menu-icon
Punjabi Story Line
  • Home
  • News
  • Punjab
  • ਲਾਰੈਂਸ ਬਿਸ਼ਨੋਈ ਹੋਇਆ ਬਰੀ, ਅਦਾਲਤ ਨੇ ਸੁਣਾਇਆ ਹੁਕਮ

ਲਾਰੈਂਸ ਬਿਸ਼ਨੋਈ ਹੋਇਆ ਬਰੀ, ਅਦਾਲਤ ਨੇ ਸੁਣਾਇਆ ਹੁਕਮ

 ਕਾਰੋਬਾਰੀ ਨੂੰ ਉਸਦੇ ਪਰਿਵਾਰ ਸਮੇਤ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ। ਹਾਲਾਂਕਿ, ਅਦਾਲਤ ਨੂੰ ਇਸ ਮਾਮਲੇ ਵਿੱਚ ਗੈਂਗਸਟਰ ਲਾਰੈਂਸ ਦੀ ਸ਼ਮੂਲੀਅਤ ਦਾ ਕੋਈ ਸਬੂਤ ਨਹੀਂ ਮਿਲਿਆ, ਇਸ ਲਈ ਉਸਨੂੰ ਇਸ ਮਾਮਲੇ ਵਿੱਚ ਕਲੀਨ ਚਿੱਟ ਦੇ ਦਿੱਤੀ ਗਈ ਹੈ। 

Date Updated Last Updated : 29 January 2025, 09:14 PM IST
Share:

ਕ੍ਰਾਇਮ ਨਿਊਜ਼। ਪੰਜਾਬ ਦੇ ਫਰੀਦਕੋਟ ਚ ਜੁਡੀਸ਼ੀਅਲ ਮੈਜਿਸਟ੍ਰੇਟ ਸ਼ੈਰਿਲ ਸੋਹੀ ਦੀ ਅਦਾਲਤ ਨੇ ਗੈਂਗਸਟਰ ਲਾਰੈਂਸ ਨੂੰ ਕੋਟਕਪੂਰਾ ਦੇ ਇੱਕ ਕੱਪੜਾ ਕਾਰੋਬਾਰੀ ਤੋਂ 50 ਲੱਖ ਰੁਪਏ ਦੀ ਫਿਰੌਤੀ ਮੰਗਣ ਦੇ ਮਾਮਲੇ ਵਿੱਚੋਂ ਬਰੀ ਕਰ ਦਿੱਤਾ। ਜਦੋਂ ਕਿ ਇਸੇ ਮਾਮਲੇ ਵਿੱਚ ਗੋਲਡੀ ਬਰਾੜ ਹਾਲੇ ਵੀ ਭਗੌੜਾ ਐਲਾਨਿਆ ਹੋਇਆ ਹੈ। ਦੋਵਾਂ ਵਿਰੁੱਧ 19 ਜੁਲਾਈ 2021 ਨੂੰ ਕੋਟਕਪੂਰਾ ਦੇ ਇੱਕ ਕੱਪੜਾ ਕਾਰੋਬਾਰੀ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ। 50 ਲੱਖ ਰੁਪਏ ਦੀ ਫਿਰੌਤੀ ਮੰਗਣ ਦਾ ਇਲਜ਼ਾਮ ਸੀ, ਜਿਸਨੂੰ ਸਾਬਤ ਨਹੀਂ ਕੀਤਾ ਜਾ ਸਕਿਆ ਤੇ ਲਾਰੈਂਸ ਨੂੰ ਬਰੀ ਕਰ ਦਿੱਤਾ ਗਿਆ। 

ਕੱਪੜਾ ਵਪਾਰੀ ਨੇ ਦਰਜ ਕਰਾਇਆ ਸੀ ਮਾਮਲਾ 

ਕੋਟਕਪੁਰਾ ਸਿਟੀ ਥਾਣਾ ਪੁਲਿਸ ਕੋਲ ਕੱਪੜਾ ਵਪਾਰੀ ਨੇ ਸ਼ਿਕਾਇਤ ਦਰਜ ਕਰਾਈ ਸੀ ਕਿ ਗੋਲਡੀ ਬਰਾੜ ਨੇ ਇੱਕ ਵਟਸਐਪ ਕਾਲ ਕੀਤੀ ਸੀ ਅਤੇ ਉਸ ਤੋਂ 50 ਲੱਖ ਰੁਪਏ ਦੀ ਫਿਰੌਤੀ ਮੰਗੀ ਸੀ। ਇਹ ਫਿਰੌਤੀ ਗੈਂਗਸਟਰ ਲਾਰੈਂਸ ਦੇ ਨਾਂ 'ਤੇ ਮੰਗੀ ਗਈ ਸੀ। ਨਾਲ ਹੀ ਮੰਗ ਪੂਰੀ ਨਾ ਹੋਣ 'ਤੇ ਕਾਰੋਬਾਰੀ ਨੂੰ ਉਸਦੇ ਪਰਿਵਾਰ ਸਮੇਤ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ। ਹਾਲਾਂਕਿ, ਅਦਾਲਤ ਨੂੰ ਇਸ ਮਾਮਲੇ ਵਿੱਚ ਗੈਂਗਸਟਰ ਲਾਰੈਂਸ ਦੀ ਸ਼ਮੂਲੀਅਤ ਦਾ ਕੋਈ ਸਬੂਤ ਨਹੀਂ ਮਿਲਿਆ, ਇਸ ਲਈ ਉਸਨੂੰ ਇਸ ਮਾਮਲੇ ਵਿੱਚ ਕਲੀਨ ਚਿੱਟ ਦੇ ਦਿੱਤੀ ਗਈ ਹੈ। 

