Courtesy: X
Congress First Workers Convention: ਪੰਜਾਬ ਵਿੱਚ ਕਾਂਗਰਸ ਦੀ ਪਹਿਲੀ ਵਰਕਰ ਕਨਵੈਨਸ਼ਨ ਅੱਜ ਸਮਰਾਲਾ ਵਿੱਚ ਹੋਈ। ਕਨਵੈਨਸ਼ਨ ਵਿੱਚ ਆਲ ਇੰਡੀਆ ਕਾਂਗਰਸ ਕਮੇਟੀ (AICC) ਦੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ ਵੀ ਪਹੁੰਚੇ। ਕਾਂਗਰਸੀ ਵਰਕਰਾਂ ਨੂੰ ਇਕਜੁਟ ਕਰਨ ਲਈ ਰੱਖੀ ਇਸ ਕਰਨਵੈਸ਼ਨ ਵਿੱਚ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਰੈਲੀ ਨਜ਼ਰ ਨਹੀਂ ਆਏ। ਇਸ ਦੌਰਾਨ ਖੜਗੇ ਮੋਦੀ ਸਰਕਾਰ ਤੇ ਵਰਸੇ। ਉਨ੍ਹਾਂ ਨੇ ਕਿਹਾ ਕਿ 10 ਸਾਲਾਂ 'ਚ ਕਿਸਾਨਾਂ ਅਤੇ ਫੌਜੀਆਂ ਨੂੰ ਬਰਬਾਦ ਕਰ ਦਿੱਤਾ ਹੈ। ਕਿਸਾਨ 3 ਕਾਲੇ ਕਾਨੂੰਨਾਂ ਖਿਲਾਫ ਲੜੇ। ਸਰਕਾਰ ਨੇ ਉਨ੍ਹਾਂ ਦੇ ਅੰਦੋਲਨ ਨੂੰ ਖਤਮ ਕਰਨ ਲਈ ਕਾਨੂੰਨਾਂ ਨੂੰ ਮੁਅੱਤਲ ਕਰ ਦਿੱਤਾ, ਪਰ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ। ਜੇਕਰ 2024 ਵਿੱਚ ਸਾਡੀ ਸਰਕਾਰ ਬਣੀ ਤਾਂ ਤਿੰਨੋਂ ਖੇਤੀ ਕਾਨੂੰਨ ਰੱਦ ਕਰ ਦਿੱਤੇ ਜਾਣਗੇ।
#WATCH | Ludhiana, Punjab: Congress President Mallikarjun Kharge says, "...If they (central government) do not repeal the three farm laws, our government will be formed in 2024 and we will remove these laws..." https://t.co/qKsbq81sdv pic.twitter.com/WP95cCa7e1
— ANI (@ANI) February 11, 2024
ਪੰਜਾਬ ਸਾਡੇ ਦੇਸ਼ ਦਾ ਮਾਣ, ਗੌਰਵ ਅਤੇ ਸ਼ਾਨ
ਖੜਗੇ ਨੇ ਕਿਹਾ ਕਿ ਪੰਜਾਬ ਸਿੱਖ ਗੁਰੂਆਂ ਦੀ ਧਰਤੀ ਹੈ। ਗੁਰੂ ਨਾਨਕ ਦੇਵ ਜੀ ਨੇ ਹਿੰਦੁਸਤਾਨ ਸ਼ਬਦ ਦਿੱਤਾ। ਅਸੀਂ ਇਸਨੂੰ ਕਾਇਮ ਰੱਖਣਾ ਹੈ। ਪੰਜਾਬ ਸਾਡੇ ਦੇਸ਼ ਦਾ ਮਾਣ, ਗੌਰਵ ਅਤੇ ਸ਼ਾਨ ਹੈ। ਕਿਸਾਨ ਅਤੇ ਸੈਨਿਕ ਇਸ ਦੇਸ਼ ਦੇ ਮਜ਼ਬੂਤ ਥੰਮ ਹਨ। ਮੋਦੀ ਨੇ ਕਿਸਾਨਾਂ ਨੂੰ ਅੱਤਵਾਦੀ ਕਿਹਾ। ਕੀ ਤੁਸੀਂ ਪੰਜਾਬ ਵਿੱਚ ਅਜਿਹੀ ਪਾਰਟੀ ਨੂੰ ਵੋਟ ਪਾਓਗੇ? ਉਹ ਧਰਮ ਦੇ ਨਾਂ 'ਤੇ ਅੱਗੇ ਆਉਂਦੇ ਹਨ, ਪਰ ਕਰਦੇ ਕੁਝ ਨਹੀਂ। ਬਸ ਵੋਟਾਂ ਲੈ ਕੇ ਚਲੇ ਜਾਓ। ਲਾਲ ਬਹਾਦੁਰ ਸ਼ਾਸਤਰੀ ਜੀ ਨੇ ਜੈ ਜਵਾਨ ਜੈ ਕਿਸਾਨ ਦਾ ਨਾਅਰਾ ਦਿੱਤਾ। ਇਹ ਦੋਵੇਂ ਨਾਅਰੇ ਪੰਜਾਬ ਵਿੱਚ ਹੀ ਢੁੱਕਦੇ ਹਨ। ਪੰਜਾਬ ਦੇਸ਼ ਲਈ ਰੱਖਿਆ ਹਥਿਆਰ ਬਣਾਉਂਦਾ ਹੈ ਅਤੇ ਝੋਨਾ ਵੀ ਦਿੰਦਾ ਹੈ। 20 ਫੀਸਦੀ ਝੋਨਾ ਪੰਜਾਬ ਤੋਂ ਹੀ ਮਿਲਦਾ ਹੈ।
ਕਿਸਾਨਾਂ ਦਾ ਮਸਲਾ ਕਿੱਥੇ ਹੈ, ਚੰਡੀਗੜ੍ਹ ਦਾ ਮਸਲਾ ਕਿੱਥੇ ਹੈ?
ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ- ਜਦੋਂ ਉਨ੍ਹਾਂ ਨੂੰ ਕਮਾਨ ਸੌਂਪੀ ਗਈ ਸੀ ਤਾਂ ਕਾਂਗਰਸ 80 ਸੀਟਾਂ ਤੋਂ ਘੱਟ ਕੇ 18 ਸੀਟਾਂ 'ਤੇ ਆ ਗਈ ਸੀ। ਪੰਜਾਬ 'ਚ ਹਾਰ ਕਾਰਨ ਉਨ੍ਹਾਂ ਨੂੰ ਚਿੰਤਾ ਸੀ ਕਿ ਕਾਂਗਰਸ ਦਾ ਕੀ ਬਣੇਗਾ। ਹੁਣ ਸਟੇਜ 'ਤੇ ਮੌਜੂਦ ਆਗੂਆਂ ਨੇ ਮੁੜ ਕਾਂਗਰਸ ਨੂੰ ਖੜਾ ਕਰ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਸਨ ਕਿ ਕਾਂਗਰਸ ਦਾ ਪੱਕਾ ਹੋ ਗਿਆ ਹੈ। ਇਨ੍ਹਾਂ ਸਾਰੇ ਆਗੂਆਂ ਨੇ ਇਸ ਦਾ ਜਵਾਬ ਦਿੱਤਾ ਹੈ। ਆਮ ਆਦਮੀ ਪਾਰਟੀ ਨੂੰ ਬਿਨਾਂ ਸ਼ੱਕ ਉਮੀਦਵਾਰ ਦਾ ਐਲਾਨ ਕਰਨਾ ਚਾਹੀਦਾ ਹੈ। ਕਾਂਗਰਸ 13 'ਚੋਂ 13 ਸੀਟਾਂ 'ਤੇ ਜਿੱਤ ਹਾਸਲ ਕਰੇਗੀ। ਭਾਜਪਾ ਅਕਾਲੀ ਦਲ ਨਾਲ ਮਿਲ ਕੇ ਚੋਣ ਲੜ ਰਹੀ ਹੈ, ਸਮਝੌਤਾ ਹੋ ਗਿਆ ਹੈ। ਮੈਂ ਉਸ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਕਿਸਾਨਾਂ ਦਾ ਮਸਲਾ ਕਿੱਥੇ ਹੈ, ਚੰਡੀਗੜ੍ਹ ਦਾ ਮਸਲਾ ਕਿੱਥੇ ਹੈ?
#WATCH | Ludhiana, Punjab: Congress President Mallikarjun Kharge says, "...They have suspended three farm laws but the notification to repeal them has not come yet. They suspended the laws to end the protest...Yeh Modi ki chaal hai..." pic.twitter.com/L9JD8wKCTn
— ANI (@ANI) February 11, 2024
ਪੜ੍ਹੋ ਖੜਗੇ ਦੇ ਭਾਸ਼ਣ ਦੇ 8 ਪੁਆਇੰਟ