menu-icon
Punjabi Story Line
  • Home
  • News
  • Punjab
  • ਕੁਲਹੜ ਪੀਜ਼ਾ ਜੋੜੇ ਨੇ ਕੀਤਾ ਨਵਾਂ ਖੁਲਾਸਾ, ਸੁਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ

ਕੁਲਹੜ ਪੀਜ਼ਾ ਜੋੜੇ ਨੇ ਕੀਤਾ ਨਵਾਂ ਖੁਲਾਸਾ, ਸੁਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ

ਸਹਿਜ ਅਰੋੜਾ ਨੇ ਮੰਨਿਆ ਹੈ ਕਿ ਲੀਕ ਹੋਈ ਅਸ਼ਲੀਲ ਵੀਡੀਓ ਉਹਨਾਂ ਦੀ ਹੀ ਹੈ। ਉਸਨੇ ਕਿਹਾ ਕਿ ਸਾਡੇ ਤੋਂ ਹੀ ਗਲਤੀ ਹੋਈ ਹੈ। ਪਰ ਨਾਲ ਹੀ ਉਸਨੇ ਕਿਹਾ ਕਿ ਜਦੋਂ ਇਹ ਵੀਡੀਓ ਬਣਾਈ ਗਈ ਸੀ ਤਾਂ ਉਹ ਜ਼ਿਆਦਾ ਮਸ਼ਹੂਰ ਨਹੀਂ ਸਨ। 

Date Updated Last Updated : 27 November 2023, 03:43 PM IST
Share:

ਜਲੰਧਰ ਦੇ ਵਿਵਾਦਿਤ ਕੁਲਹੜ ਪੀਜ਼ਾ ਜੋੜੇ ਦੀ ਇਕ ਨਵੀਂ ਇੰਟਰਵਿਉ ਸਾਹਮਣੇ ਆਈ ਹੈ। ਇਸ ਵਿੱਚ ਸਹਿਜ ਅਰੋੜਾ ਨੇ ਕਈ ਨਵੇਂ ਖੁਲਾਸੇ ਕੀਤੇ ਹਨ, ਜਿਹਨਾਂ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ। ਸਹਿਜ ਨੇ ਮੰਨਿਆ ਹੈ ਕਿ ਲੀਕ ਹੋਈ ਅਸ਼ਲੀਲ ਵੀਡੀਓ ਉਹਨਾਂ ਦੀ ਹੀ ਹੈ। ਉਸਨੇ ਕਿਹਾ ਕਿ ਸਾਡੇ ਤੋਂ ਹੀ ਗਲਤੀ ਹੋਈ ਹੈ। ਪਰ ਨਾਲ ਹੀ ਉਸਨੇ ਕਿਹਾ ਕਿ ਜਦੋਂ ਇਹ ਵੀਡੀਓ ਬਣਾਈ ਗਈ ਸੀ ਤਾਂ ਉਹ ਜ਼ਿਆਦਾ ਮਸ਼ਹੂਰ ਨਹੀਂ ਸਨ। ਉਹਨਾਂ ਸਿਰਫ਼ ਕੁਝ ਲੋਕ ਹੀ ਜਾਣਦੇ ਸਨ। ਨਾਲ ਹੀ ਉਸ ਕੋਲ ਸਿਰਫ਼ ਐਂਡਰਾਇਡ ਫੋਨ ਹੀ ਸੀ। ਉਨ੍ਹਾਂ ਕਿਹਾ ਕਿ ਵੀਡੀਓ ਬਣਾਉਣਾ ਉਨ੍ਹਾਂ ਦੀ ਗਲਤੀ ਸੀ, ਉਹ ਇਸ ਗਲਤੀ ਨੂੰ ਸਵੀਕਾਰ ਕਰਦੇ ਹਨ। ਦੱਸ ਦੇਈਏ ਕਿ ਪਿਛਲੇ ਦਿਨੀਂ ਕੁਲਹੜ ਪੀਜਾ ਜੋੜੇ ਦੀ ਕਥਿਤ ਅਸ਼ਲੀਲ ਵੀਡੀਓ ਵਾਇਰਲ ਹੋਈ ਸੀ। ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਲੜਕੀ ਨੂੰ ਗ੍ਰਿਫ਼ਤਾਰ ਵੀ ਕੀਤਾ ਸੀ ਜੋ ਪਹਿਲਾਂ ਜੋੜੇ ਦੇ ਰੈਸਟੋਰੈਂਟ ਵਿੱਚ ਕੰਮ ਕਰਦੀ ਸੀ। ਸਹਿਜ ਅਰੋੜਾ ਨੇ ਸੋਸ਼ਲ ਮੀਡੀਆ ਰਾਹੀਂ ਸਪੱਸ਼ਟੀਕਰਨ ਦਿੱਤਾ ਸੀ ਕਿ ਇਹ ਵੀਡੀਓ ਉਨ੍ਹਾਂ ਦੀ ਨਹੀਂ ਹੈ। ਉਸ ਵੀਡੀਓ ਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ ਰਾਹੀਂ ਬਣਾਇਆ ਗਿਆ ਹੈ। ਪਰ ਹੁਣ ਉਸ ਨੇ ਪੌਡਕਾਸਟ ਵਿੱਚ ਮੰਨਿਆ ਹੈ ਕਿ ਉਸ ਤੋਂ ਗਲਤੀ ਹੋਈ ਸੀ।

