menu-icon
Punjabi Story Line
  • Home
  • News
  • Punjab
  • Kissan Andolan 2.O: 34 ਦਿਨ ਬੀਤ ਜਾਣ ਦੇ ਬਾਅਦ ਵੀ ਕਿਸਾਨੀ ਮਸਲੇ ਦਾ ਨਹੀਂ ਨਿਕਲਿਆ ਹੱਲ,ਬਾਰਡਰਾਂ ਤੇ ਅਜੇ ਵੀ ਡਟੇ ਕਿਸਾਨ

Kissan Andolan 2.O: 34 ਦਿਨ ਬੀਤ ਜਾਣ ਦੇ ਬਾਅਦ ਵੀ ਕਿਸਾਨੀ ਮਸਲੇ ਦਾ ਨਹੀਂ ਨਿਕਲਿਆ ਹੱਲ,ਬਾਰਡਰਾਂ ਤੇ ਅਜੇ ਵੀ ਡਟੇ ਕਿਸਾਨ

ਕਿਸਾਨ ਘੱਟੋ-ਘੱਟ ਸਮਰਥਨ ਮੁੱਲ ਦੀ ਗਰੰਟੀ ਲਈ ਕਾਨੂੰਨ ਬਣਾਉਣ ਸਮੇਤ ਹੋਰ ਕਈ ਮੰਗਾਂ 'ਤੇ ਅੜੇ ਹੋਏ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਹ ਹੜਤਾਲ 'ਤੇ ਰਹਿਣਗੇ।

Date Updated Last Updated : 18 March 2024, 09:00 AM IST
Share:

Kissan Andolan 2.O: 18 ਮਾਰਚ ਯਾਨੀ ਅੱਜ ਕਿਸਾਨ ਅੰਦੋਲਨ ਦਾ 35ਵਾਂ ਦਿਨ ਹੈ। ਅਜੇਵ ਵੀ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਹਰਿਆਣਾ-ਪੰਜਾਬ ਦੇ ਸ਼ੰਭੂ-ਖਨੌਰੀ ਨਾਲ ਲੱਗਦੀ ਡੱਬਵਾਲੀ ਸਰਹੱਦ 'ਤੇ ਹਜ਼ਾਰਾਂ ਕਿਸਾਨ ਖੜ੍ਹੇ ਹਨ। ਕਿਸਾਨਾਂ ਅਤੇ ਕੇਂਦਰ ਵਿੱਚ ਹੁਣ ਤੱਕ 4 ਦੌਰ ਦੀ ਗੱਲਬਾਤ ਹੋ ਚੁੱਕੀ ਪਰ ਕੋਈ ਹੱਲ ਨਹੀਂ ਨਿਕਲਿਆ ਤੇ ਅਜੇ ਵੀ ਕਿਸਾਨ ਮੰਗਾਂ ਮਨਵਾਉਣ ਦੇ ਲਈ ਡਟੇ ਹੋਏ ਹਨ

ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਸੱਦੇ 'ਤੇ ਕੱਢੀ ਜਾ ਰਹੀ ਕਿਸਾਨ ਸ਼ੁਭਕਰਨ ਦੀ ਅਸ਼ਟ ਕਲਸ਼ ਯਾਤਰਾ ਦਾ ਅੱਜ ਸੋਮਵਾਰ ਤੀਜਾ ਦਿਨ ਹੈ। ਕਿਸਾਨ ਅੰਦੋਲਨ ਦੌਰਾਨ 21 ਫਰਵਰੀ ਨੂੰ ਖਨੌਰੀ ਸਰਹੱਦ 'ਤੇ ਗੋਲੀ ਲੱਗਣ ਨਾਲ ਨੌਜਵਾਨ ਕਿਸਾਨ ਸ਼ੁਭਕਰਨ ਦੀ ਮੌਤ ਹੋ ਗਈ ਸੀ

ਕਪਾਲ ਮੋਚਨ ਵਿਖੇ ਪਹੁੰਚੇਗੀ ਕਲਸ਼ ਯਾਤਰਾ

ਮਿਥੇ ਸਮੇਂ ਅਨੁਸਾਰ ਐਤਵਾਰ ਨੂੰ ਜਟਵਾੜ ਵਿਖੇ ਰਾਤ ਦਾ ਠਹਿਰਾਅ ਸੀ। ਇਸ ਤੋਂ ਬਾਅਦ ਅੱਜ ਸਵੇਰੇ ਯਾਤਰਾ ਸ਼ੁਰੂ ਹੋਈ, ਜੋ ਛੱਜੂਮਾਜਰਾ, ਪਟਵੀ ਸਮੇਤ ਕਈ ਪਿੰਡਾਂ ਵਿੱਚੋਂ ਦੀ ਹੁੰਦੀ ਹੋਈ ਸ਼ਾਮ ਨੂੰ ਯਮੁਨਾਨਗਰ ਸਥਿਤ ਕਪਾਲ ਮੋਚਨ ਵਿਖੇ ਪਹੁੰਚੇਗੀ। ਇੱਥੇ ਯਾਤਰਾ ਦਾ ਇੱਕ ਰਾਤ ਦਾ ਰੁਕਣਾ ਹੋਵੇਗਾ। ਇਸ ਤੋਂ ਬਾਅਦ 19 ਮਾਰਚ ਤੋਂ ਕਲਸ਼ ਯਾਤਰਾ 2 ਦਿਨ ਯਮੁਨਾਨਗਰ, ਕੁਰੂਕਸ਼ੇਤਰ, ਕਰਨਾਲ, ਕੈਥਲ ਅਤੇ ਫਿਰ 3 ਦਿਨ ਅੰਬਾਲਾ ਜ਼ਿਲ੍ਹੇ ਵਿੱਚ ਕੱਢੀ ਜਾਵੇਗੀ।

22 ਅਤੇ 31 ਮਾਰਚ ਨੂੰ ਸ਼ਹੀਦੀ ਸਮਾਗਮ

ਮ੍ਰਿਤਕ ਕਿਸਾਨ ਸ਼ੁਭਕਰਨ ਦੇ ਪਿੰਡ ਤੋਂ ਅਸਥੀਆਂ ਦਾ ਕਲਸ਼ ਲਿਆ ਕੇ ਹਰਿਆਣਾ-ਪੰਜਾਬ ਅਤੇ ਹੋਰ ਰਾਜਾਂ ਦੇ ਕਿਸਾਨ ਕਲਸ਼ ਯਾਤਰਾ ਕੱਢ ਰਹੇ ਹਨ। ਕਿਸਾਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ 22 ਮਾਰਚ ਨੂੰ ਹਿਸਾਰ ਅਤੇ 31 ਮਾਰਚ ਨੂੰ ਅੰਬਾਲਾ ਦੀ ਮੋਹਰਾ ਅਨਾਜ ਮੰਡੀ ਵਿੱਚ ਸ਼ਹੀਦੀ ਸਮਾਗਮ ਕਰਵਾਇਆ ਜਾਵੇਗਾ

Recent News