menu-icon
Punjabi Story Line
  • Home
  • News
  • Punjab
  • ਕਸੂਤਾ ਫਸਿਆ ਕਾਮੇਡੀਅਨ ਕਪਿਲ ਸ਼ਰਮਾ ਨੂੰ ਪਰਾਉਂਠੇ ਖੁਆਉਣ ਵਾਲਾ, ਜਾਣੋ ਪੁਲਿਸ ਨੇ ਕਿਉ ਕੀਤਾ ਗ੍ਰਿਫਤਾਰ

ਕਸੂਤਾ ਫਸਿਆ ਕਾਮੇਡੀਅਨ ਕਪਿਲ ਸ਼ਰਮਾ ਨੂੰ ਪਰਾਉਂਠੇ ਖੁਆਉਣ ਵਾਲਾ, ਜਾਣੋ ਪੁਲਿਸ ਨੇ ਕਿਉ ਕੀਤਾ ਗ੍ਰਿਫਤਾਰ

ਥਾਣਾ ਸਦਰ-6 ਦੀ ਪੁਲਸ ਨੇ ਵੀਰ ਦਵਿੰਦਰ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਮਾਮਲੇ ਵਿੱਚ ਆਈਪੀਸੀ ਦੀ ਧਾਰਾ 188 ਲਗਾਈ ਗਈ ਹੈ।

Date Updated Last Updated : 31 December 2023, 09:20 AM IST
Share:

ਹਾਈਲਾਈਟਸ

  • ਕਾਮੇਡੀਅਨ ਕਪਿਲ ਸ਼ਰਮਾ ਬੀਤੇ ਦਿਨੀਂ ਆਪਣੀ ਪਤਨੀ ਗਿੰਨੀ ਚਤਰਥ ਸ਼ਰਮਾ ਨਾਲ ਪੰਜਾਬ ਦੇ ਜਲੰਧਰ ਪਹੁੰਚੇ ਸਨ
  • ਇੱਥੇ ਉਨ੍ਹਾਂ ਨੇ ਮਾਡਲ ਟਾਊਨ ਦੇ ਮਸ਼ਹੂਰ ਹਾਰਟ ਅਟੈਕ ਦੇਸੀ ਘਿਓ ਦੇ ਪਰਾਂਠੇ ਦਾ ਆਨੰਦ ਲਿਆ

ਪੰਜਾਬ ਦੇ ਮਾਡਲ ਟਾਊਨ ਜਲੰਧਰ 'ਚ ਹਾਰਟ ਅਟੈਕ ਦੇ ਪਰਾਠੇ ਬਣਾਉਣ ਵਾਲੇ ਵੀਰ ਦਵਿੰਦਰ ਸਿੰਘ ਨੂੰ ਕਾਮੇਡੀਅਨ ਕਪਿਲ ਸ਼ਰਮਾ ਨੂੰ ਪਰਾਉਂਠੇ ਖੁਆਉਣੇ ਮਹਿੰਗੇ ਪੈ ਗਏ। ਡਿਪਟੀ ਕਮਿਸ਼ਨਰ ਦੇ ਹੁਕਮਾਂ ਦੀ ਉਲੰਘਣਾ ਕਰਨ 'ਤੇ ਜਲੰਧਰ ਪੁਲਿਸ ਨੇ ਵੀਰ ਦਵਿੰਦਰ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਬਾਅਦ ਵਿਚ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ। ਕੇਸ ਵਿੱਚ ਕਿਹਾ ਗਿਆ ਹੈ ਕਿ ਵੀਰ ਦਵਿੰਦਰ ਨੇ ਡਿਪਟੀ ਕਮਿਸ਼ਨਰ ਦੇ ਹੁਕਮਾਂ ਦੀ ਉਲੰਘਣਾ ਕਰਕੇ ਰਾਤ ਨੂੰ ਆਪਣਾ ਸਟਾਲ ਲਗਾ ਕੇ ਪਰਾਉਂਠੇ ਵੇਚੇ।

 

ਵੀਰ ਦਵਿੰਦਰ ਦਾ ਪੁਲਿਸ ਤੇ ਆਰੋਪ

ਸ਼ਨੀਵਾਰ ਦੇਰ ਸ਼ਾਮ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਵੀਰ ਦਵਿੰਦਰ ਨੇ ਦੱਸਿਆ ਕਿ ਐੱਸਐੱਚਓ ਅਜਾਇਬ ਸਿੰਘ ਨੇ ਆਪਣੀ ਟੀਮ ਨਾਲ ਮਿਲ ਕੇ ਉਸ ਦੀ ਕੁੱਟਮਾਰ ਕੀਤੀ ਅਤੇ ਬੰਦ ਕਮਰੇ ਵਿੱਚ ਰੱਖ ਕੇ ਉਸ ਨਾਲ ਦੁਰਵਿਵਹਾਰ ਕੀਤਾ। ਵੀਰ ਦਵਿੰਦਰ ਨੇ ਦੱਸਿਆ ਕਿ ਕਪਿਲ ਸ਼ਰਮਾ ਦੀ ਫੋਟੋ ਵਾਇਰਲ ਹੋਣ ਤੋਂ ਬਾਅਦ ਉਸ ਖਿਲਾਫ ਕਈ ਅਜਿਹੀਆਂ ਕਾਰਵਾਈਆਂ ਕੀਤੀਆਂ ਗਈਆਂ ਸਨ।

