menu-icon
Punjabi Story Line
  • Home
  • News
  • Punjab
  • ਸਰਕਾਰੀ ਗੱਡੀ ਵਿੱਚ ਜ਼ਖ਼ਮੀਆਂ ਨੂੰ ਹਸਪਤਾਲ ਲੈ ਕੇ ਪਹੁੰਚੇ ਮੰਤਰੀ ਕੁਲਦੀਪ

ਸਰਕਾਰੀ ਗੱਡੀ ਵਿੱਚ ਜ਼ਖ਼ਮੀਆਂ ਨੂੰ ਹਸਪਤਾਲ ਲੈ ਕੇ ਪਹੁੰਚੇ ਮੰਤਰੀ ਕੁਲਦੀਪ

ਅੰਮ੍ਰਿਤਸਰ ਦੇ ਅਜਨਾਲਾ ਰੋਡ 'ਤੇ ਹਾਦਸਾ ਵਾਪਰ ਗਿਆ। ਹਾਦਸੇ ਸਮੇਂ ਧਾਲੀਵਾਲ ਅਜਨਾਲਾ ਤੋਂ ਆਪਣੇ ਘਰ ਵੱਲ ਜਾ ਰਹੇ ਸਨ। ਇਸ ਨੂੰ ਵੇਖਦੇ ਹੋਏ ਉਹਨਾਂ ਨੇ ਆਪਣੀ ਗੱਡੀ ਮੌਕੇ ਤੇ ਹੀ ਰੋਕ ਲਈ।

Date Updated Last Updated : 02 December 2023, 11:46 AM IST
Share:

ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਉਦਾਹਰਣ ਪੇਸ਼ ਕਰਦੇ ਹੋਏ ਜ਼ਖਮਿਆਂ ਨੂੰ ਆਪਣੀ ਸਰਕਾਰੀ ਗੱਡੀ ਤੇ ਹਸਪਤਾਲ ਪਹੁੰਚਾਇਆ ਅਤੇ ਉਹਨਾਂ ਦੀ ਜਾਨ ਬਚਾਈ। ਅਸਲ ਵਿੱਚ ਅੰਮ੍ਰਿਤਸਰ ਦੇ ਅਜਨਾਲਾ ਰੋਡ 'ਤੇ ਇਕ ਹਾਦਸਾ ਵਾਪਰ ਗਿਆ। ਹਾਦਸੇ ਸਮੇਂ ਕੁਲਦੀਪ ਸਿੰਘ ਧਾਲੀਵਾਲ ਅਜਨਾਲਾ ਤੋਂ ਆਪਣੇ ਘਰ ਵੱਲ ਜਾ ਰਹੇ ਸਨ। ਇਸ ਨੂੰ ਵੇਖਦੇ ਹੋਏ ਉਹਨਾਂ ਨੇ ਆਪਣੀ ਗੱਡੀ ਮੌਕੇ ਤੇ ਹੀ ਰੋਕ ਲਈ। ਧਾਲੀਵਾਲ ਤਿੰਨਾਂ ਜ਼ਖ਼ਮੀਆਂ ਨੂੰ ਆਪਣੀ ਸਰਕਾਰੀ ਗੱਡੀ ਵਿੱਚ ਹਸਪਤਾਲ ਲੈ ਗਏ। ਜਿੱਥੇ ਉਸ ਨੇ ਖੁਦ ਰੁਕ ਕੇ ਜ਼ਖਮੀਆਂ ਦਾ ਇਲਾਜ ਸ਼ੁਰੂ ਕਰਵਾਇਆ। ਮੰਤਰੀ ਨੇ ਇਹ ਜਾਣਕਾਰੀ ਫੇਸਬੁੱਕ 'ਤੇ ਵੀ ਲਾਈਵ ਦਿੱਤੀ। ਇਸ ਦੇ ਨਾਲ ਹੀ ਆਹਮੋ-ਸਾਹਮਣੇ ਆ ਰਹੇ 2 ਵਾਹਨਾਂ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਜਿਸ ਵਿੱਚ ਇੱਕ ਬਜ਼ੁਰਗ ਔਰਤ, ਇੱਕ ਬੱਚਾ ਅਤੇ ਇੱਕ ਹੋਰ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਕੁਲਦੀਪ ਧਾਲੀਵਾਲ ਆਪਣੀ ਕਾਰ ਤੋਂ ਹੇਠਾਂ ਉਤਰ ਕੇ ਮੌਕੇ 'ਤੇ ਪਹੁੰਚੇ ਅਤੇ ਪੁਲਿਸ ਨੂੰ ਬੁਲਾ ਕੇ ਜਲਦ ਤੋਂ ਜਲਦ ਮੌਕੇ 'ਤੇ ਪਹੁੰਚਣ ਲਈ ਕਿਹਾ। ਮੰਤਰੀ ਧਾਲੀਵਾਲ ਤਿੰਨ ਜ਼ਖ਼ਮੀਆਂ ਨੂੰ ਹਸਪਤਾਲ ਲੈ ਕੇ ਗਏ, ਜਦੋਂ ਕਿ ਬਾਕੀ ਖ਼ੁਦ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਹੋ ਗਏ ਅਤੇ ਉਨ੍ਹਾਂ ਨੂੰ ਗੰਭੀਰ ਸੱਟਾਂ ਨਹੀਂ ਲੱਗੀਆਂ।

ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਸ਼ੇਅਰ ਮੰਤਰੀ ਨੇ ਸ਼ੇਅਰ ਕੀਤੀ ਵੀਡੀਓ

ਕੁਲਦੀਪ ਧਾਲੀਵਾਲ ਨੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣ ਲਈ ਕਿਸੇ ਦਾ ਵੀ ਇੰਤਜ਼ਾਰ ਨਹੀਂ ਕੀਤਾ ਅਤੇ ਆਪਣੀ ਜੀਪ ਵਿਚ ਬਿਠਾ ਕੇ ਲੈ ਗਏ। ਉਥੋਂ ਉਨ੍ਹਾਂ ਨੂੰ ਸਿੱਧਾ ਅਜਨਾਲਾ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਜ਼ਖ਼ਮੀਆਂ ਦਾ ਇਲਾਜ ਕਰਵਾਇਆ। ਇਸ ਹਾਦਸੇ 'ਚ ਔਰਤ ਦੇ ਗੰਭੀਰ ਸੱਟਾਂ ਲੱਗੀਆਂ ਹਨ। ਜਿਸ ਲਈ ਮੰਤਰੀ ਧਾਲੀਵਾਲ ਨੇ ਨਾ ਸਿਰਫ ਡਾਕਟਰਾਂ ਨੂੰ ਹਦਾਇਤਾਂ ਦਿੱਤੀਆਂ ਸਗੋਂ ਹੌਸਲਾ ਅਫਜਾਈ ਵੀ ਕੀਤੀ। ਕੁਲਦੀਪ ਧਾਲੀਵਾਲ ਨੇ ਇਸ ਦੀ ਵੀਡੀਓ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਸ਼ੇਅਰ ਕੀਤੀ ਹੈ ਅਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ ਹੈ।

Recent News