ਅੱਜ ਵੀ ਲੋਕ ਉਸ ਨੂੰ ਤੇ ਪਰਿਵਾਰ ਨੂੰ ਕਰ ਰਹੇ ਤੰਗ

ਵੀਡੀਓ ਵਾਇਰਲ ਹੋਣ 'ਤੇ ਸਹਿਜ ਅਰੋੜਾ ਨੇ ਇੱਕ ਪੌਡਕਾਸਟ ਇੰਟਰਵਿਊ ਵਿੱਚ ਸਾਰੀ ਘਟਨਾ ਦੀ ਵਿਆਖਿਆ ਕੀਤੀ। ਸਹਿਜ ਨੇ ਦੱਸਿਆ ਕਿ ਵੀਡੀਓ 'ਚ ਆ ਰਹੀਆਂ ਆਵਾਜ਼ਾਂ ਕਾਰਨ ਹੁਣ ਵੀ ਲੋਕ ਉਸ ਨੂੰ, ਉਸ ਦੀ ਪਤਨੀ, ਭੈਣ ਅਤੇ ਮਾਂ ਨੂੰ ਤੰਗ ਕਰਦੇ ਹਨ। ਉਸ ਸਮੇਂ ਉਹ ਬੜੀ ਮੁਸ਼ਕਲ ਨਾਲ ਉੱਭਰਿਆ। ਉਸਨੇ ਦਸਿਆ ਕਿ ਉਹ ਮੂਲ ਰੂਪ ਤੋਂ ਹਰਿਆਣਾ ਦਾ ਰਹਿਣ ਵਾਲਾ ਹੈ। ਕੁਝ ਸਮਾਂ ਪਹਿਲਾਂ ਪੰਜਾਬ ਸ਼ਿਫਟ ਹੋ ਗਿਆ ਸੀ। ਵਿਆਹ ਸਮੇਂ ਉਸ ਕੋਲ ਕੋਈ ਵੱਡਾ ਫੋਨ ਨਹੀਂ ਸੀ, ਉਸ ਸਮੇਂ ਉਹ ਐਂਡਰਾਇਡ ਫੋਨ ਦੀ ਵਰਤੋਂ ਕਰਦਾ ਸੀ। ਜਦੋਂ ਉਹ ਲੋਕ ਮਸ਼ਹੂਰ ਹੋਏ ਤਾਂ ਉਨ੍ਹਾਂ ਨੂੰ ਆਈਫੋਨ ਮਿਲ ਗਿਆ। ਦੁਕਾਨ ਦੇ ਕੰਮ ਲਈ ਐਂਡਰਾਇਡ ਫੋਨ ਰੱਖਿਆ। ਫੋਨ 'ਤੇ Paytm ਚੱਲ ਰਿਹਾ ਸੀ। ਉਸ ਦੇ ਵਰਕਰਾਂ ਨੇ ਉਸੇ ਫੋਨ ਤੋਂ ਪੁਰਾਣਾ ਡਾਟਾ ਬਰਾਮਦ ਕੀਤਾ ਸੀ ਅਤੇ ਵੀਡੀਓ ਖੁਦ ਨੂੰ ਭੇਜ ਲਈ। ਨੇਪਾਲੀ ਲੜਕੀ ਭੈਣ ਦੇ ਬਹੁਤ ਕਰੀਬ ਸੀ, ਜਿਸ ਕਾਰਨ ਹਰ ਕੋਈ ਉਸ 'ਤੇ ਭਰੋਸਾ ਕਰਦਾ ਸੀ। ਉਕਤ ਵੀਡੀਓ ਉਸ ਕੋਲ 19-20 ਸਤੰਬਰ ਨੂੰ ਆਈ ਸੀ। 

Recent News