menu-icon
Punjabi Story Line
  • Home
  • News
  • Punjab
  • Kisaan Andolan: ਪੁਲਿਸ ਵੱਲੋਂ ਭੇਜੇ ਗਏ ਨੋਟਿਸਾਂ ਤੇ ਭੜਕੇ ਕਿਸਾਨ ਕਿਹਾ- ਸਰਕਾਰ ਟਕਰਾਅ ਵਾਲੀ ਸਥਿਤੀ ਨਾ ਪੈਦਾ ਕਰੇ

Kisaan Andolan: ਪੁਲਿਸ ਵੱਲੋਂ ਭੇਜੇ ਗਏ ਨੋਟਿਸਾਂ ਤੇ ਭੜਕੇ ਕਿਸਾਨ ਕਿਹਾ- ਸਰਕਾਰ ਟਕਰਾਅ ਵਾਲੀ ਸਥਿਤੀ ਨਾ ਪੈਦਾ ਕਰੇ

ਦੱਸ ਦੇਈਏ ਕਿ ਬੀਤੇ ਵੀਰਵਾਰ ਨੂੰ ਵੀ ਪਿੰਡ ਰਛੇੜੀ ਵਿੱਚ ਪੁਲਿਸ ਅਤੇ ਕਿਸਾਨਾਂ ਵਿਚਾਲੇ ਝੜਪ ਹੋਈ ਸੀ। ਕਿਸਾਨਾਂ ਦਾ ਦੋਸ਼ ਹੈ ਕਿ ਪੁਲਿਸ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਪੁੱਜੀ ਸੀ। 31 ਮਾਰਚ ਨੂੰ ਅੰਬਾਲਾ ਛਾਉਣੀ ਦੀ ਮੋਹੜਾ ਅਨਾਜ ਮੰਡੀ ਵਿਖੇ ਸ਼ੁਭਕਰਨ ਸਿੰਘ ਦੀ ਸ਼ਰਧਾਂਜਲੀ ਸਭਾ ਹੋਣੀ ਹੈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਸ਼ਮੂਲੀਅਤ ਕਰਨਗੇ।

Date Updated Last Updated : 29 March 2024, 08:53 AM IST
Share:

Kisaan Andolan: ਅੱਜ ਹਰਿਆਣਾ ਦੇ ਅੰਬਾਲਾ ਜ਼ਿਲ੍ਹੇ ਵਿੱਚ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ-ਮਜ਼ਦੂਰ ਮੋਰਚਾ ਦੇ ਸੱਦੇ 'ਤੇ ਨੌਜਵਾਨ ਕਿਸਾਨ ਸ਼ੁਭਕਰਨ ਦੀ ਅਸਥੀ ਕਲਸ਼ ਯਾਤਰਾ ਕੱਢੀ ਜਾਵੇਗੀ। ਅਸਥੀ ਕਲਸ਼ ਯਾਤਰਾ ਅੰਬਾਲਾ ਦੇ ਨਰਾਇਣਗੜ੍ਹ ਇਲਾਕਾ ਤੋਂ ਕਈ ਪਿੰਡਾਂ ਵਿੱਚੋਂ ਹੁੰਦੀ ਹੋਈ ਕੱਢੀ ਜਾਵੇਗੀ। ਦੂਜੇ ਪਾਸੇ ਅੰਬਾਲਾ ਪੁਲਿਸ ਨੇ ਕਿਸਾਨਾਂ ਨੂੰ ਜਾਂਚ 'ਚ ਸ਼ਾਮਲ ਹੋਣ ਦਾ ਨੋਟਿਸ ਦੇ ਕੇ ਅੱਜ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਹਨ ਪਰ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਕਿਸਾਨਾਂ 'ਤੇ ਦਬਾਅ ਬਣਾ ਰਹੀ ਹੈ ਪਰ ਅਸੀਂ ਨਾ ਤਾਂ ਝੁਕਾਂਗੇ ਅਤੇ ਨਾ ਹੀ ਦਬਾਵਾਂਗੇ। ਭਾਰਤੀ ਕਿਸਾਨ ਯੂਨੀਅਨ ਸ਼ਹੀਦ ਭਗਤ ਸਿੰਘ ਦੇ ਪ੍ਰਧਾਨ ਅਮਰਜੀਤ ਸਿੰਘ ਮੋਹਾੜੀ ਨੇ ਕਿਹਾ ਕਿ ਸਰਕਾਰ ਨੂੰ ਟਕਰਾਅ ਦੀ ਸਥਿਤੀ ਪੈਦਾ ਨਹੀਂ ਕਰਨੀ ਚਾਹੀਦੀ।

