menu-icon
Punjabi Story Line
  • Home
  • News
  • Punjab
  • ਜਲੰਧਰ 'ਚ ਮਹੰਤ ਦਾ ਗੋਲੀ ਮਾਰ ਕੇ ਕਤਲ,ਮੁਲਜ਼ਮਾਂ ਦਾ ਭਾਲ ਜਾਰੀ

ਜਲੰਧਰ 'ਚ ਮਹੰਤ ਦਾ ਗੋਲੀ ਮਾਰ ਕੇ ਕਤਲ,ਮੁਲਜ਼ਮਾਂ ਦਾ ਭਾਲ ਜਾਰੀ

ਅਲੀਸ਼ਾ ਮਹੰਤ ਉਰਫ਼ ਆਲੂ ਦੀ ਮੌਤ ਤੋਂ ਬਾਅਦ ਸ਼ਹਿਰ ਦੇ ਸਮੂਹ ਕਿਨਰਾਂ ਨੇ ਜਲੰਧਰ ਹੁਸ਼ਿਆਰਪੁਰ ਹਾਈਵੇ 'ਤੇ ਸਥਿਤ ਜੌਹਲ ਹਸਪਤਾਲ ਦੇ ਬਾਹਰ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਜਿੱਥੇ ਦੇਰ ਰਾਤ ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਭਾਰੀ ਫੋਰਸ ਤਾਇਨਾਤ ਕੀਤੀ ਗਈ।

Date Updated Last Updated : 14 November 2023, 08:23 AM IST
Share:

ਜਲੰਧਰ ਦੇ ਰਾਮਾਮੰਡੀ ਦੇ ਏਕਤਾ ਨਗਰ ਨੇੜੇ ਸੋਮਵਾਰ ਦੇਰ ਰਾਤ ਪੁਰਾਣੀ ਰੰਜਿਸ਼ ਦੇ ਚਲਦੇ ਮਹੰਤ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕਾ ਦੀ ਪਛਾਣ ਅਲੀਸ਼ਾ ਮਹੰਤ ਉਰਫ ਆਲੂ ਉਰਫ ਰੋਹਿਤ ਵਜੋਂ ਹੋਈ ਹੈ। ਪੁਲਿਸ ਨੇ ਦੇਰ ਰਾਤ ਆਲੂ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਪੁਲਿਸ ਦੇ ਵੱਲੋਂ ਇਸ ਮਾਮਲੇ ਵਿੱਚ ਬਿੱਲਾ ਨਾਮ ਦੇ ਵਿਅਕਤੀ ਖ਼ਿਲਾਫ਼ ਆਈਪੀਸੀ ਦੀ ਧਾਰਾ 302, 452, ਅਸਲਾ ਐਕਟ ਸਮੇਤ ਹੋਰ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਦੇ ਵੱਲੋਂ ਮੁਲਜ਼ਮਾਂ ਦੀ ਭਾਲ ਜਾਰੀ ਹੈ।

ਘਰ ਅੰਦਰ ਵੜ ਕੇ ਮਾਰੀ ਗੋਲੀ

ਸਾਥੀ ਮਹੰਤਾਂ ਨੇ ਦੱਸਿਆ ਕਿ ਐਤਵਾਰ ਨੂੰ ਦੀਵਾਲੀ ਅਤੇ ਸੋਮਵਾਰ ਨੂੰ ਭਗਵਾਨ ਵਿਸ਼ਵਕਰਮਾ ਦੀ ਪੂਜਾ ਕਰਕੇ ਉਹ ਬਹੁਤ ਥੱਕ ਗਏ ਸਨ। ਜਿਸ ਕਾਰਨ ਉਹ ਸੋਮਵਾਰ ਰਾਤ ਜਲਦੀ ਸੌਂ ਗਏ। ਆਲੂ ਉਰਫ ਰੋਹਿਤ ਘਰ ਵਿਚ ਇਕੱਲਾ ਸੀ। ਇਸ ਦੌਰਾਨ ਬਿੱਲਾ ਨਾਂ ਦਾ ਨੌਜਵਾਨ ਉਨ੍ਹਾਂ ਦੇ ਘਰ ਅੰਦਰ ਵੜ ਗਿਆ, ਜਿਵੇਂ ਹੀ ਮੁਲਜ਼ਮ ਆਇਆ ਤਾਂ ਉਸ ਨੇ ਉਸਦੀ ਪਿੱਠ 'ਚ ਗੋਲੀ ਮਾਰ ਦਿੱਤੀ ਅਤੇ ਫਰਾਰ ਹੋ ਗਿਆ। ਪੁਲਿਸ ਨੂੰ ਵਾਰਦਾਤ ਵਾਲੀ ਥਾਂ ਤੋਂ ਗੋਲੀਆਂ ਦੇ ਦੋ ਖੋਲ ਮਿਲੇ ਹਨ।

