menu-icon
Punjabi Story Line
  • Home
  • News
  • Punjab
  • Lok Sabha Elections: ਪੰਜਾਬ ‘ਚ ਚੋਣਾਂ ਨੂੰ ਲੈ ਕੇ “ਆਪ” ਅਤੇ ਕਾਂਗਰਸ ਵਿਚਾਲੇ ਬਣਿਆ ਸਸਪੈਂਸ ਹੋਇਆ ਖਤਮ

Lok Sabha Elections: ਪੰਜਾਬ ‘ਚ ਚੋਣਾਂ ਨੂੰ ਲੈ ਕੇ “ਆਪ” ਅਤੇ ਕਾਂਗਰਸ ਵਿਚਾਲੇ ਬਣਿਆ ਸਸਪੈਂਸ ਹੋਇਆ ਖਤਮ

ਪੰਜਾਬ ਕਾਂਗਰਸ ਦੇ ਇੰਚਾਰਜ ਯੋਗਿੰਦਰ ਯਾਦਵ ਅਤੇ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਾਰੇ ਲੋਕ ਸਭਾ ਹਲਕਿਆਂ ਦਾ ਦੌਰਾ ਕਰਕੇ ਪਾਰਟੀ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ ਹਨ।

Date Updated Last Updated : 24 February 2024, 01:17 PM IST
Share:

Punjab News: ਇੱਕ ਪਾਸੇ ਜਿੱਥੇ I.N.D.I ਗਠਜੋੜ ਵਿੱਚ ਸ਼ਾਮਲ ਆਪ ਪਾਰਟੀ ਅਤੇ ਕਾਂਗਰਸ ਨੇ ਇੱਕਠੇ ਲੋਕ ਸਭਾ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ ਹੈ ਉੱਥੇ ਹੀ ਪੰਜਾਬ ਵਿੱਚ ਦੋਵਾਂ ਪਾਰਟੀਆਂ ਵਿਚਾਲੇ ਗਠਜੋੜ ਨੂੰ ਲੈ ਕੇ ਬਣਿਆ ਸਸਪੈਂਸ ਦਿੱਲੀ ਵਿੱਚ ਹੋਈ ਕਾਨਫਰੰਸ ਨੇ ਖਤਮ ਕਰ ਦਿੱਤਾ ਹੈ। ਇਹ ਦੋਵੇ ਪਾਰਟੀਆਂ ਹੁਣ ਪੰਜਾਬ ਵਿੱਚ ਪੰਜਾਬ ਵਿੱਚ ਵੱਖਰੇ ਤੌਰ 'ਤੇ ਚੋਣਾਂ ਲੜਨਗੀਆਂ। ਦੱਸ ਦਈਏ ਕਿ ਕਾਂਗਰਸੀ ਆਗੂ ਪਹਿਲੇ ਦਿਨ ਤੋਂ ਹੀ ਕਹਿ ਰਹੇ ਸਨ ਕਿ ਉਨ੍ਹਾਂ ਨੇ ਪਾਰਟੀ ਹਾਈਕਮਾਂਡ ਅੱਗੇ ਪੂਰੇ ਸੂਬੇ ਵਿੱਚ ਵੱਖਰੀਆਂ ਚੋਣਾਂ ਲੜਨ ਦਾ ਵਿਚਾਰ ਰੱਖਿਆ ਹੈ। ਉੱਥੇ ਹੀ ਦੂਜੇ ਪਾਸੇ ਸੀਐਮ ਭਗਵੰਤ ਮਾਨ 13-0 ਨਾਲ ਜਿੱਤ ਦਾ ਦਾਅਵਾ ਕਰ ਰਹੇ ਸਨ।

'ਆਪ' ਅਤੇ ਕਾਂਗਰਸ ਨੇ ਸ਼ੁਰੂ ਕੀਤੀਆਂ ਤਿਆਰੀਆਂ

ਕਾਂਗਰਸ ਅਤੇ ਆਮ ਆਦਮੀ ਪਾਰਟੀ ਦੋਵਾਂ ਵੱਲੋਂ ਚੋਣ ਤਿਆਰੀਆਂ ਕਾਫੀ ਸਮਾਂ ਪਹਿਲਾਂ ਸ਼ੁਰੂ ਕਰ ਦਿੱਤੀਆਂ ਗਈਆਂ ਸਨ। 'ਆਪ' ਵੱਲੋਂ ਸਾਰੀਆਂ ਲੋਕ ਸਭਾ ਸੀਟਾਂ 'ਤੇ ਉਮੀਦਵਾਰ ਖੜ੍ਹੇ ਕਰਨ ਲਈ ਸਰਵੇਖਣ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਕਾਂਗਰਸ ਸੂਬੇ ਦੇ ਲੋਕਾਂ ਦਾ ਮੂਡ ਜਾਣਨ ਲਈ ਤਿੰਨ ਨਿੱਜੀ ਕੰਪਨੀਆਂ ਦੀ ਮਦਦ ਨਾਲ ਸਰਵੇਖਣ ਕਰ ਰਹੀ ਹੈ। ਇਹ ਸਰਵੇਖਣ ਇਸ ਮਹੀਨੇ ਦੇ ਅੰਤ ਤੱਕ ਆ ਜਾਵੇਗਾ।

Recent News