menu-icon
Punjabi Story Line
  • Home
  • News
  • Punjab
  • Punjab ਵਿੱਚ ਜੂਨ ਦੀ ਜਗ੍ਹਾ ਹੁਣ ਮਾਰਚ ਵਿੱਚ ਹੀ ਕੀਤੇ ਜਾਣਗੇ ਅਧਿਆਪਕਾਂ ਦੇ ਤਬਾਦਲੇ

Punjab ਵਿੱਚ ਜੂਨ ਦੀ ਜਗ੍ਹਾ ਹੁਣ ਮਾਰਚ ਵਿੱਚ ਹੀ ਕੀਤੇ ਜਾਣਗੇ ਅਧਿਆਪਕਾਂ ਦੇ ਤਬਾਦਲੇ

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸਾਰੀ ਪ੍ਰਕਿਰਿਆ ਆਨਲਾਈਨ ਹੋਵੇਗੀ ਅਤੇ ਔਫਲਾਈਨ ਅਰਜ਼ੀਆਂ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ।

Date Updated Last Updated : 13 March 2024, 09:09 AM IST
Share:

Punjab News: ਪੰਜਾਬ ਵਿੱਚ ਅਪ੍ਰੈਲ ਤੋਂ ਸ਼ੁਰੂ ਹੋਣ ਵਾਲੇ ਸੈਸ਼ਨ ਵਿੱਚ ਇਸ ਵਾਰ ਸਕੂਲਾਂ ਵਿੱਚ ਅਧਿਆਪਕਾਂ ਤੇ ਮੁਲਾਜ਼ਮਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਸਿੱਖਿਆ ਵਿਭਾਗ ਨੇ ਮੁਲਾਜ਼ਮਾਂ ਦੇ ਤਬਾਦਲੇ ਜੂਨ ਦੀ ਬਜਾਏ ਮਾਰਚ ਵਿੱਚ ਕਰਨ ਦਾ ਫੈਸਲਾ ਕੀਤਾ ਹੈ। ਇੱਛੁਕ ਅਧਿਆਪਕ, ਕੰਪਿਊਟਰ ਫੈਕਲਟੀ ਅਤੇ ਨਾਨ-ਟੀਚਿੰਗ ਸਟਾਫ਼ 19 ਮਾਰਚ ਤੱਕ ਤਬਾਦਲੇ ਲਈ ਆਨਲਾਈਨ ਅਪਲਾਈ ਕਰ ਸਕਣਗੇ। ਜਸ ਦਈਏ ਕਿ ਟ੍ਰਾਂਸਫਰ ਲਈ ਇੱਕ ਸਾਲ ਦੀ ਸਾਲਾਨਾ ਗੁਪਤ ਰਿਪੋਰਟ (ਏਸੀਆਰ) 'ਤੇ ਵੀ ਵਿਚਾਰ ਕੀਤਾ ਜਾਵੇਗਾ। ਇਸ ਦੀ ਜਾਣਕਾਰੀ ਸਿੱਖਿਆ ਮੰਤਰੀ ਹਰਜੋਤ ਸਿੰਘ ਨੇ ਸੋਸ਼ਲ ਮੀਡੀਆ 'ਤੇ ਦਿੱਤੀ ਹੈ।

ਲੌਗਇਨ ਆਈਡੀ ਲਈ ਕਰਨਾ ਹੋਵੇਗਾ ਅਪਲਾਈ

ਪੋਲਿਸੀ ਅਨੁਸਾਰ ਜੋ ਅਧਿਆਪਕ ਅਤੇ ਨਾਨ-ਟੀਚਿੰਗ ਸਟਾਫ਼ ਇਸ ਪੋਲਿਸੀ ਤਹਿਤ ਆਉਂਦੇ ਹਨ। ਉਸ ਨੂੰ ਪਹਿਲਾਂ ਈ-ਪੰਜਾਬ ਸਕੂਲ ਪੋਰਟਲ 'ਤੇ ਜਾਣਾ ਹੋਵੇਗਾ ਜਾਂ ਲੌਗਇਨ ਆਈਡੀ ਅਪਲਾਈ ਕਰਨਾ ਹੋਵੇਗਾ ਅਤੇ ਆਪਣੇ ਵੇਰਵੇ ਆਨਲਾਈਨ ਭਰਨੇ ਹੋਣਗੇ। ਟ੍ਰਾਂਸਫਰ ਲਈ ਅਰਜ਼ੀ ਦੇਣ ਤੋਂ ਬਾਅਦ, ਇੱਕ ਡੇਟਾ ਪ੍ਰਵਾਨਗੀ ਬਟਨ ਹੋਵੇਗਾ। ਇਸ ਦੇ ਨਾਲ ਹੀ, ਅਧੂਰੀ ਜਾਂ ਗਲਤ ਜਾਣਕਾਰੀ ਵਾਲੇ ਕੇਸਾਂ 'ਤੇ ਵਿਚਾਰ ਨਹੀਂ ਕੀਤਾ ਜਾਵੇਗਾ। ਇਸ ਦੇ ਨਾਲ ਹੀ ਵਿਸ਼ੇਸ਼ ਸ਼੍ਰੇਣੀ ਵਿੱਚ ਦਸਤਾਵੇਜ਼ਾਂ ਨੂੰ ਨੱਥੀ ਕਰਨਾ ਹੋਵੇਗਾ ਨਹੀਂ ਤਾਂ ਉਨ੍ਹਾਂ ਨੂੰ ਸਵੀਕਾਰ ਨਹੀਂ ਕੀਤਾ ਜਾਵੇਗਾ।

ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਹੋਵੇਗੀ ਸਟੇਸ਼ਨ ਦੀ ਚੋਣ

ਬਿਨੈ-ਪੱਤਰ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ, ਸਟੇਸ਼ਨ ਦੀ ਚੋਣ ਸਿਰਫ਼ ਉਨ੍ਹਾਂ ਤੋਂ ਲਈ ਜਾਵੇਗੀ ਜਿਨ੍ਹਾਂ ਦੇ ਦਸਤਾਵੇਜ਼ ਸਹੀ ਹਨ। ਵੱਖ-ਵੱਖ ਪੜਾਵਾਂ 'ਤੇ ਹੋਣ ਵਾਲੇ ਤਬਾਦਲਿਆਂ ਲਈ ਅਰਜ਼ੀਆਂ ਦੁਬਾਰਾ ਨਹੀਂ ਦਿੱਤੀਆਂ ਜਾਣਗੀਆਂ। ਅਗਲੀ ਪ੍ਰਕਿਰਿਆ ਡਾਟਾ ਅਤੇ ਸਟੇਸ਼ਨ ਦੀ ਚੋਣ 'ਤੇ ਆਧਾਰਿਤ ਹੋਵੇਗੀ। ਹਾਲਾਂਕਿ, ਸਾਲ 2022-23 ਦੀ ਏਸੀਆਰ ਨੂੰ ਤਬਾਦਲੇ ਲਈ ਵਿਚਾਰਿਆ ਜਾਵੇਗਾ। ਜੇਕਰ ਕਿਸੇ ਨੂੰ ਤਬਾਦਲੇ ਵਿੱਚ ਕੋਈ ਦਿੱਕਤ ਆਉਂਦੀ ਹੈ ਤਾਂ ਉਹ ਜ਼ਿਲ੍ਹਾ ਕੋਆਰਡੀਨੇਟਰ ਨਾਲ ਸੰਪਰਕ ਕਰ ਸਕਦਾ ਹੈ।

Recent News