਂ ਨੂੰ ਸ਼ੱਕੀ ਹਾਲਾਤਾਂ 'ਚ ਨਹਿਰ 'ਚ ਸੁੱਟ ਕੇ ਖੁਦ ਵੀ ਪਾਣੀ 'ਚ ਛਾਲ ਮਾਰ ਦਿੱਤੀ। ਮੁਕਤਸਰ ਸਦਰ ਥਾਣੇ ਦੀ ਟੀਮ ਜਾਂਚ ਕਰ ਰਹੀ ਹੈ। ਵਿਅਕਤੀ ਨੇ ਅਜਿਹਾ ਕਦਮ ਕਿਉਂ ਚੁੱਕਿਆ, ਇਸ ਬਾਰੇ ਅਜੇ ਪਤਾ ਨਹੀਂ ਲੱਗ ਸਕਿਆ ਹੈ।