ਵੀਰਵਾਰ ਨੂੰ ਕਿਸਾਨਾਂ ਅਤੇ ਪੁਲਿਸ ਵਿਚਾਲੇ ਹੋਈ ਸੀ ਝੜਪ

ਦੱਸ ਦੇਈਏ ਕਿ ਬੀਤੇ ਵੀਰਵਾਰ ਨੂੰ ਵੀ ਪਿੰਡ ਰਛੇੜੀ ਵਿੱਚ ਪੁਲਿਸ ਅਤੇ ਕਿਸਾਨਾਂ ਵਿਚਾਲੇ ਝੜਪ ਹੋਈ ਸੀ। ਕਿਸਾਨਾਂ ਦਾ ਦੋਸ਼ ਹੈ ਕਿ ਪੁਲਿਸ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਪੁੱਜੀ ਸੀ। 31 ਮਾਰਚ ਨੂੰ ਅੰਬਾਲਾ ਛਾਉਣੀ ਦੀ ਮੋਹੜਾ ਅਨਾਜ ਮੰਡੀ ਵਿਖੇ ਸ਼ੁਭਕਰਨ ਸਿੰਘ ਦੀ ਸ਼ਰਧਾਂਜਲੀ ਸਭਾ ਹੋਣੀ ਹੈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਸ਼ਮੂਲੀਅਤ ਕਰਨਗੇ।

ਇਨ੍ਹਾਂ ਆਗੂਆਂ ਨੂੰ ਨੋਟਿਸ ਕੀਤੇ ਜਾਰੀ

ਅੰਬਾਲਾ ਪੁਲਿਸ ਨੇ ਕਿਸਾਨ ਆਗੂ ਅਮਰਜੀਤ ਸਿੰਘ ਮੋਹਾੜੀ, ਤੇਜਬੀਰ ਸਿੰਘ ਤੇ ਮਨਜੀਤ ਸਿੰਘ ਤੇ ਹੋਰ ਕਿਸਾਨਾਂ ਨੂੰ ਨੋਟਿਸ ਜਾਰੀ ਕਰਦਿਆਂ ਪੁਲਿਸ ਨੇ ਉਨ੍ਹਾਂ ਨੂੰ ਕਿਸਾਨ ਅੰਦੋਲਨ ਖ਼ਿਲਾਫ਼ ਦਰਜ ਕੀਤੇ ਕੇਸ ਵਿੱਚ ਪੁੱਛਗਿੱਛ ਲਈ ਸ਼ਾਮਲ ਕਰਨ ਦੀ ਹਦਾਇਤ ਕੀਤੀ ਹੈ। ਨੋਟਿਸ 'ਚ ਲਿਖਿਆ ਗਿਆ ਸੀ ਕਿ ਪਹਿਲਾਂ ਵੀ ਤੁਹਾਨੂੰ ਪੁੱਛਗਿੱਛ ਲਈ ਨੋਟਿਸ ਦਿੱਤਾ ਗਿਆ ਸੀ ਪਰ ਤੁਸੀਂ ਦਿੱਤੇ ਸਮੇਂ 'ਤੇ ਹਾਜ਼ਰ ਨਹੀਂ ਹੋਏ। ਸੀਆਈਏ-2 ਵੱਲੋਂ ਜਾਰੀ ਨੋਟਿਸ ਵਿੱਚ ਕਿਸਾਨਾਂ ਨੂੰ 29 ਮਾਰਚ ਯਾਨੀ ਅੱਜ ਸਵੇਰੇ 10 ਵਜੇ ਜਾਂਚ ਵਿੱਚ ਸ਼ਾਮਲ ਹੋਣ ਦੀ ਹਦਾਇਤ ਕੀਤੀ ਗਈ ਹੈ।

Recent News