2021 'ਚ ਕੇਸ, 2022 'ਚ ਗ੍ਰਿਫਤਾਰੀ 

ਇਸ ਕੇਸ 2021 'ਚ ਦਰਜ ਕੀਤਾ ਗਿਆ ਸੀ। ਕੇਸ ਦਰਜ ਹੋਣ ਤੋਂ ਬਾਅਦ ਇਸ ਮਾਮਲੇ ਵਿੱਚ 10 ਅਗਸਤ 2022 ਨੂੰ ਗੈਂਗਸਟਰ ਲਾਰੈਂਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਸਮੇਂ ਉਸਨੂੰ ਇੱਕ ਕੇਸ ਦੇ ਸਿਲਸਿਲੇ ਵਿੱਚ ਪੰਜਾਬ ਲਿਆਂਦਾ ਗਿਆ ਸੀ। ਫਿਰ ਫਰੀਦਕੋਟ ਪੁਲਿਸ ਨੇ ਇਸ ਮਾਮਲੇ ਵਿੱਚ ਲਾਰੈਂਸ ਨੂੰ ਗ੍ਰਿਫ਼ਤਾਰ ਕਰਕੇ ਫਰੀਦਕੋਟ ਅਦਾਲਤ ਵਿੱਚ ਪੇਸ਼ ਕੀਤਾ ਸੀ। ਹਾਲਾਂਕਿ, ਬਾਅਦ ਵਿੱਚ ਉਹ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ਵਿੱਚ ਪੇਸ਼ ਹੁੰਦਾ ਰਿਹਾ, ਪਰ ਅਦਾਲਤ ਨੂੰ ਇਸ ਮਾਮਲੇ ਵਿੱਚ ਲਾਰੈਂਸ ਦੀ ਸ਼ਮੂਲੀਅਤ ਦਾ ਕੋਈ ਸਬੂਤ ਨਹੀਂ ਮਿਲਿਆ। ਇਸ ਸਬੰਧੀ ਗੈਂਗਸਟਰ ਲਾਰੈਂਸ ਦੇ ਵਕੀਲ ਅਮਿਤ ਮਿੱਤਲ ਨੇ ਕਿਹਾ ਹੈ ਕਿ ਇਸ ਮਾਮਲੇ ਵਿੱਚ ਅਦਾਲਤ ਨੇ ਸਾਡੀਆਂ ਦਲੀਲਾਂ ਨਾਲ ਸਹਿਮਤੀ ਜਤਾਈ ਹੈ ਅਤੇ ਗੈਂਗਸਟਰ ਲਾਰੈਂਸ ਨੂੰ ਬਰੀ ਕਰਨ ਦਾ ਹੁਕਮ ਦਿੱਤਾ ਹੈ। 

ਕੌਣ ਹੈ ਗੈਂਗਸਟਰ ਲਾਰੈਂਸ

ਪੰਜਾਬ ਦੇ ਫਾਜ਼ਿਲਕਾ ਜਿਲ੍ਹੇ ਦੇ ਪਿੰਡ ਦਤਰਾਵਲੀ ਚ 12 ਫਰਵਰੀ 1993 ਨੂੰ ਜਨਮ ਹੋਇਆ। ਉਸਦੇ ਪਿਤਾ ਇੱਕ ਪੁਲਿਸ ਕਾਂਸਟੇਬਲ ਸਨ। ਪੁਲਿਸ ਰਿਕਾਰਡ ਵਿੱਚ ਲਾਰੈਂਸ ਦਾ ਨਾਮ ਸਤਵਿੰਦਰ ਸਿੰਘ ਹੈ। ਲਾਰੈਂਸ ਬਚਪਨ ਤੋਂ ਹੀ ਸਰਗਰਮ ਅਤੇ ਖੇਡ ਪ੍ਰੇਮੀ ਸੀ। ਉਹ ਪਹਿਲਵਾਨੀ ਕਰਦਾ ਸੀ, ਪਰ ਉਸਦੇ ਪਿਤਾ ਦਾ ਸੁਪਨਾ ਸੀ ਕਿ ਉਸਦਾ ਪੁੱਤਰ ਆਈਏਐਸ ਅਫਸਰ ਬਣੇ। ਅਬੋਹਰ ਤੋਂ 12ਵੀਂ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ, ਲਾਰੈਂਸ ਚੰਡੀਗੜ੍ਹ ਚਲਾ ਗਿਆ। ਇੱਥੇ ਉਸਨੇ ਡੀਏਵੀ ਕਾਲਜ ਵਿੱਚ ਦਾਖਲਾ ਲਿਆ। ਹੌਲੀ-ਹੌਲੀ ਉਹ ਵਿਦਿਆਰਥੀ ਰਾਜਨੀਤੀ ਵਿੱਚ ਦਿਲਚਸਪੀ ਲੈਣ ਲੱਗ ਪਿਆ ਅਤੇ ਇੱਥੇ ਉਸਦੀ ਗੋਲਡੀ ਬਰਾੜ ਨਾਲ ਦੋਸਤੀ ਹੋ ਗਈ। ਇਸ ਤੋਂ ਬਾਅਦ ਲਾਰੈਂਸ ਗੈਰ-ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਲੱਗਾ। ਹੁਣ ਉਸ ਵਿਰੁੱਧ ਕਈ ਮਾਮਲੇ ਦਰਜ ਹਨ। ਇਸ ਵੇਲੇ ਉਹ ਗੁਜਰਾਤ ਦੀ ਸਾਬਰਮਤੀ ਜੇਲ੍ਹ ਵਿੱਚ ਬੰਦ ਹੈ।

Recent News