 

ਲੋਕਾਂ ਦੀ ਸ਼ਿਕਾਇਤ 'ਤੇ ਕੀਤੀ ਕਾਰਵਾਈ- SHO

ਇਸ ਸਬੰਧੀ ਥਾਣਾ ਸਦਰ-6 ਦੇ ਐਸਐਚਓ ਅਜਾਇਬ ਸਿੰਘ ਔਜਲਾ ਨੇ ਦੱਸਿਆ ਕਿ ਇਲਾਕੇ ਦੇ ਲੋਕਾਂ ਵੱਲੋਂ ਸ਼ਿਕਾਇਤ ਦਿੱਤੀ ਗਈ ਸੀ ਕਿ ਉਕਤ ਥਾਂ ਤੇ ਰਾਤ ਦੇ 2 ਵਜੇ ਤੱਕ ਪਰਾਉਂਠੇ ਵੇਚੇ ਜਾਂਦੇ ਹਨ। ਜਿਸ ਕਾਰਨ ਉਨ੍ਹਾਂ ਦਾ ਇਲਾਕਾ ਕਾਫੀ ਗੰਦਾ ਰਹਿੰਦਾ ਹੈ। ਇਸ ਬਾਰੇ ਵੀਰ ਦਵਿੰਦਰ ਨੂੰ ਪਹਿਲਾਂ ਵੀ ਉੱਚ ਅਧਿਕਾਰੀਆਂ ਨੇ ਸਮਝਾਇਆ ਸੀ ਪਰ ਉਹ ਨਹੀਂ ਸਮਝਿਆ। ਜਿਸ ਕਾਰਨ ਮਾਮਲਾ ਦਰਜ ਕੀਤਾ ਗਿਆ। ਜਿੱਥੋਂ ਤੱਕ ਕੁੱਟਮਾਰ ਦਾ ਸਵਾਲ ਹੈ, ਉਸ ਨਾਲ ਥਾਣੇ 'ਚ ਕੋਈ ਕੁੱਟਮਾਰ ਨਹੀਂ ਕੀਤੀ ਗਈ। ਸਾਰੇ ਦੋਸ਼ ਝੂਠੇ ਹਨ।

 

ਬੀਤੇ ਦਿਨੀਂ ਕਾਮੇਡੀਅਨ ਕਪਿਲ ਸ਼ਰਮਾ ਆਏ ਸਨ ਪਰਾਉਂਠੇ ਖਾਣ

ਦੱਸ ਦੇਈਏ ਕਿ ਕਾਮੇਡੀਅਨ ਕਪਿਲ ਸ਼ਰਮਾ ਬੀਤੇ ਦਿਨੀਂ ਆਪਣੀ ਪਤਨੀ ਗਿੰਨੀ ਚਤਰਥ ਸ਼ਰਮਾ ਨਾਲ ਪੰਜਾਬ ਦੇ ਜਲੰਧਰ ਪਹੁੰਚੇ ਸਨ। ਇੱਥੇ ਉਨ੍ਹਾਂ ਨੇ ਮਾਡਲ ਟਾਊਨ ਦੇ ਮਸ਼ਹੂਰ ਹਾਰਟ ਅਟੈਕ ਦੇਸੀ ਘਿਓ ਦੇ ਪਰਾਂਠੇ ਦਾ ਆਨੰਦ ਲਿਆ। ਇਸ ਦੌਰਾਨ ਉਨ੍ਹਾਂ ਨੇ ਵੀਰ ਦਰਿੰਦਰ ਅਤੇ ਹੋਰਨਾਂ ਨਾਲ ਤਸਵੀਰਾਂ ਖਿਚਵਾਈਆਂ। ਮੁੰਬਈ ਤੋਂ ਜਲੰਧਰ ਪਹੁੰਚੇ ਕਪਿਲ ਨੇ ਦੱਸਿਆ ਕਿ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਹਾਰਟ ਅਟੈਕ ਵਾਲੇ ਪਰਾਉਂਠੇ ਦੀ ਵੀਡੀਓ ਦੇਖੀ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਵੀਰ ਦਵਿੰਦਰ ਦੇ ਪਰਾਂਠੇ ਖਾਣ ਦੀ ਇੱਛਾ ਹੋਈ।

Recent News