ਪਹਿਲਾ ਵੀ ਕੀਤਾ ਗਿਆ ਸੀ ਹਮਲਾ

ਦੱਯਣਯੋਗ ਹੈ ਕਿ ਇਸ ਤੋਂ ਪਹਿਲਾਂ 28 ਅਕਤੂਬਰ ਨੂੰ ਵੀ ਬਿੱਲਾ ਦੇ ਭਰਾ ਨੇ ਆਪਣੇ ਸਾਥੀਆਂ ਲਖਨ, ਗੱਟੂ, ਰਿੱਕੀ, ਸ਼ਿਵਮ, ਵਿਪਨ, ਕਾਲੂ ਭਈਆ ਨਾਲ ਮਿਲ ਕੇ ਆਲੂ ਦੇ ਘਰ 'ਤੇ ਹਮਲਾ ਕੀਤਾ ਸੀ। ਜਿਸ ਵਿੱਚ ਆਲੂ ਉਰਫ ਰੋਹਿ ਨੇ ਦੱਸਿਆ ਸੀ ਕਿ ਉਕਤ ਦੋਸ਼ੀ ਉਸਦੀ ਭੈਣ ਨਾਲ ਛੇੜਛਾੜ ਕਰਦਾ ਸੀ। ਜਦੋਂ ਉਸ ਨੇ ਇਸ ਦਾ ਵਿਰੋਧ ਕੀਤਾ ਤਾਂ ਉਕਤ ਮੁਲਜ਼ਮ ਹਥਿਆਰਾਂ ਨਾਲ ਲੈਸ ਹੋ ਕੇ ਆਏ ਅਤੇ ਉਸ ਦੇ ਮੁਹੱਲੇ ਅਤੇ ਘਰ ਦੀ ਭੰਨਤੋੜ ਵੀ ਕੀਤੀ। ਉਕਤ ਦੋਸ਼ੀਆਂ ਨੇ ਉਸ ਦਿਨ ਵੀ ਕਰੀਬ 2 ਗੋਲੀਆਂ ਚਲਾਈਆਂ ਸਨ।

ਵਾਰਦਾਤ ਵਾਲੇ ਦਿਨ ਉਸਨੇ ਪੁਲਿਸ 'ਤੇ ਕਾਰਵਾਈ ਨਾ ਕਰਨ ਦਾ ਦੋਸ਼ ਲਾਇਆ ਸੀ। ਜਿਸ ਤੋਂ ਬਾਅਦ ਆਲੂ ਨੇ ਨੰਗਲਸ਼ਾਮਾ ਚੌਕੀ ਦੇ ਬਾਹਰ ਖੁਦਕੁਸ਼ੀ ਕਰਨ ਦੀ ਧਮਕੀ ਵੀ ਦਿੱਤੀ ਸੀ। ਜਿਸ ਤੋਂ ਬਾਅਦ ਪੁਲਿਸ ਨੇ ਏਕਤਾ ਨਗਰ ਦੇ ਰਹਿਣ ਵਾਲੇ ਪਵਨ ਰਾਜਪੂਤ ਅਤੇ ਹੋਰ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਆਈਪੀਸੀ ਦੀ ਧਾਰਾ 307, 452, 323, 427, 148, 149, 506 ਅਤੇ ਅਸਲਾ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਮਾਮਲੇ 'ਚ ਅਜੇ ਤੱਕ ਕਿਸੇ ਦੋਸ਼ੀ ਦੀ ਗ੍ਰਿਫਤਾਰੀ ਨਹੀਂ ਹੋਈ ਹੈ। ਇਸ ਤੋਂ ਪਹਿਲਾਂ ਮੁਲਜ਼ਮਾਂ ਨੇ ਮੁੜ ਵਾਰਦਾਤ ਨੂੰ ਅੰਜਾਮ ਦਿੱਤਾ।

Recent News