menu-icon
Punjabi Story Line
  • Home
  • News
  • Punjab
  • Ludhiana: ਸਿਲੰਡਰ ਫਟਣ ਨਾਲ ਦੋ ਬੱਚਿਆਂ ਸਮੇਤ 4 ਪਰਿਵਾਰਿਕ ਮੈਂਬਰ ਝੁਲਸੇ,ਸਿਵਲ ਹਸਪਤਾਲ ਪਹੁੰਚਾਇਆ

Ludhiana: ਸਿਲੰਡਰ ਫਟਣ ਨਾਲ ਦੋ ਬੱਚਿਆਂ ਸਮੇਤ 4 ਪਰਿਵਾਰਿਕ ਮੈਂਬਰ ਝੁਲਸੇ,ਸਿਵਲ ਹਸਪਤਾਲ ਪਹੁੰਚਾਇਆ

ਖਾਣਾ ਬਣਾਉਂਦੇ ਸਮੇਂ ਲੀਕ ਹੋਣ ਕਾਰਨ ਫਟਿਆ ਸਿਲੰਡਰ, ਧਮਾਕੇ ਦੀ ਆਵਾਜ਼ ਨਾਲ ਪੂਰਾ ਇਲਾਕਾ ਦਹਿਲਿਆ, ਕਮਰੇ ਦਾ ਸਾਰਾ ਸਮਾਨ ਹੋਇਆ ਸੁਆਹ

Date Updated Last Updated : 10 April 2024, 12:20 PM IST
Share:

Punjab News: ਪੰਜਾਬ ਦੇ ਲੁਧਿਆਣਾ ਵਿੱਚ ਬਸਤੀ ਜੋਧੇਵਾਲ ਦੀ ਭਾਰਤੀ ਕਲਨੀ ਇਲਾਕੇ ਵਿੱਚ ਰਾਤ ਕਰੀਬ 10.45 ਵਜੇ ਇੱਕ ਘਰ ਵਿੱਚ ਸਿਲੰਡਰ ਫਟ ਗਿਆ। ਧਮਾਕੇ ਦੀ ਆਵਾਜ਼ ਨਾਲ ਪੂਰਾ ਇਲਾਕਾ ਦਹਿਲ ਗਿਆ। ਆਸ-ਪਾਸ ਦੇ ਲੋਕ ਇਕੱਠੇ ਹੋ ਗਏ। ਰੌਲਾ ਸੁਣ ਕੇ ਜਦੋਂ ਲੋਕ ਘਰ ਦੇ ਅੰਦਰ ਦਾਖਲ ਹੋਏ ਤਾਂ ਕਮਰੇ ਦਾ ਸਾਰਾ ਸਾਮਾਨ ਖਿਲਰਿਆ ਪਿਆ ਸੀ। ਪਰਿਵਾਰ ਦੇ ਕੁੱਲ ਚਾਰ ਵਿਅਕਤੀ ਸੜੇ ਹੋਏ ਹਾਲਤ ਵਿੱਚ ਜ਼ਮੀਨ ’ਤੇ ਪਏ ਸਨ। ਹਾਲਾਂਕਿ ਝੁਲਸੇ ਲੋਕਾਂ ਨੂੰ ਐਂਬੂਲੈਂਸ ਨੂੰ ਵੀ ਸੂਚਿਤ ਕੀਤਾ ਗਿਆ, ਪਰ ਕੋਈ ਵੀ ਐਂਬੂਲੈਂਸ ਨਹੀਂ ਆਈ ਤਾਂ ਲੋਕਾਂ ਨੇ ਖੁੱਦ ਹੀ ਸਿਵਲ ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਜ਼ਖਮੀਆਂ ਦੀ ਪਛਾਣ ਪਤੀ ਰਾਹੁਲ, ਪਤਨੀ ਪੂਜਾ, ਪੁੱਤਰ ਵੰਸ਼ (7) ਅਤੇ ਬੇਟੀ ਅਨੰਨਿਆ (1) ਵਜੋਂ ਹੋਈ ਹੈ।

ਅਚਾਨਕ ਗੈਸ ਲੀਕ ਹੋਣ ਕਾਰਨ ਵਾਪਰਿਆ ਹਾਦਸਾ

ਜਾਣਕਾਰੀ ਦਿੰਦੇ ਹੋਏ ਇਲਾਕਾ ਵਾਸੀ ਸੁੱਚਾ ਸਿੰਘ ਨੇ ਦੱਸਿਆ ਕਿ ਰਾਹੁਲ ਦੀ ਪਤਨੀ ਪੂਜਾ ਕਮਰੇ 'ਚ ਖਾਣਾ ਬਣਾ ਰਹੀ ਸੀ। ਉਸ ਸਮੇਂ ਪੂਰਾ ਪਰਿਵਾਰ ਵੀ ਘਰ ਵਿੱਚ ਹੀ ਮੌਜੂਦ ਸੀ। ਪਰ ਅਚਾਨਕ ਗੈਸ ਲੀਕ ਹੋਣ ਕਾਰਨ  ਬਦਬੂ ਆਉਣ ਲੱਗੀ। ਉਸਨੇ ਤੁਰੰਤ ਪਾਣੀ ਦੀ ਬਾਲਟੀ ਵਿੱਚ ਸਿਲੰਡਰ ਰੱਖ ਦਿੱਤਾ।

40 ਫੀਸਦੀ ਸੜ ਗਏ ਪਰਿਵਾਰਿਕ ਮੈਂਬਰ

ਕੁਝ ਦੇਰ ਵਿਚ ਹੀ ਕਮਰੇ ਵਿਚ ਸਿਲੰਡਰ ਫਟ ਗਿਆ। ਕਮਰੇ ਦਾ ਸਾਰਾ ਸਮਾਨ ਸੁਆਹ ਹੋ ਗਿਆ। ਲੋਕਾਂ ਦੀ ਮਦਦ ਨਾਲ ਅੱਗ 'ਤੇ ਕਾਬੂ ਪਾਇਆ ਗਿਆ। ਪਰਿਵਾਰ ਦੇ ਸਾਰੇ ਮੈਂਬਰ ਕੁੱਲ 40 ਫੀਸਦੀ ਸੜ ਗਏ। ਸੜੇ ਹੋਏ ਪਰਿਵਾਰ ਨੂੰ ਚੰਡੀਗੜ੍ਹ 32 ਸੈਕਟਰ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ।

Tags :

Recent News